PreetNama
ਖੇਡ-ਜਗਤ/Sports News

ਮਹੇਂਦਰ ਧੋਨੀ ਦਾ ਸਭ ਤੋਂ ਵੱਡਾ ਰਿਕਾਰਡ ਟੁੱਟਿਆ, ਇਸ ਮਹਿਲਾ ਕ੍ਰਿਕੇਟਰ ਨੇ ਰਚਿਆ ਇਤਿਹਾਸ

ਆਸਟਰੇਲੀਆ ਦੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਐਲਿਸਾ ਹਿਲੀ ਨੇ ਅੰਤਰਰਾਸ਼ਟਰੀ ਟੀ -20 ‘ਚ ਵਿਕਟਕੀਪਿੰਗ ‘ਚ ਮਹਿੰਦਰ ਸਿੰਘ ਧੋਨੀ ਨੂੰ ਪਿੱਛੇ ਛੱਡ ਦਿੱਤਾ ਹੈ। ਹਿਲੀ ਟੀ -20 ‘ਚ ਵੱਧ ਤੋਂ ਵੱਧ ਸ਼ਿਕਾਰ ਕਰਨ ਦੇ ਮਾਮਲੇ ‘ਚ ਧੋਨੀ ਨੂੰ ਪਛਾੜ ਗਈ ਹੈ ਅਤੇ ਹੁਣ ਉਹ ਪੁਰਸ਼ ਅਤੇ ਮਹਿਲਾ ਦੋਵਾਂ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਸ਼ਿਕਾਰ ਕਰਨ ਵਾਲੀ ਵਿਕਟਕੀਪਰ ਬਣ ਗਈ ਹੈ।

ਹਿਲੀ ਨੇ ਇਹ ਮੁਕਾਮ ਨਿਊਜ਼ੀਲੈਂਡ ਖਿਲਾਫ ਖੇਡੇ ਗਏ ਦੂਜੇ ਟੀ -20 ਮੈਚ ਵਿੱਚ ਇਹ ਹਾਸਲ ਕੀਤਾ। ਹਿਲੀ ਦੇ ਹੁਣ 99 ਟੀ -20 ਅੰਤਰਰਾਸ਼ਟਰੀ ਮੈਚਾਂ ਵਿੱਚ 92 ਸ਼ਿਕਾਰ ਹੋ ਗਏ ਹਨ। ਉਹ ਧੋਨੀ ਤੋਂ ਇਕ ਕਦਮ ਅੱਗੇ ਹੈ। ਧੋਨੀ ਦੇ ਨਾਮ ‘ਤੇ 91 ਸ਼ਿਕਾਰ ਹਨ। ਹਿਲੀ ਤੋਂ ਬਾਅਦ ਇੰਗਲੈਂਡ ਦੀ 39 ਸਾਲਾ ਸਾਰਾ ਟੇਲਰ ਦੇ 74 ਸ਼ਿਕਾਰ ਹਨ। ਰਾਚੇਲ ਪ੍ਰਿਸਟ ਨੇ 72 ਸ਼ਿਕਾਰ ਕੀਤੇ ਹਨ। ਮਰੀਸਾ ਅਗੂਇਲੀਆ ਦੇ 70 ਸ਼ਿਕਾਰ ਹਨ।
ਉਨ੍ਹਾਂ ਤੋਂ ਬਾਅਦ ਦਿਨੇਸ਼ ਰਾਮਦੀਨ ਹੈ, ਜਿਸ ਦੇ 63 ਸ਼ਿਕਾਰ ਹਨ। ਰਾਮਦੀਨ ਤੋਂ ਬਾਅਦ ਮੁਸ਼ਫਿਕੁਰ ਰਹੀਮ ਦੇ ਹਿੱਸੇ ਦੇ 61 ਸ਼ਿਕਾਰ ਹਨ। ਦੂਜੇ ਪਾਸੇ, ਜੇ ਸਾਰੇ ਰੂਪਾਂ ‘ਚ ਦੇਖਿਆ ਜਾਵੇ ਤਾਂ ਦੱਖਣੀ ਅਫਰੀਕਾ ਦਾ ਮਾਰਕ ਬਾਊਚਰ ਸਭ ਤੋਂ ਅੱਗੇ ਹੈ। ਬਾਊਚਰ ਨੇ 467 ਅੰਤਰਰਾਸ਼ਟਰੀ ਮੈਚਾਂ ਵਿੱਚ 998 ਸ਼ਿਕਾਰ ਕੀਤੇ ਹਨ।

Related posts

ਨਵੇਂ ਏਸ਼ਿਆਈ ਰਿਕਾਰਡ ਨਾਲ ਧਰਮਬੀਰ ਨੇ ਜਿੱਤਿਆ ਸਿਲਵਰ

On Punjab

Home Remedies of Dark Lips : ਜਾਣੋ ਬੁੱਲ਼ਾਂ ਦਾ ਕਾਲਾਪਣ ਦੂਰ ਕਰਨ ਤੇ ਗੁਲਾਬੀ ਬਣਾਉਣ ਦੇ ਆਸਾਨ 5 ਤਰੀਕੇ

On Punjab

ਸੰਭਲ ਕੇ ਕਰਨਾ ਹੁਣ ‘MS Dhoni’ ਨੂੰ ਸਰਚ, ਉੱਡ ਜਾਣਗੇ ਹੋਸ਼

On Punjab