61.74 F
New York, US
October 31, 2025
PreetNama
ਖਬਰਾਂ/News

ਮਿਸ਼ਨ ਇੰਦਰਧਨੁਸ਼ ਤੇ ਚੌਥੇ ਪੜਾਅ ਦੀ ਬਲਾਕ ਮਮਦੋਟ ਵਿੱਖੇ ਹੋਈ ਸ਼ੁਰੂਆਤ

ਮਿਸ਼ਨ ਇੰਦਰਧਨੁਸ਼ ਤੇ ਚੌਥੇ ਪੜਾਅ ਦੀ ਅੱਜ ਬਲਾਕ ਮਮਦੋਟ ਵਿੱਖੇ ਸ਼ੁਰੂਆਤ ਕੀਤੀ ਗਈ ਜਿਸ ਤਹਿਤ 7 ਵੱਖ ਵੱਖ ਥਾਵਾਂ ਤੇ ਕੈਪ ਲਗਾ ਕੇ 14 ਬੱਚਿਆਂ ਦੀ ਟੀਕਾਕਰਨ ਕੀਤਾ ਗਿਆ।ਡਾ ਨਵਦੀਪ ਸਿੰਘ ਸਿਵਲ ਸਰਜਨ ਫਿਰੋਜਪੁਰ, ਡਾ ਰਜਿੰਦਰ ਮਨਚੰਦਾ ਐਸ ਐਮ ਓ ਮਮਦੋਟ ਦੇ ਦਿਸ਼ਾ਼ ਨਿਰਦੇਸ਼ਾ ਤਹਿਤ ਡਾ ਰੇਖਾ ਮੈਡੀਕਲ ਅਫਸਰ ਵਲੋ ਸੀ ਐਚ ਸੀ ਮਮਦੋਟ ਤੋ ਇੰਨਟੈਨਸੀਫਾਈਡ ਮਿਸ਼ਨ ਇੰਦਰਧਨੁਸ ਦੇ ਅਖੀਰਲੇ ਪੜਾਅ ਦੀ ਸ਼ੁਰੂਆਤ ਕੀਤੀ ਗਈ।ਇਸ ਮੌਕੇ ਅੰਕੁ਼ਸ਼ ਭੰਡਾਰੀ ਬੀ ਈ ਈ,ਸ੍ਰ ਇਕਬਾਲ ਸਿੰਘ ਐਸ ਆਈ,ਸ਼੍ਰੀ ਅਮਰਜੀਤ,ਸ਼ੀ੍ਰ ਸਤਪਾਲ,ਸ਼ੀ ਮਹਿੰਦਰਪਾਲ ਐਮ.ਪੀ.ਐਚ.ਡ਼ਬਲਯੂ (ਮੇਲ),ਮੈਡਮ ਹਰਜੀਤ ਐਮ.ਪੀ.ਐਚ.ਡ਼ਬਲਯੂ (ਫ਼ੀਮੇਲ) ਸਮੇਤ ਪੈਰਾ ਮੈਡੀਕਲ ਸਟਾਫ ਮੌਜੂਦ ਸੀ।ਇਸ ਮੌਕੇ ਡਾ ਰੇਖਾ ਮੈਡੀਕਲ ਅਫਸਰ, ਅੰਕੁ਼ਸ਼ ਭੰਡਾਰੀ ਬੀ ਈ ਈ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਤਹਿਤ ਤਹਿਤ ਬੱਚਿਆ ਤੇ ਗਰਭਵਤੀ ਔਰਤਾਂ ਦਾ ਸੋ ਫੀਸਦੀ ਟੀਕਾਕਰਨ ਮੁੰਕਮਲ ਕਰਵਾਉਣਾ ਇਸ ਮੁੰਹਿਮ ਦਾ ਮੁੱਖ ਮਕਸਦ ਹੈ।ਉਨਾ੍ਹਂ ਦੱਸਿਆ ਕਿ ਹਰ ਵਿਅਕਤੀ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਤੰਦਰੁਸਤੀ ਲਈ ਗਰਭਵਤੀ ਅਤੇ ਬੱਚੇ ਦਾ ਟੀਕਾਕਰਨ ਕਰਵਾਏ ਤਾਂ ਜ਼ੋ ਦੇਸ਼ ਦਾ ਭਵਿੱਖ ਬੱਚੇ ਕਿਸੇ ਬਿਮਾਰੀ ਦੀ ਚਪੇੜ ਵਿਚ ਨਾ ਆ ਸਕਣ। ਇਸ ਮੌਕੇ ਬੋਲਦਿਆਂ ਬੀ.ਈ.ਈ ਅੰਕੁਸ਼ ਭੰਡਾਰੀ ਨੇ ਕਿਹਾ ਕਿ ਮਿਸ਼ਨ ਇੰਦਰਧਨੁਸ਼ ਦਸੰਬਰ ਮਹੀਨੇ ਤੋ ਸ਼ੁਰੂ ਹੋਇਆ ਹੈ ਅਤੇ ਮਾਰਚ ਮਹੀਨੇ ਵਿੱਚ ਇਸ ਮੁਹਿੰਮ ਦਾ ਆਖਰੀ ਪੜਾਅ ਹੈ।ਉਨਾ੍ਹਂ ਕਿਹਾ ਕਿ ਪੂਰਾ ਹਫਤਾ ਇਸ ਮੁਹਿੰਮ ਤਹਿਤ ਬੱਚਿਆਂ ਤੇ ਗਰਭਵਤੀ ਔਰਤਾਂ ਜ਼ੋ ਕਿ ਕਿਸੇ ਕਾਰਨਾਂ ਕਰਕੇ ਟੀਕਰਕਰਨ ਤੋ ਵਾਂਝੇ ਰਹਿ ਗਏ ਸਨ ਤਾਂ ਟੀਕਾਕਰਨ ਕੀਤਾ ਜਾਵੇਗਾ।ਉਨਾ੍ਹਂ ਸਪੱਸ਼ਟ ਕੀਤਾ ਕਿ ਸੀ.ਐਚ.ਸੀ ਮਮਦੋਟ ਸਮੇਤ ਅਤੇ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿਚ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਹਰ ਤਰ੍ਹਾਂ ਦਾ ਇਲਾਜ਼ ਮੁਫਤ ਤੇ ਆਧੁਨਿਕਾ ਮਸ਼ੀਨਾਂ ਨਾਲ ਕੀਤਾ ਜਾਂਦਾ ਹੈ ਅਤੇ ਬਿਮਾਰੀ ਦੀ ਅਵਸਥਾ ਵਿਚ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਵਿਚ ਪਹੁੰਚ ਕਰਨੀ ਚਾਹੀਦੀ ਹੈ।

Related posts

ਬਜਟ ਰੁਪੱਈਆ ਕਿੱਥੋਂ ਆਏਗਾ ਤੇ ਕਿੱਥੇ ਜਾਏਗਾ?

On Punjab

ਅਮਰੀਕੀ ਰਾਸ਼ਟਰਪਤੀ ਨੇ ਕੀਤੀ ਸਚਿਨ ‘ਤੇ ਵਿਰਾਟ ਦੀ ਤਰੀਫ

On Punjab

ਮੋਦੀ ਸਰਕਾਰ ਫਰਵਰੀ ‘ਚ ਦੇਵੇਗੀ ਕਿਸਾਨਾਂ ਨੂੰ ਤੋਹਫਾ

Pritpal Kaur