67.21 F
New York, US
August 27, 2025
PreetNama
ਰਾਜਨੀਤੀ/Politics

ਮਾਫੀਆ ਤੇ ਬਾਹੁਬਲੀ ਆਗੂ ਮੁਖ਼ਤਾਰ ਅੰਸਾਰੀ ਨੂੰ ਲੈ ਕੇ ਟਵਿੱਟਰ ‘ਤੇ ਵਾਇਰਲ ਹੋਏ ਤਰ੍ਹਾਂ-ਤਰ੍ਹਾਂ ਦੇ ਮੀਮਜ਼, ਤੁਸੀਂ ਵੀ ਦੇਖੋ

ਯੂਪੀ ਦੇ ਮਾਫੀਆ ਤੇ ਬਾਹੁਬਲੀ ਆਗੂ ਮੁਖ਼ਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ੍ਹ ਲਾਏ ਜਾਣ ਦੀ ਖ਼ਬਰ ਤੋਂ ਬਾਅਦ ਸੋਸ਼ਲ ਮੀਡੀਆ ਟਵਿੱਟਰ ‘ਤੇ ਉਨ੍ਹਾਂ ਦੇ ਕਈ ਸਾਰੇ ਮੀਮਜ਼ ਵੀ ਵਾਇਰਲ ਹੋ ਗਏ।

ਕੁਝ ਲੋਕਾਂ ਨੇ ਵੀਡੀਓ ਸ਼ੇਅਰ ਕੀਤੀ ਤਾਂ ਕਿਸੇ ਨੇ ਫਿਲਮੀ ਕਲਾਕਾਰਾਂ ਦੇ ਚਹਿਰੇ ‘ਤੇ ਮੁਖਤਾਰ ਦਾ ਚਿਹਰਾ ਪੋਸਟ ਕਰ ਕੇ ਉਸ ਨੂੰ ਪੋਸਟ ਕੀਤਾ।

ਸੋਸ਼ਲ ਮੀਡੀਆ ‘ਤੇ ਉਸ ਤੋਂ ਪਹਿਲਾਂ ਆਈਪੀਐੱਸ ਦਾ ਵੀ ਵੀਡੀਓ ਪੋਸਟ ਕੀਤੀ ਗਈ ਜਿਸ ਨੇ ਏਕੇ-47 ਰੱਖਣ ਦੇ ਮਾਮਲੇ ‘ਚ ਸਭ ਤੋਂ ਪਹਿਲਾਂ ਮੁਖਤਾਰ ਅੰਸਾਂਰੀ ਨੂੰ ਗ੍ਰਿਫ਼ਤਾਰ ਕੀਤਾ ਸੀ।
ਮੁਖ਼ਤਾਰ ਅੰਸਾਂਰੀ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਮੁਲਾਯਮ ਸਰਕਾਰ ਵੱਲੋਂ ਅਧਿਕਾਰੀ ਨੇ ਉਸ ਕੇਸ ਨੂੰ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹੋਰ ਤਾਂ ਹੋਰ ਇਸ ਅਧਿਕਾਰੀ ‘ਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕਰਵਾ ਦਿੱਤਾ ਤੇ ਉਸ ਨੂੰ ਸਲਾਖਾਂ ਦੇ ਪਿੱਛੇ ਪਹੁੰਚਾ ਦਿੱਤਾ ਗਿਆ। ਇਸ ਅਧਿਕਾਰੀ ਦੀ ਵੀ ਵੀਡੀਓ ਦੇਖਣ ਨੂੰ ਮਿਲੀ।

ਇਸ ਤੋਂ ਇਲਾਵਾ ਕੁਝ ਲੋਕਾਂ ਨੇ ਕਾਨਪੁਰ ਦੇ ਵਿਕਾਸ ਦੁਬੇ ਦੀ ਸਕਾਰਪਿਓ ਪਲਟਣ ਨਾਲ ਮੁਖ਼ਤਾਰ ਦੀ ਫੋਟੋ ਲਾਈ ਤੇ ਲਿਖਿਆ ਕਿ ਕੀ ਮੁਖ਼ਤਾਰ ਦੀ ਵੀ ਗੱਡੀ ਪਲਟ ਸਕਦੀ ਹੈ। ਇਹ ਖ਼ੁਸ਼ਖ਼ਬਰੀ ਕਿੰਨੀ ਦੇਰ ‘ਚ ਮਿਲੇਗੀ।

ਇਕ ਵਿਅਕਤੀ ਨੇ ਰਾਜ ਠਾਕਰੇ ਦੇ ਅੰਦਾਜ਼ ‘ਚ ਪੋਸਟ ਕੀਤੀ ਕਿ ਸਾਨੂੰ ਘਬਰਾਉਣਾ ਨਹੀਂ ਹੈ। ਜੀਆਰਜੈਨ ਨੇ ਪੋਸਟ ਕੀਤੀ ਕਿ ਸਭ ਪੇਲੇ ਜਾਣਗੇ। ਵਿਨੇ ਪਟੇਲ ਨੇ ਤਸਵੀਰ ਸ਼ੇਅਰ ਕਰਦਿਆਂ ਲਿਖਿਆ ਕਿ ਜ਼ੋਰ-ਜ਼ੋਰ ਤੋਂ ਬੋਲ ਕੇ ਸਾਰਿਆਂ ਨੂੰ ਸਕੀਮ ਦੱਸ ਦਿੱਤੀ।

Related posts

ਬਿਆਨ ਤੇ ਖ਼ਬਰ ਪ੍ਰਕਾਸ਼ਿਤ ਕਰਨ ਤੋਂ ਪਹਿਲਾਂ ਮੀਡੀਆ ਸਾਵਧਾਨੀ ਵਰਤੇ: ਸੁਪਰੀਮ ਕੋਰਟ

On Punjab

ਜਲਦ ਵਿੱਕ ਜਾਣਗੀਆਂ ਏਅਰ ਇੰਡੀਆ ਅਤੇ BPCL ਕੰਪਨੀਆਂ

On Punjab

ਬਸਪਾ ਆਗੂ ਦੀ ਗੋਲੀ ਮਾਰ ਕੇ ਹੱਤਿਆ

On Punjab