PreetNama
ਸਮਾਜ/Social

ਮਿਸੂਰੀ: ਹਵਾਈ ਜਹਾਜ਼ ਦਾ ਇੰਜਣ ਹੋਇਆ ਫੇਲ੍ਹ ਤਾਂ ਪਾਇਲਟ ਨੇ ਸੜਕ ‘ਤੇ ਕੀਤੀ ਐਮਰਜੈਂਸੀ ਲੈਂਡਿੰਗ

ਕੰਸਾਸ: ਅਮਰੀਕਾ ਦੇ ਮਿਸੂਰੀ ‘ਚ ਲੋਕ ਉਦੋਂ ਹੈਰਾਨ ਰਹਿ ਗਏ ਜਦ ਸੜਕ ‘ਤੇ ਚੱਲ ਰਹੇ ਵਾਹਨਾਂ ਦੇ ਵਿਚਕਾਰ ਇੱਕ ਜਹਾਜ਼ ਨੇ ਲੈਂਡਿੰਗ ਕਰ ਦਿੱਤੀ। ਪਾਇਲਟ ਨੂੰ ਇਹ ਕਦਮ ਮਜਬੂਰੀਵੱਸ ਚੁੱਕਣਾ ਪਿਆ।

ਪ੍ਰਾਪਤ ਜਾਣਕਾਰੀ ਕੰਸਾਸ ਸ਼ਹਿਰ ‘ਚ ਉੱਡ ਰਹੇ ਛੋਟੇ ਹਵਾਈ ਜਹਾਜ਼ ਦੇ ਇੰਜਣ ਵਿੱਚ ਅਚਾਨਕ ਖਰਾਬੀ ਆ ਗਈ ਅਤੇ ਉਹ ਫੇਲ੍ਹ ਹੋ ਗਿਆ। ਜਹਾਜ਼ ਤੇਜ਼ੀ ਨਾਲ ਆਪਣੀ ਉਚਾਈ ਗਵਾਉਣ ਲੱਗਾ ਅਤੇ ਪਾਇਲਟ ਕੋਲ ਫੈਸਲਾ ਲੈਣ ਲਈ ਬੇਹੱਦ ਘੱਟ ਸਮਾਂ ਬਚਿਆ। ਸੋ ਪਾਇਲਟ ਨੇ ਸੜਕ ‘ਤੇ ਲੈਂਡਿੰਗ ਕਰਨ ਦਾ ਫੈਸਲਾ ਕੀਤਾ।

ਕਾਬਲ ਪਾਇਲਟ ਨੇ ਸੜਕ ‘ਤੇ ਚੱਲ ਰਹੇ ਵਾਹਨਾਂ ਦੇ ਐਨ ਵਿਚਕਾਰ ਇਸ ਛੋਟੇ ਜਹਾਜ਼ ਨੂੰ ਸੁਰੱਖਿਅਤ ਉਤਾਰ ਲਿਆ। ਘਟਨਾ ਵਿੱਚ ਕਿਸੇ ਕਿਸਮ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Related posts

ਲਾੜੀ ਪ੍ਰੇਮੀ ਨਾਲ ਭੱਜੀ… ਲਾੜੇ ਨੂੰ ਆਇਆ ਸੁੱਖ ਦਾ ਸਾਹ

On Punjab

ਤਿੰਨ ਦਿਨਾਂ ‘ਚ ਸੱਤ ਕਤਲ, ਦੋ ਬੱਚੇ ਵੀ ਸ਼ਾਮਲ

On Punjab

ਚੀਨੀ ਕੰਪਨੀਆਂ ਨਾਲੋਂ ਨਾਤਾ ਤੋੜਨ ਨਾਲ ਇਕੱਲੇ ਕ੍ਰਿਕਟ ਬੋਰਡ ਨੂੰ 1675 ਕਰੋੜ ਦਾ ਨੁਕਸਾਨ! ਸੌਖੀ ਨਹੀਂ ਚੀਨ ਦੀ ਆਰਥਿਕ ਘੇਰਾਬੰਦੀ

On Punjab