PreetNama
ਖਾਸ-ਖਬਰਾਂ/Important News

ਮਿਲ ਗਈ ਕੋਰੋਨਾ ਦੀ ਪਹਿਲੀ ਵੈਕਸੀਨ, ਰੂਸ ਦੇ ਰਾਸ਼ਟਰਪਤੀ ਦੀ ਧੀ ਨੂੰ ਲਾਇਆ ਗਿਆ ਟੀਕਾ

ਮਾਸਕੋ: ਰੂਸ ਨੇ ਕੋਰੋਨਾ ਵੈਕਸੀਨ ਦੀ ਦਿਸ਼ਾ ‘ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਕਿ ਦੇਸ਼ ‘ਚ ਵਿਕਸਤ ਕੀਤੀ ਗਈ ਕੋਰੋਨਾਵਾਇਰਸ ਵੈਕਸੀਨ ਵਰਤੋਂ ਲਈ ਰਜਿਸਟਰ ਕੀਤੀ ਗਈ ਹੈ ਤੇ ਉਨ੍ਹਾਂ ਦੀ ਬੇਟੀ ਨੂੰ ਵੈਕਸੀਨ ਲਾਈ ਗਈ ਹੈ।

ਨਿਊਜ਼ ਏਜੰਸੀ ਏਪੀ ਅਨੁਸਾਰ ਮੰਗਲਵਾਰ ਨੂੰ ਸਰਕਾਰੀ ਅਧਿਕਾਰੀਆਂ ਦੀ ਇੱਕ ਬੈਠਕ ਵਿੱਚ ਪੁਤਿਨ ਨੇ ਕਿਹਾ ਕਿ ਟੈਸਟ ਦੌਰਾਨ ਵੈਕਸੀਨ ਠੀਕ ਸਾਬਤ ਹੋਈ ਹੈ। ਪੁਤਿਨ ਨੇ ਜ਼ੋਰ ਦੇ ਕੇ ਕਿਹਾ ਕਿ ਵੈਕਸੀਨ ਜ਼ਰੂਰੀ ਟੈਸਟਾਂ ‘ਚੋਂ ਲੰਘ ਚੁੱਕੀ ਹੈ। ਉਨ੍ਹਾਂ ਕਿਹਾ ਕਿ ਉਸ ਦੀਆਂ ਦੋ ਧੀਆਂ ਵਿੱਚੋਂ ਇੱਕ ਨੂੰ ਵੈਕਸੀਨ ਦਾ ਟੀਕਾ ਲਵਾਇਆ ਗਿਆ ਹੈ ਤੇ ਉਹ ਠੀਕ ਮਹਿਸੂਸ ਕਰ ਰਹੀ ਹੈ। ਰੂਸ ਅਧਿਕਾਰੀਆਂ ਨੇ ਕਿਹਾ ਹੈ ਕਿ ਮੈਡੀਕਲ ਸਟਾਫ, ਅਧਿਆਪਕਾਂ ਤੇ ਹੋਰਾਂ ਨੂੰ ਪਹਿਲਾਂ ਟੀਕਾ ਲਾਇਆ ਜਾਵੇਗਾ।ਦੱਸ ਦਈਏ ਕਿ ਦੁਨੀਆ ਭਰ ‘ਚ ਕੋਰੋਨਾਵਾਇਰਸ ਦੇ ਮਾਮਲੇ ਵਧ ਕੇ ਦੋ ਕਰੋੜ ਹੋ ਗਏ ਹਨ। ਲਾਗ ਦੇ ਕੁਲ ਦੋ ਤਿਹਾਈ ਕੇਸ ਅਮਰੀਕਾ, ਭਾਰਤ ਅਤੇ ਬ੍ਰਾਜ਼ੀਲ ਵਿੱਚ ਹਨ। ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਘੱਟੋ ਘੱਟ 40 ਪ੍ਰਤੀਸ਼ਤ ਲੋਕਾਂ ਵਿੱਚ ਸੀਮਤ ਸਕ੍ਰੀਨਿੰਗ ਤੇ ਕੋਵਿਡ-19 ਦੇ ਕੋਈ ਲੱਛਣ ਨਾ ਹੋਣ ਕਾਰਨ ਅਸਲ ਅੰਕੜਾ ਇਸ ਤੋਂ ਵੀ ਜ਼ਿਆਦਾ ਹੋਣ ਦੀ ਸੰਭਾਵਨਾ ਹੈ।

Related posts

ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ ਲਈ ਵਾਰ-ਵਾਰ ਨਿਰਦੇਸ਼ ਦੇਣਾ ਕਮਿਸ਼ਨ ਦੇ ਅਧਿਕਾਰ ਖੇਤਰ ’ਚ ਹੋਵੇਗੀ ਦਖਲਅੰਦਾਜ਼ੀ: ਚੋਣ ਕਮਿਸ਼ਨ

On Punjab

‘Singham Again’ ਦਾ ਬਾਕਸ ਆਫਿਸ ‘ਤੇ ਤਾਂਡਵ, ਦੁਨੀਆ ਭਰ ’ਚ ਛੂਹਿਆ ਇਹ ਜਾਦੂਈ ਅੰਕੜਾ Singham Again Worldwide Collection: ‘Singham Again’ ਦਾ ਬਾਕਸ ਆਫਿਸ ‘ਤੇ ਤਾਂਡਵ, ਦੁਨੀਆ ਭਰ ’ਚ ਛੂਹਿਆ ਇਹ ਜਾਦੂਈ ਅੰਕੜਾ

On Punjab

ਸ਼ਿਲਪਾ ਸ਼ੈੱਟੀ ਦਾ ਨਾਂ ਗੈਰ-ਸਬੰਧਤ ਮਾਮਲਿਆਂ ਵਿੱਚ ਘੜੀਸਣਾ ਸਹੀ ਨਹੀਂ: ਰਾਜ ਕੁੰਦਰਾ

On Punjab