PreetNama
ਸਮਾਜ/Social

ਮਾਨਸੂਨ ਨੇ ਲਾਇਆ ਕਿਸਾਨਾਂ ਨੂੰ ਰਗੜਾ, ਪੰਜਾਬ ‘ਚ 89% ਬਾਰਸ਼ ਘੱਟ

ਨਵੀਂ ਦਿੱਲੀ: ਇਨ੍ਹੀਂ ਦਿਨੀਂ ਜਦ ਸਾਉਣੀ ਦੀਆਂ ਫ਼ਸਲਾਂ ਦੀ ਬਿਜਾਈ ਜ਼ੋਰਾਂ ‘ਤੇ ਹੈ, ਕਮਜ਼ੋਰ ਮਾਨਸੂਨ ਕਾਰਨ ਬਿਜਾਈ ਪਛੜ ਰਹੀ ਹੈ। 27 ਜੂਨ ਤੋਂ ਤਿੰਨ ਜੁਲਾਈ ਤਕ ਮਾਨਸੂਨ ਵਿੱਚ 28 ਫ਼ੀਸਦ ਦੀ ਕਮੀ ਦੇਖੀ ਗਈ ਹੈ।

ਇਸ ਸਮੇਂ ਪੰਜਾਬ ਵਿੱਚ 89%, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿੱਚ 93%, ਹਿਮਾਚਲ ਪ੍ਰਦੇਸ਼ ਵਿੱਚ 87% ਤੇ ਜੰਮੂ ਤੇ ਕਸ਼ਮੀਰ ਵਿੱਚ 73% ਬਾਰਸ਼ ‘ਚ ਕਮੀ ਦੇਖਣ ਨੂੰ ਮਿਲੀ ਹੈ। ਮੌਸਮ ਵਿਭਾਗ ਮੁਤਾਬਕ ਜੁਲਾਈ-ਅਗਸਤ ਵਿੱਚ ਮਾਨਸੂਨ ਕੁਝ ਬਿਹਤਰ ਹੋਵੇਗਾ ਤਾਂ ਫ਼ਸਲਾਂ ਦੀ ਬਿਜਾਈ ਵੀ ਸੁਧਰ ਸਕਦੀ ਹੈ। ਵਿਭਾਗ ਮੁਤਾਬਕ 10 ਤੋਂ 12 ਜੁਲਾਈ ਦਰਮਿਆਨ ਉੱਤਰ ਭਾਰਤ ਦੇ ਮੈਦਾਨਾਂ ਵਿੱਚ ਭਰਵਾਂ ਮੀਂਹ ਪੈਣ ਦੀ ਸੰਭਾਵਨ ਹੈ।

ਪੰਜਾਬ ਜਿੱਥੇ ਸਭ ਤੋਂ ਵੱਧ ਝੋਨਾ, ਦਾਲਾਂ, ਨਰਮਾ ਤੇ ਹੋਰ ਅਨਾਜ ਉਗਾਏ ਜਾਂਦੇ ਹਨ। ਮਾਨਸੂਨ ਦੇ ਇਸ ਰੁਖ਼ ਤੋਂ ਸਭ ਤੋਂ ਵੱਧ ਪ੍ਰਭਾਵਿਤ ਹੋ ਸਕਦਾ ਹੈ। ਜੇਕਰ ਆਉਂਦੇ ਦਿਨਾਂ ਵਿੱਚ ਮਾਨਸੂਨ ਦੀ ਹਾਲਤ ਵਿੱਚ ਸੁਧਾਰ ਨਹੀਂ ਆਉਂਦਾ ਤਾਂ ਇਹ ਚਿੰਤਾ ਦੀ ਗੱਲ ਹੋਵੇਗੀ।

Related posts

ਮੁੰਬਈ ਪੁਲੀਸ ਹੈਲਪਲਾਈਨ ’ਤੇ ਸਲਮਾਨ ਖਾਨ ਲਈ ਧਮਕੀ ਭਰਿਆ ਸੁਨੇਹਾ, ਮਾਮਲਾ ਦਰਜ

On Punjab

ਦਿਲ ਦਾ ਆਪ੍ਰੇਸ਼ਨ ਕਰਨ ਵਾਲੇ ਨਕਲੀ ਡਾਕਟਰ ਵਿਰੁੱਧ ਐੱਫਆਈਆਰ ਦਰਜ

On Punjab

ਸੋਨਮ ਬਾਜਵਾ ਤੋਂ ਬਾਅਦ Baaghi 4 ‘ਚ ਹੋਈ ਇਸ ਹਸੀਨਾ ਦੀ ਐਂਟਰੀ, Tiger Shroff ਨਾਲ ਲੜਾਏਗੀ ਇਸ਼ਕ

On Punjab