PreetNama
ਫਿਲਮ-ਸੰਸਾਰ/Filmy

ਮੁਕੇਸ਼ ਖੰਨਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦੇਹਾਂਤ, ਕੋਰੋਨਾ ਵਾਇਰਸ ਤੋਂ ਠੀਕ ਹੋਣ ਤੋਂ ਬਾਅਦ ਆਇਆ ਹਾਰਟਅਟੈਕ

 ਕੋਰੋਨਾ ਵਾਇਰਸ ਦਾ ਕਹਿਰ ਖ਼ਤਮ ਹੋਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ। ਬਾਲੀਵੁੱਡ ਅਭਿਨੇਤਾ ਮੁਕੇਸ਼ ਖੰਨਾ ਦੇ ਉੱਪਰ ਦੁਖਾਂ ਦਾ ਪਹਾੜ ਟੁੱਟ ਪਿਆ ਹੈ। ਅਭਿਨੇਤਾ ਦੇ ਵੱਡੇ ਭਰਾ ਸਤੀਸ਼ ਖੰਨਾ ਦਾ ਦੇਹਾਂਤ ਹੋ ਗਿਆ। ਸਤੀਸ਼ ਖੰਨਾ ਦਾ ਦੇਹਾਂਤ 84 ਸਾਲ ਦੀ ਉਮਰ ’ਚ ਹਾਰਟਅਟੈਕ ਨਾਲ ਹੋਇਆ ਹੈ। 8 ਅਪ੍ਰੈਲ ਨੂੰ ਸਤੀਸ਼ ਖੰਨਾ ਦੀ ਕੋਰੋਨਾ ਰਿਪੋਰਟ ਨਿਗੇਟਿਵ ਆਈ ਸੀ ਪਰ ਕੋਰੋਨਾ ਤੋਂ ਬਾਅਦ ਹੋਣ ਵਾਲੀਆਂ ਸਮੱਸਿਆਵਾਂ ਦੌਰਾਨ ਸਤੀਸ਼ ਨੂੰ ਹਾਰਟਅਟੈਕ ਆ ਗਿਆ ਤੇ ਉਹ ਦੁਨੀਆ ਨੂੰ ਅਲਵਿਦਾ ਕਹਿ ਗਏ।ਭਰਾ ਦੇ ਦੇਹਾਂਤ ਦੀ ਖ਼ਤਰ ਦਿੰਦੇ ਹੋਏ ਮੁਕੇਸ਼ ਖੰਨਾ ਨੇ ਦੱਸਿਆ ਕਿ ਉਨ੍ਹਾਂ ਦੇ ਭਰਾ ਦਾ ਦੇਹਾਂਤ ਸ਼ਨੀਵਾਰ ਨੂੰ ਹੋਇਆ ਹੈ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੇ ਦੱਸਿਆ ਕਿ, ‘ਸ਼ਨੀਵਾਰ ਦੀ ਦੁਪਹਿਰ ਨੂੰ ਉਹ ਬੇਹੱਦ ਕਮਜ਼ੋਰੀ ਮਹਿਸੂਸ ਕਰ ਰਹੇ ਸਨ। ਉਦੋਂ ਥੋੜ੍ਹੀ ਦੇਰ ਬਾਅਦ ਭਰਾ ਜੀ ਨੂੰ ਅਚਾਨਕ ਹਾਰਟ ਅਟੈਕ ਆਇਆ। ਮੁੰਬਈ ’ਚ ਬਾਂਦਰਾ ਦੇ ਪਾਲੀ ਹਿਲ ਇਲਾਕੇ ’ਚ ਰਹਿਣ ਵਾਲੇ ਮੇਰੇ ਭਰਾ ਜੀ ਨੂੰ ਅਟੈਕ ਆਉਣ ਦੇ ਤੁਰੰਤ ਬਾਅਦ ਹਸਪਤਾਲ ਲੈ ਜਾਇਆ ਗਿਆ ਸੀ ਪਰ ਹਸਪਤਾਲ ’ਚ ਐਡਮਿਟ ਹੋਣ ਤੋਂ ਪਹਿਲਾਂ ਹੀ ਡਾਕਟਰਾਂ ਨੇ ਉਨ੍ਹਾਂ ਨੂੰ ਮਿ੍ਰਤਕ ਐਲਾਨ ਕਰ ਦਿੱਤਾ ਗਿਆ।’

Related posts

ਪਾਕਿਸਤਾਨ ਜਾਣਾ ਮੀਕਾ ਨੂੰ ਪਿਆ ਮਹਿੰਗਾ, ਗਾਇਕ ਨਾਲ ਕੰਮ ਕਰਨੋਂ ਟਲਣ ਲੱਗੇ ਕਲਾਕਾਰ

On Punjab

ਇਸ ਰੈਕੇਟ ਦਾ ਖੁਲਾਸਾ ਹੁੰਦੇ ਹੀ ਰਾਜ ਕੁੰਦਰਾ ਨੂੰ ਸੀ ਫਸਣ ਦਾ ਡਰ, ਬਚਣ ਲਈ ਪਹਿਲਾਂ ਹੀ ਕਰ ਦਿੱਤਾ ਸੀ ਇਹ ਕੰਮ

On Punjab

Naagin 6: ਤੇਜਸਵੀ ਪ੍ਰਕਾਸ਼ ਦੇ ਸਮਰਥਨ ‘ਚ ਆਈ ਏਕਤਾ ਕਪੂਰ, ਬਿੱਗ ਬੌਸ ਜਿੱਤਣ ‘ਤੇ ਕਿਹਾ ਇਹ

On Punjab