ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਇੱਕ ਵਿਆਹੁਤਾ ਜੋੜੇ ਦੇ ਵਿਵਾਦ ਵਿੱਚ ਵੱਡੇ ਗੁਜ਼ਾਰਾ ਭੱਤੇ ਦੀ ਮੰਗ ਕਰਦੀ ਮਹਿਲਾ ਲਈ ਸਖਤ ਟਿੱਪਣੀ ਕੀਤੀ ਹੈ ਅਤੇ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਹੈ। ਜ਼ਿਕਰਯੋਗ ਹੈ ਕਿ ਇੱਕ ਔਰਤ ਨੇ ਸਿਰਫ 18 ਮਹੀਨਿਆਂ ਦੇ ਵਿਆਹ ਤੋਂ ਬਾਅਦ 12 ਕਰੋੜ ਰੁਪਏ ਦਾ ਗੁਜ਼ਾਰਾ ਭੱਤਾ, ਮੁੰਬਈ ਦੇ ਕਲਪਤਰੂ ਪ੍ਰੋਜੈਕਟ ਵਿੱਚ ਇੱਕ ਉੱਚ-ਦਰਜੇ ਦਾ ਫਲੈਟ ਅਤੇ ਇੱਕ BMW ਕਾਰ ਦੀ ਮੰਗ ਕੀਤੀ ਹੈ।
ਸੁਣਵਾਈ ਦੌਰਾਨ ਸੁਪਰੀਮ ਕੋਰਟ ਦੇ ਬੈਂਚ ਨੇ ਉਸ ਦੀਆਂ ਮੰਗਾਂ ਦੀ ਹੱਦ ’ਤੇ ਚਿੰਤਾ ਪ੍ਰਗਟਾਈ। ਅਦਾਲਤ ਨੇ ਸਵਾਲ ਕੀਤਾ ਕਿ ਵਿਆਹ ਦੀ ਥੋੜ੍ਹੀ ਮਿਆਦ ਅਤੇ ਔਰਤ ਦੀ ਆਈਟੀ ਪੇਸ਼ੇਵਰ ਵਜੋਂ ਐਮਬੀਏ ਦੀਆਂ ਆਪਣੀਆਂ ਯੋਗਤਾਵਾਂ ਨੂੰ ਦੇਖਦੇ ਹੋਏ ਕੀ ਅਜਿਹੇ ਦਾਅਵੇ ਵਾਜਬ ਸਨ।ਇਹ ਦੇਖਦੇ ਹੋਏ ਕਿ ਉਸ ਕੋਲ ਬੰਗਲੁਰੂ ਅਤੇ ਹੈਦਰਾਬਾਦ ਵਰਗੇ ਪ੍ਰਮੁੱਖ ਆਈ.ਟੀ. ਹੱਬ ਵਿੱਚ ਕੰਮ ਕਰਨ ਲਈ ਪ੍ਰਮਾਣ ਪੱਤਰ ਅਤੇ ਸੰਭਾਵਨਾਵਾਂ ਹਨ, ਅਦਾਲਤ ਨੇ ਪੁੱਛਿਆ ਕਿ ਉਸ ਨੇ ਰੁਜ਼ਗਾਰ ਕਿਉਂ ਨਹੀਂ ਲਿਆ। ਜੱਜਾਂ ਨੇ ਜ਼ੋਰ ਦਿੱਤਾ ਕਿ ਉਹ ਆਪਣੇ ਵੱਖ ਹੋ ਚੁੱਕੇ ਪਤੀ ’ਤੇ ਅਣਮਿੱਥੇ ਸਮੇਂ ਲਈ ਨਿਰਭਰ ਰਹਿਣ ਦੀ ਉਮੀਦ ਨਹੀਂ ਕਰ ਸਕਦੀ, ਖਾਸ ਕਰਕੇ ਜਦੋਂ ਉਹ ਸੁਤੰਤਰ ਤੌਰ ’ਤੇ ਕਮਾਈ ਕਰਨ ਦੇ ਸਮਰੱਥ ਹੈ। ਔਰਤ ਨੇ ਦਲੀਲ ਦਿੱਤੀ ਕਿ ਉਸ ਦਾ ਪਤੀ ਅਮੀਰ ਸੀ ਅਤੇ ਉਸ ਨੇ ਇਹ ਕਹਿ ਕੇ ਆਪਣੇ ਵਿਆਹ ਨੂੰ ਰੱਦ ਕਰਨ ਦੀ ਮੰਗ ਵੀ ਕੀਤੀ ਸੀ ਕਿ ਉਹ ਸ਼ਾਈਜ਼ੋਫਰੀਨਕ (Schizophrenia ਮਾਨਸਿਕ ਬਿਮਾਰੀ ਦਾ ਪੀੜਤ) ਸੀ – ਭਾਵ ਇੱਕ ਦੋਸ਼ ਜਿਸ ਨੂੰ ਉਸ ਨੇ ਅਦਾਲਤ ਵਿੱਚ ਜ਼ੋਰਦਾਰ ਢੰਗ ਨਾਲ ਨਕਾਰ ਦਿੱਤਾ। ਔਰਤ ਨੇ ਇਹ ਵੀ ਦੋਸ਼ ਲਾਇਆ ਕਿ ਉਸ ਦੇ ਕਾਨੂੰਨੀ ਸਲਾਹਕਾਰ ਨੂੰ ਪ੍ਰਭਾਵਿਤ ਕੀਤਾ ਗਿਆ ਸੀ, ਪਰ ਇਸ ਦਾਅਵੇ ਨੂੰ ਬੈਂਚ ਨੇ ਦ੍ਰਿੜ੍ਹਤਾ ਨਾਲ ਰੱਦ ਕਰ ਦਿੱਤਾ। ਅਦਾਲਤ ਨੇ ਫਲੈਟ ਜਾਂ 4 ਕਰੋੜ ਦੇ ਸਮਝੌਤੇ ਦੀ ਪੇਸ਼ਕਸ਼ ਕੀਤੀ ਔਰਤ ਦੀ ਫਲੈਟ ਅਤੇ 12 ਕਰੋੜ ਰੁਪਏ ਦੋਵਾਂ ਦੀ ਮੰਗ ਦੇ ਜਵਾਬ ਵਿੱਚ ਅਦਾਲਤ ਨੇ ਇੱਕ ਵਿਕਲਪ ਪ੍ਰਸਤਾਵਿਤ ਕੀਤਾ, ਜਿਸ ਵਿਚ ਕਿਹਾ ਗਿਆ ਜਾਂ ਤਾਂ ਸਾਰੇ ਬੋਝਾਂ ਤੋਂ ਮੁਕਤ ਫਲੈਟ ਸਵੀਕਾਰ ਕਰੋ ਜਾਂ ਸਮਝੌਤੇ ਵਜੋਂ 4 ਕਰੋੜ ਰੁਪਏ ਲਓ ਅਤੇ ਢੁਕਵਾਂ ਰੁਜ਼ਗਾਰ ਲੱਭੋ। ਕੋਰਟ ਨੇ ਉਸ ਨੂੰ ਭਰੋਸਾ ਵੀ ਦਿੱਤਾ ਕਿ ਉਸ ਦੇ ਰੁਜ਼ਗਾਰ ਦੀਆਂ ਸੰਭਾਵਨਾਵਾਂ ਨੂੰ ਬਿਹਤਰ ਬਣਾਉਣ ਲਈ ਉਸ ਵਿਰੁੱਧ ਦਰਜ ਕੋਈ ਵੀ FIR ਜਾਂ ਦੋਸ਼ ਰੱਦ ਕੀਤੇ ਜਾ ਸਕਦੇ ਹਨ।
ਕੋਰਟ ਨੇ ਕਿਹਾ ਕਿ ਇੱਕ ਪੜ੍ਹੇ-ਲਿਖੇ ਵਿਅਕਤੀ ਵਜੋਂ, ਉਸ ਨੂੰ ਸਿਰਫ ਗੁਜ਼ਾਰੇ ’ਤੇ ਨਿਰਭਰ ਨਹੀਂ ਰਹਿਣਾ ਚਾਹੀਦਾ ਬਲਕਿ ਕੰਮ ਰਾਹੀਂ ਸਵੈ-ਨਿਰਭਰਤਾ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਅਖੀਰ ਵਿਚ ਇਸ ਕੇਸ ’ਤੇ ਫੈਸਲਾ ਰਾਖਵਾਂ ਰੱਖ ਲਿਆ ਗਿਆ ਹੈ।