54.41 F
New York, US
October 30, 2025
PreetNama
ਸਿਹਤ/Health

ਮਾਂ ਦੀ ਮਮਤਾ : 82 ਸਾਲਾ ਮਾਂ ਨੇ ਗੁਰਦਾ ਦੇ ਕੇ ਬਚਾਈ ਪੁੱਤਰ ਦੀ ਜਾਨ

ਮਾਂ ਨੂੰ ਰੱਬ ਦਾ ਦੂਜਾ ਰੂਪ ਕਿਹਾ ਜਾਂਦਾ ਹੈ। ਇੱਕ ਮਾਂ ਹਮੇਸ਼ਾ ਆਪਣੀ ਔਲਾਦ ਦੀ ਸੁੱਖ ਹੀ ਨਹੀਂ ਮੰਗਦੀ ਸਗੋਂ ਆਪਾ ਵੀ ਨਿਛਾਵਰ ਕਰਦੀ ਹੈ। ਅਜਿਹਾ ਹੀ ਇਕ ਮਾਮਲਾ ਉੱਤਰੀ ਇਟਲੀ ਦੇ ਸ਼ਹਿਰ ਤੌਰੀਨੋ ਵਿਚ ਦੇਖਣ ਨੂੰ ਮਿਲਿਆ ਜਿੱਥੇ 82 ਸਾਲਾ ਔਰਤ ਨੇ ਆਪਣੇ 53 ਸਾਲਾ ਬੇਟੇ ਨੂੰ ਗੁਰਦਾ ਦੇ ਕੇ ਉਸ ਦੀ ਕੀਮਤੀ ਜਾਨ ਬਚਾਈ। ਗੁਰਦੇ ਦਾ ਟਰਾਂਸਪਲਾਂਟ ਇਟਲੀ ਦੇ ਸ਼ਹਿਰ ਤੌਰੀਨੋ ਦੇ ਮੌਲੀਨੇਤੇ ਵਿਚ ਕੀਤਾ ਗਿਆ।
53 ਸਾਲਾ ਵਿਅਕਤੀ ਜੋਕਿ ਗਲੋਮੇਰੂਲੋਨੇਫ੍ਰਾਈਟਸ ਨਾਮ ਦੀ ਬਿਮਾਰੀ ਤੋਂ ਪੀਡ਼ਤ ਸੀ। ਇਹ ਬਿਮਾਰੀ ਗੁਰਦੇ ਨੂੰ ਨੁਕਸਾਨ ਪਹੁੰਚਾ ਰਹੀ ਸੀ। ਨਵੇਂ ਗੁਰਦੇ ਨੇ ਉਸ ਨੂੰ ਡਾਇਲਸਿਸ ਤੋਂ ਬਚਣ ਦੇ ਯੋਗ ਬਣਾ ਦਿੱਤਾ। ਮੌਲੀਨੇਤੇ ਨੈਫਰੋਲੋਜੀ ਦੇ ਮੁਖੀ ਲੁਈਜੀ ਬਿਆਨਕੋਨੇ ਨੇ ਇਸ ਮੌਕੇ ਕਿਹਾ ਕਿ ਇਟਲੀ ਵਿਚ ਦਾਨੀਆਂ ਨਾਲ ਟਰਾਂਸਪਲਾਂਟ ਵੱਧ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਦਾਨ ਕਰਨ ਵਾਲੇ ਦੀ ਕੋਈ ਸੀਮਾ ਨਹੀਂ ਹੈ ਪਰ ਉਮਰ ਦਾ ਭਾਰ ਕਲੀਨਿਕਲ, ਰੂਪ ਵਿਗਿਆਨਕ ਅਤੇ ਕਾਰਜਸ਼ੀਲ ਅੰਕਡ਼ਿਆਂ ਦੇ ਨਾਲ ਜੋਡ਼ ਕੇ ਹੋਣਾ ਚਾਹੀਦਾ ਹੈ ਜੋ ਇਕ ਘੱਟ ਜੀਵ-ਵਿਗਿਆਨ ਦੀ ਉਮਰ ਦਾ ਸੰਕੇਤ ਦੇ ਸਕਦਾ ਹੈ। ਇਕ ਬਜ਼ੁਰਗ ਮਾਂ ਵੱਲੋ ਆਪਣੀ ਔਲਾਦ ਲਈ ਅਜਿਹਾ ਸਾਹਸੀ ਕਾਰਜ ਕਰਨ ਡਾਕਟਰ ਵੀ ਇਸ ਮਾਂ ਨੂੰ ਵਧਾਈ ਦਿੰਦੇ ਹੋਏ ਸਲਾਮ ਵੀ ਕਰ ਰਹੇ ਹਨ। ਇਟਲੀ ’ਚ ਇਕ ਵਡੇਰੀ ਉਮਰ ਦੀ ਮਾਂ ਵੱਲੋਂ ਅਜਿਹਾ ਦਾਨ ਕਰਨ ਦਾ ਇਹ ਪਹਿਲਾ ਮਾਮਲਾ ਹੈ।

Related posts

Toddler Mask: ਕੀ ਛੋਟੇ ਬੱਚਿਆਂ ਨੂੰ ਮਾਸਕ ਪਾਉਣਾ ਸਹੀ ਹੈ? ਇਸਤੋਂ ਬਿਨ੍ਹਾਂ ਕੀ ਉਹ ਸੁਰੱਖਿਅਤ ਹਨ?

On Punjab

ਪਾਕਿਸਤਾਨ ਦੀ ਟੀਮ ਨੇ T20 ਵਰਲਡ ਕੱਪ ‘ਚ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਪਹਿਲੀ ਟੀਮ

On Punjab

ਕੋਰੋਨਾ ਵਾਇਰਸ ਹੁਣ ਪੰਜਾਬ ਦੇ ਅੰਮ੍ਰਿਤਸਰ ‘ਚ ਹੋਣ ਦੀ ਸ਼ੰਕਾ

On Punjab