PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਾਤਾ ਗੁਜਰ ਕੌਰ ਜੀ ਅਤੇ ਚਾਰ ਸਾਹਿਬਜਾਦਿਆਂ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਲੰਗਰ ਲਗਾਇਆ

ਪਟਿਆਲਾ- ਅੱਜ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਪਟਿਆਲਾ ਵਿਖੇ ਸਵੇਰੇ 10 ਵਜੇ ਪਲਾਓ ਅਤੇ ਚਾਹ ਦਾ ਲੰਗਰ ਮੰਦਿਰ ਸ੍ਰੀ ਕੇਦਾਰ ਨਾਥ ਵਿੱਚ ਭੋਗ ਲਗਵਾ ਕੇ ਸੁਧਾਰ ਸਭਾ ਦੇ ਚੇਅਰਮੈਨ ਰਣਬੀਰ ਸਿੰਘ ਕਾਟੀ ਅਤੇ ਮੈਂਬਰਾਂ ਸਮੇਤ ਸ਼ਿਵ ਜੀ ਦੀ ਮੂਰਤੀ ਦੇ ਕੋਲ ਅਤੁੱਟ ਲੰਗਰ ਵਰਤਾਇਆ ਗਿਆ। ਇਸ ਮੌਕੇ ਦੁਪਹਿਰ 1:00 ਵਜੇ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਅਤੇ ਚਾਹ ਦਾ ਲੰਗਰ ਅਤੁੱਟ ਵਰਤਾਇਆ ਗਿਆ। ਇਹ ਪ੍ਰਸ਼ਾਦ ਸ੍ਰੀ ਸਤਨਾਮ ਹਸੀਜਾ ਸਰਪ੍ਰਸਤ ਜੀ ਦੇ ਪੂਰੇ ਪਰਿਵਾਰ ਸਮੇਤ ਪਹੁੰਚ ਕੇ ਅਤੇ ਸ੍ਰ. ਰਣਜੀਤ ਸਿੰਘ ਚੰਡੋਕ ਐਮ.ਸੀ. ਵਾਰਡ ਨੰਬਰ 32 ਅਤੇ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਦੇ ਸਹਿਯੋਗ ਨਾਲ ਪ੍ਰਮਾਤਮਾ ਅੱਗੇ ਅਰਦਾਸ ਕਰਨ ਉਪਰੰਤ ਲਗਾਇਆ ਗਿਆ। ਖਾਸ ਕਰਕੇ ਸੰਗਤਾਂ ਨੇ ਮੱਕੀ ਦੀ ਰੋਟੀ ਅਤੇ ਸਰੋਂ ਦੇ ਸਾਗ ਦੀ ਬਹੁਤ ਸ਼ਲਾਘਾ ਕੀਤੀ ਗਈ। ਸੰਗਤਾਂ ਵਲੋਂ ਬਹੁਤ ਹੀ ਸ਼ਰਧਾ ਨਾਲ ਲੰਗਰ ਛੱਕਿਆ ਗਿਆ। ਰਾਹ ਵਿੱਚ ਜਾਂਦੇ ਆਉਂਦੇ ਰਾਹਗੀਰਾਂ ਨੇ ਪਹੁੰਚ ਕੇ ਲੰਗਰ ਛੱਕਿਆ ਅਤੇ ਭੋਲਾ ਬਾਬਾ ਜੀ ਦਾ ਮੱਥਾ ਟੇਕ ਕੇ ਆਸ਼ਿਰਵਾਦ ਪ੍ਰਾਪਤ ਕੀਤਾ। ਇਸ ਮੌਕੇ ਉਚੇਚੇ ਤੌਰ ਤੇ ਰਾਜੀਵ ਹਸੀਜਾ, ਚਿਰਾਗ ਹਸੀਜਾ, ਭਵੈ ਹਸੀਜਾ, ਗੁਜਰਾਤ ਤੋਂ ਪਹੁੰਚ ਕੇ ਸ੍ਰੀ ਗੁਰੂ ਗੋਬਿੰਦ ਜੀ ਦਾ ਆਸ਼ਿਰਵਾਦ ਪ੍ਰਾਪਤ ਕੀਤਾ ਅਤੇ ਮੰਦਿਰ ਵਿਖੇ ਮੌਥਾ ਟੇਕ ਕੇ ਲੰਗਰ ਵਰਤਾਉਣ ਦੀ ਸੇਵਾ ਕੀਤੀ।

Related posts

ਅਮਰੀਕਾ ‘ਚ ਗੋਲੀਬਾਰੀ ਦਾ ਕਹਿਰ ਜਾਰੀ, ਯੂਨੀਵਰਸਿਟੀ ‘ਚ ਫਾਇਰਿੰਗ ਦੌਰਾਨ ਦੋ ਮਰੇ

On Punjab

S-400 ਮਿਜ਼ਾਈਲ ਪ੍ਰਣਾਲੀ ਦੀ ਸਪਲਾਈ ’ਤੇ ਅਮਰੀਕਾ ਨੇ ਪ੍ਰਗਟਾਈ ਚਿੰਤਾ, ਕੀ ਭਾਰਤ ‘ਤੇ ਲਗਾਏਗਾ ਪਾਬੰਦੀ ? ਜਾਣੋ ਪੈਂਟਾਗਨ ਕੀ ਬੋਲਿਆ

On Punjab

ਦੁਸ਼ਹਿਰੇ ‘ਤੇ ਭਾਰਤ ਹੋਏਗਾ ਲੜਾਕੂ ਜਹਾਜ਼ ਰਾਫੇਲ ਨਾਲ ਲੈਸ

On Punjab