PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਾਨਸਾ ਜ਼ਿਲ੍ਹੇ ਦੇ ਦਰਜਨਾਂ ਸਕੂਲਾਂ ਵਿੱਚ ਪਾਣੀ ਭਰਿਆ; ਕਈ ਥਾਵਾਂ ‘ਤੇ ਆਇਆ ਕਰੰਟ, ਮਾਪਿਆਂ ’ਚ ਸਹਿਮ

ਮਾਨਸਾ- ਮਾਨਸਾ ਜ਼ਿਲ੍ਹੇ ਵਿੱਚ ਪਿਛਲੇ ਦਿਨਾਂ ਤੋਂ ਪੈ ਰਹੀ ਭਰਵੇਂ ਮੀਂਹ ਕਾਰਨ ਦਰਜਨਾਂ ਪਿੰਡਾਂ ਦੇ ਸਕੂਲਾਂ ਵਿੱਚ ਪਾਣੀ ਭਰ ਗਿਆ ਹੈ, ਜਿਸ ਕਾਰਨ ਅਧਿਆਪਕ, ਮਾਪੇ ਤੇ ਵਿਦਿਆਰਥੀ ਸਹਿਮ ਵਿਚ ਹਨ।

ਕਈ ਸਕੂਲਾਂ ਵਿੱਚ ਕਰੰਟ ਦੀਆਂ ਖ਼ਬਰਾਂ ਆ ਰਹੀਆਂ ਹਨ, ਦੂਜੇ ਬੰਨੇ ਪਿੰਡਾਂ ਦੇ ਅਨੇਕਾਂ ਰਸਤਿਆਂ ’ਤੇ ਪਾਣੀ ਖੜ੍ਹਨ ਕਾਰਨ ਅਧਿਆਪਕਾਂ ਤੇ ਵਿਦਿਆਰਥੀਆਂ ਦਾ ਸਕੂਲਾਂ ਵਿੱਚ ਜਾਣਾ ਮੁਸ਼ਕਲ ਹੋ ਗਿਆ ਹੈ। ਅਧਿਆਪਕਾਂ ਵਿੱਚ ਰੋਸ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ ਬਿਲਕੁਲ ਚੁੱਪ ਧਾਰ ਗਿਆ ਹੈ।

ਅਧਿਆਪਕ ਜਥੇਬੰਦੀਆਂ ਨੇ ਪੰਜਾਬ ਸਰਕਾਰ, ਜ਼ਿਲ੍ਹਾ ਪ੍ਰਸ਼ਾਸਨ ਤੇ ਸਿੱਖਿਆ ਅਧਿਕਾਰੀਆਂ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਕਿਸੇ ਸਕੂਲ ਵਿੱਚ ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਸਾਰੀ ਜ਼ਿੰਮੇਵਾਰੀ ਸਬੰਧਤ ਅਧਿਕਾਰੀਆਂ ਦੀ ਹੋਵੇਗੀ।

ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਤਾਮਕੋਟ ਨੇ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀਆਂ ਕੋਲ ਇਹ ਪੂਰਾ ਮਾਮਾਲਾ ਰੱਖਿਆ ਹੈ, ਪਰ ਅਜੇ ਤੱਕ ਉਨ੍ਹਾਂ ਵੱਲ੍ਹੋਂ ਰਿਪੋਰਟਾਂ ਇਕੱਠੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਮਾਨਸਾ ਜ਼ਿਲ੍ਹੇ ’ਚ ਵੀ ਤਿੰਨ ਦਿਨ ਦੀਆਂ ਛੁੱਟੀਆਂ ਕੀਤੀਆਂ ਜਾਣ।

ਉਧਰ ਇਸ ਮਸਲੇ ਨੂੰ ਲੈਣ ਕੇ ਜਦੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਭੁਪਿੰਦਰ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੂੰ ਮਾਨਸਾ ਜ਼ਿਲ੍ਹੇ ਦੇ ਸਕੂਲਾਂ ਦੀ ਰਿਪੋਰਟ ਭੇਜ ਦਿੱਤੀ ਹੈ, ਉਨ੍ਹਾਂ ਵੱਲੋਂ ਜਲਦੀ ਕੋਈ ਫੈਸਲਾ ਲਿਆ ਜਾਵੇਗਾ।

Related posts

Nobel Economics Prize 2021: ਡੇਵਿਡ ਕਾਰਡ, ਜੋਸ਼ੂਆ ਡੀ. ਏਂਗ੍ਰਿਸਟ ਤੇ ਗੁਇਡੋ ਇੰਬੇਂਸ ਨੂੰ ਅਰਥ ਸਾਸ਼ਤਰ ’ਚ ਮਿਲਿਆ ਨੋਬਲ ਪੁਰਸਕਾਰ

On Punjab

ਕਾਂਗਰਸ ਦੇ ਸਾਬਕਾ MP ਮੋਹਿੰਦਰ ਕੇਪੀ ਦੀ ਕਾਰ ਨੂੰ ਟ੍ਰੈਕਟਰ ਨੇ ਮਾਰੀ ਟੱਕਰ, ਵਿਆਹ ਸਮਾਗਮ ਤੋਂ ਆ ਰਹੇ ਸੀ ਵਾਪਸ

On Punjab

ਇੰਝ ਕਰ ਸਕਦੇ ਹੋ ਸਫਲ Youtube ਚੈਨਲ ਦੀ ਸ਼ੁਰੂਆਤ ! ਜਾਣੋ ਕੀ ਹੈ ਰੁਝਾਨਅਤੇ ਕੀ ਹਨ ਨਿਯਮ

On Punjab