72.05 F
New York, US
May 1, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਿਆਂਮਾਰ ’ਚ ਜਾਅਲਸਾਜ਼ਾਂ ਦੇ ਕਬਜ਼ੇ ’ਚੋਂ ਛੁਡਾਏ 283 ਭਾਰਤੀ ਵਾਪਸ ਭੇਜੇ

ਨਵੀਂ ਦਿੱਲੀ- ਮਿਆਂਮਾਰ ਵਿਚ ਫ਼ਰਜ਼ੀ ਨੌਕਰੀਆਂ ਦਾ ਰੈਕੇਟ ਚਲਾਉਂਦੇ ਗਰੋਹ ਦਾ ਸ਼ਿਕਾਰ 283 ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਦੇ ਕਬਜ਼ੇ ’ਚੋਂ ਛੁਡਵਾ ਕੇ ਵਾਪਸ ਭਾਰਤ ਭੇਜਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਭਾਰਤੀ ਨਾਗਰਿਕਾਂ ਨੂੰ ਚੌਕਸ ਕੀਤਾ ਹੈ ਕਿ ਉਹ ਨੌਕਰੀ ਦੀ ਕੋਈ ਵੀ ਪੇਸ਼ਕਸ਼ ਸਵੀਕਾਰ ਕਰਨ ਤੋਂ ਪਹਿਲਾਂ ਅਜਿਹੇ ਵਿਦੇਸ਼ੀ ਰੁਜ਼ਗਾਰਦਾਤਿਆਂ ਦੀ ਤਸਦੀਕ ਕਰ ਲੈਣ। ਭਾਰਤੀ ਨਾਗਰਿਕਾਂ ਨੂੰ ਛੁਡਾਉਣ ਦਾ ਇਹ ਮਿਸ਼ਨ ਮਿਆਂਮਾਰ ਤੇ ਥਾਈਲੈਂਡ ਵਿਚ ਭਾਰਤੀ ਅੰਬੈਸੀਆਂ ਦੇ ਤਾਲਮੇਲ ਤੇ ਸਥਾਨਕ ਅਥਾਰਿਟੀਜ਼ ਦੇ ਸਹਿਯੋਗ ਨਾਲ ਸਿਰੇ ਚੜਿ੍ਹਆ ਹੈ। ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਤੋਂ ਭਾਰਤੀ ਹਵਾਈ ਫ਼ੌਜ ਦੇ ਜਹਾਜ਼ ਰਾਹੀਂ ਵਾਪਸ ਭੇਜਿਆ ਗਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ, ‘ਭਾਰਤ ਸਰਕਾਰ ਜਾਅਲੀ ਨੌਕਰੀ ਦੀਆਂ ਪੇਸ਼ਕਸ਼ਾਂ ਨਾਲ ਮਿਆਂਮਾਰ ਸਣੇ ਵੱਖ- ਵੱਖ ਦੱਖਣ-ਪੂਰਬੀ ਏਸ਼ਿਆਈ ਦੇਸ਼ਾਂ ਵਿਚ ਫਸਾਏ ਗਏ ਭਾਰਤੀ ਨਾਗਰਿਕਾਂ ਦੀ ਰਿਹਾਈ ਤੇ ਵਾਪਸੀ ਨੂੰ ਯਕੀਨੀ ਬਣਾਉਣ ਲਈ ਲਗਾਤਾਰ ਯਤਨ ਕਰ ਰਹੀ ਹੈ।

Related posts

ਅਮਿਤਾਭ ਨੇ ਵਿਛੜੀਆਂ ਸ਼ਖ਼ਸੀਅਤਾਂ ਨੂੰ ਦਿੱਤੀ ਸ਼ਰਧਾਂਜਲੀ

On Punjab

ਪੰਜਾਬ ਮੇਰੇ ਖੂਨ ਵਿੱਚ ਹੈ: ਗੁਰੂ ਰੰਧਾਵਾ

On Punjab

ਅਮਰੀਕਾ ‘ਚ ਪਤਨੀ ਸਣੇ 4 ਜਣਿਆਂ ਦੇ ਕਤਲ ਕੇਸ ‘ਚ ਪੰਜਾਬੀ ਟਰੱਕ ਡਰਾਈਵਰ ਗ੍ਰਿਫ਼ਤਾਰ

On Punjab