63.57 F
New York, US
June 1, 2024
PreetNama
ਸਮਾਜ/Social

ਮਾਖਿਉ ਜਿਹੀ ਮਿੱਠੀ ਤੇ ਸੁਰਾਤਮਕ ਬੋਲੀ — ਪੰਜਾਬੀ ਬੋਲੀ

ਗੁਰਮੁੱਖੀ ਲਿਪੀ ਮਤਲਬ ਗੁਰੂਆਂ ਦੇ ਮੁੱਖ ਵਿੱਚੋਂ ਨਿਕਲੀ ਬੋਲੀ ਪੰਜਾਬੀ ਬੋਲੀ ਜੋ ਪੰਜਾਬ ਦੀ ਮਾਂ ਬੋਲੀ ਹੈ ।ਪੰਜਾਬੀ ਸਾਡੀ ਮਾਂ ਬੋਲੀ ਹੀ ਨਹੀਂਧਾਰਮਿਕ ਭਾਸ਼ਾ ਵੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਵੀ ਇਸੇ ਭਾਸ਼ਾ ਵਿੱਚ ਕੀਤੀ ਗਈ ਹੈ ।ਸਭ ਤੋਂ ਵੱਧ ਤੇ ਠੇਠ ਪੰਜਾਬੀ ਪਾਕਿਸਤਾਨਵਿੱਚ ਬੋਲੀ ਜਾਂਦੀ ਹੈ ।

ਦੁਨੀਆ ਦੀਆ ਕੁੱਲ 7100 ਭਾਸ਼ਾਵਾਂ ਵਿੱਚੋਂ ਸਭ ਤੋਂ ਵੱਧ ਬੋਲੀ ਜਾਣਾ ਦਸਵੀਂ ਭਾਸ਼ਾ ਹੈ ਪੰਜਾਬੀ ।ਜੋ  ਸਾਡੇ ਲਈ ਮਾਣ ਵਾਲੀਗੱਲ ਹੈ ।

ਭਾਵੇਂ 1947 ਦੀ ਵੰਡ ਨੇ ਦੇਸ਼ ਦਾ ਬਟਵਾਰਾ ਕਰ ਦਿੱਤਾ ਹੈ ਪਰ ਸਾਡੀ ਬੋਲੀ ਤੇ ਸਾਡੇ ਧਾਰਮਿਕ ਵਿਰਸੇ ਨੇ ਦੋਹਾ ਦੇਸ਼ਾਂ ਵਿੱਚ ਸਾਂਝ ਬਣਾਈ ਕਾਇਮਰੱਖੀ ਹੈ ।ਬਹੁੱਤ ਘੱਟ ਲੋਕ ਜਾਣਦੇ ਨੇ ਪੰਜਾਬੀ ਲ਼ਿੱਖਣ ਲਈ  ਵੀ ਦੋ ਲਿਪੀਆਂ ਹਨ ।ਭਾਰਤ ਤੇ  ਬਾਕੀ ਹੋਰ ਦੇਸ਼ਾਂ ਵਿੱਚ ਵਸਦੇ ਪੰਜਾਬੀ ਪੰਜਾਬੀ ਨੂੰਗੁਰਮੁੱਖੀ ਲਿਪੀ ਵਿੱਚ ਲਿਖਦੇ ਹਨ ।ਪਰ ਲਹਿੰਦੇ ਪੰਜਾਬ ਮਤਲਬ ਪਾਕਿਸਤਾਨ ਵਿੱਚ ਪੰਜਾਬੀ ਨੂੰ ਸ਼ਾਹਮੁੱਖੀ ਲਿਪੀ ਵਿੱਚ ਲਿਖੀਆਂ ਜਾਂਦਾ ਹੈ ।ਪੰਜਾਬੀ ਦੀ ਇੱਕ ਹੋਰ ਖ਼ਾਸ ਗੱਲ ਹੈ ਜੋ ਇਸਨੂ ਬਾਕੀ ਸਭ ਬੋਲੀਆਂ ਤੋਂ ਅਲੱਗ ਕਰਦੀ ਹੈ ਉਹ ਹੈ ਇਸਦਾ ਸੁਰਮਈ ਹੋਣਾ ।ਘ,ਹ,ਢ,ਧ,ਤੇ ਭ ਪੰਜਸੁਰ ਧੁਨੀਆਂ ਹਨ ।ਬਾਬਾ ਫਰੀਦ,ਨਾਥ, ਜੋਗੀਆ,ਭਗਤਾ ਤੇ ਗੁਰੂ ਨਾਨਕ ਦੇਵ ਜੀ ਨੇ ਵੀ ਬਾਣੀ ਪੰਜਾਬੀ ਿਵੱਚ ਹੀ ਲਿਖੀ ।ਬੁੱਲੇ ਸ਼ਾਹ,ਵਾਰਿਸਕਾਦਰਯਾਰ,ਦਮੋਦਰ,ਸ਼ਾਹ ਮੁਹੰਮਦ ਵਰਗੇ ਕਵੀਆ ਵੀ ਕਵਿਤਾ ਲਈ ਪੰਜਾਬੀ ਭਾਸ਼ਾ ਦਾ ਪ੍ਰਯੋਗ ਕੀਤਾ ਹੈ ।ਪੰਜਾਬੀ ਭਾਸ਼ਾ ਵਿਸ਼ਾਲ ਹਿਰਦੇ ਵਾਲੀਤੇ ਮਿੱਠੀ ਹੈ।ਨਾਨਕ ਸਿੰਘ ਨਾਵਲਕਾਰ,ਗੁਰਦਿਆਲ ਸਿੰਘ,ਕੁੱਲਵੰਤ ਸਿੰਘ ਵਿਰਕ,ਅਮ੍ਰਿਤਾ ਪ੍ਰੀਤਮ,ਸੁਰਜੀਤ ਪਾਤਰ ਤੇ ਸ਼ਿਵ ਕੁਮਾਰ ਬਟਾਲਵੀਵਰਗੇ ਬਹੁੱਤ ਸਾਰੇ ਨਾਮਵਰ ਲੇਖਕ,ਕਵਿ ਤੇ ਕਹਾਣੀਕਾਰ ਪੰਜਾਬੀ ਵਿੱਚ ਨਾਮਣਾ ਕਮਾ ਚੁੱਕੇ ਹਨ ।ਪੰਜਾਬੀ ਸੰਗੀਤ ਦੇਸ਼ਾਂ ਵਿਦੇਸ਼ਾਂ ਵਿੱਚ ਆਪਣੇਪੈਰ ਜਮਾਂ ਚੁੱਕਿਆਂ ਹੈ। ਯਮਲਾ ਜੱਟ,ਗੁਰਦਾਸ ਮਾਨ,ਵਾਰਿਸ ਤੇ ਮਾਨ ਭਰਾ,ਕੁਲਦੀਪ ਮਾਣਕ ਤੇ ਹੰਸਰਾਜ ਹੰਸ ਵਰਗੇ ਗਾਇਕ ਕਿਸੇ ਜਾਣ ਪਛਾਣਦੇ ਮੁਹਤਾਜ ਨਹੀਂ ਹਨ।

ਇੰਨਾਂ ਵਿਸ਼ਾਲ ਘੇਰਾ ਹੁੰਦੇ ਹੋਏ ਵੀ ਸਾਡੀ ਅਜੋਕੀ ਪੀੜੀ ਮਾਂ ਬੋਲੀ ਭੁੱਲਦੀ ਜਾ ਰਹੀ ਹੈ ।ਪੰਜਾਬੀ ਬੋਲਣ ਵਿੱਚ ਸ਼ਰਮ ਮਹਿਸੂਸ ਕਰਦੀ ਹੈ।ਹੈਰਾਨੀ ਦੀਗੱਲ ਹੈ ਕਿ ਪੰਜਾਬ ਵਿੱਚ ਵੀ ਪੰਜਾਬੀ ਵਿੱਸਰ ਰਹੀ ਹੈ।ਕਾਨਵੈਟ ਸਕੂਲਾਂ ਵਿੱਚ ਪੰਜਾਬੀ ਬੋਲਣ ਤੇ ਜੁਰਮਾਨਾ ਲਗਦਾ ਹੈ ।ਪੰਜਾਬੀ ਵਿਸਾਰ ਰਹੇ ਬੱਚੇਆਪਣਾ ਇਤਿਹਾਸ ਭੁੱਲ ਰਹੇ ਹਨ। ਗੁਰੂ ਘਰ ਤੋਂ ਬੇਮੁੱਖ ਹੋ ਰਹੇ ਹਨ ।ਨਤੀਜਾ ਅਜੋਕੀ ਪੀੜੀ ਆਪਣਾ ਵਿਰਸਾ ਤੇ ਬੋਲੀ ਭੁੱਲ ਕੇ ਨਸ਼ੇ ਵਰਗੀਬੁਰਾਈ ਦੀ ਦਲਦਲ ਵਿੱਚ ਧਸ ਰਹੀ ਹੈ ।ਨਸ਼ੇ ਦੇ ਜ਼ਹਿਰ ਨਾਲ ਮਾਂਵਾਂ ਦੀਆ ਗੋਦੀਆਂ ਉੱਜੜ ਰਹੀਆਂ ਹਨ ।ਸਿਆਸਤਦਾਨ ਭਾਸ਼ਣਾ ਰਾਹੀਂਰੋਟੀਆਂ ਸੇਕ ਰਹੀ ਹੈ ।ਪੰਜਾਬ ਨੂੰ ਨਸ਼ਾ ਮੁੱਕਤ ਕਰਨ ਲਈ ਬੱਚਿਆ ਨੂੰ ਪੰਜਾਬੀ ਪੜਾ ਕੇ ਇਤਿਹਾਸ ਸਮਝਾਉਣਾ  ਤੇ ਗੁਰੂ ਘਰ ਨਾਲ ਜੋੜਨਾ ਬਹੁੱਤਜ਼ਰੂਰੀ ਹੈ ।

ਇਸੇ ਗੱਲ ਨੂੰ ਧਿਆਨ ਵਿੱਚ ਰੱਖਦਿਆਂ

ਮੇਰੀ ਹੱਥ ਜੋੜ ਬੇਨਤੀ ਹੈ ਕਿ ਆਪ ਸਾਰੇ ਪਾਠਕ ਵੀ ਇਸ ਮਾਂ ਬੋਲੀ ਨੂੰ ਇੱਕ ਲਹਿਰ ਬਣਾ ਕੇ ਇਸ ਲਹਿਰ ਦੇ ਪ੍ਰਚਾਰ ਵਿੱਚ ਸ਼ਾਮਿਲ ਹੋਵੋ ਤੇ ਹੋਰਨਾਂਨੂੰ ਵੀ ਨਾਲ ਜੋੜ ਕੇ ਪੰਜਾਬੀਅਤ ਬਚਾਉਣ ਦਾ ਯਤਨ ਕਰੋ । ਰੰਗਲੇ ਪੰਜਾਬ ਦੀ ਸੁਰੱਖਿਆ ਆਪ ਸਭ ਦੇ ਹੱਥ ਵਿੱਚ ਹੈ ।

 

ਪ੍ਰਿਤਪਾਲ ਕੋਰ ਪ੍ਰੀਤ  (ਨਿਊਯਾਰਕ)

Related posts

CM ਨੇ ਤਿੰਨ ਮਹਿਲਾ ਵਿਧਾਇਕਾਂ ਨੂੰ ਸੂਬੇ ਦੀ ਸਹਾਇਤਾ ਪ੍ਰਾਪਤ ਰੀਪ੍ਰੋਡਕਟਿਵ ਤਕਨਾਲੋਜੀ ਤੇ ਸਰੋਗੇਸੀ ਬੋਰਡ ਦੇ ਗੈਰ ਸਰਕਾਰੀ ਮੈਂਬਰ ਨਾਮਜ਼ਦ ਕੀਤਾ

On Punjab

ਸਾਊਦੀ ਅਰਬ ਨੇ ਖਤਮ ਕੀਤੀ ਨਾਬਾਲਿਗਾਂ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ

On Punjab

ਏਕ ਇਸ਼ਕ

Pritpal Kaur