36.12 F
New York, US
January 22, 2026
PreetNama
ਫਿਲਮ-ਸੰਸਾਰ/Filmy

ਮਹਿਮਾ ਚੌਧਰੀ ਨੇ ਦੱਸਿਆ ਕਿਵੇਂ ਇਕ ਹਾਦਸੇ ਨੇ ਬਦਲ ਦਿੱਤੀ ਸੀ ਜ਼ਿੰਦਗੀ, ਅਜੈ ਦੇਵਗਨ ਨਾਲ ਅਫੇਅਰ ‘ਤੇ ਤੋੜੀ ਚੁੱਪ

90 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਮਹਿਮਾ ਚੌਧਰੀ ਅੱਜਕਲ੍ਹ ਕਾਫੀ ਚਰਚਾ ਵਿਚ ਹੈ। ਮਹਿਮਾ ਨੂੰ ਫਿਲਮਾਂ ‘ਚ ਪਹਿਲਾ ਮੌਕਾ ਮਸ਼ਹੂਰ ਨਿਰਮਾਤਾ ਤੇ ਨਿਰਦੇਸ਼ਕ ਸੁਭਾਸ਼ ਘਈ ਨੇ ਦਿੱਤਾ ਸੀ। ਪਹਿਲੀ ਫਿਲਮ ਹਿੱਟ ਹੋਣ ਤੋਂ ਬਾਅਦ ਮਹਿਮਾ ਚੌਧਰੀ ਮਸ਼ਹੂਰ ਹੋ ਗਈ ਤੇ ਫਿਰ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫਿਲਮਾਂ ਤੇ ਕਲਾਕਾਰਾਂ ਨਾਲ ਕੰਮ ਕੀਤਾ। ਹਾਲਾਂਕਿ ਹੌਲੀ-ਹੌਲੀ ਉਹ ਬਾਲੀਵੁੱਡ ਤੋਂ ਦੂਰ ਹੋ ਗਈ। ਫਿਲਮਾਂ ਤੋਂ ਦੂਰ ਰਹਿਣ ਦੇ ਬਾਵਜੂਦ ਮਹਿਮਾ ਚੌਧਰੀ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਉਸ ਨੇ ‘ਦਾਗ : ਦ ਫਾਇਰ’, ਧੜਕਨ, ਖਿਲਾੜੀ 420 ਤੇ ਬਾਗ਼ਬਾਨ ਸਮੇਤ ਬਾਲੀਵੁੱਡ ਦੀਆਂ ਕਈ ਸ਼ਾਨਦਾਰ ਫਿਲਮਾਂ ‘ਚ ਅਦਾਕਾਰੀ ਕੀਤੀ। ਉਹ ਆਖ਼ਰੀ ਵਾਰ 2016 ‘ਚ ਬੰਗਾਲੀ ਫਿਲਮ ਡਾਰਕ ਚਾਕਲੇਟ ‘ਚ ਨਜ਼ਰ ਆਈ ਸੀ।ਹਾਲ ਹੀ ‘ਚ ਇਕ ਇੰਟਰਵਿਊ ਦੌਰਾਨ ਮਹਿਮਾ ਚੌਧਰੀ ਨੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ। ਸਾਲ 2006 ‘ਚ ਬੌਬੀ ਮੁਖਰਜੀ ਨਾਲ ਵਿਆਹ ਤੋਂ ਬਾਅਦ ਮਹਿਮਾ ਚੌਧਰੀ ਨੇ ਮਾਨਸਿਕ ਤੌਰ ‘ਤੇ ਪਰੇਸ਼ਾਨ ਰਹਿਣ ਲੱਗ ਪਈ ਸੀ। ਅਦਾਕਾਰਾ ਨੇ ਦੱਸਿਆ ‘ਪਤੀ ਦੇ ਨਾਲ ਕਈ ਚੀਜ਼ਾਂ ਨੂੰ ਲੈ ਕੇ ਬਹਿਸ ਹੋ ਜਾਂਦੀ ਸੀ। ਮੇਰਾ ਦੋ ਵਾਰ ਮਿਸਕੈਰੇਜ ਵੀ ਹੋਇਆ। ਇਸ ਵਿਆਹ ਤੋਂ ਮੈਂ ਖੁਸ਼ ਨਹੀਂ ਸੀ। ਇਸੇ ਕਾਰਨ ਤਲਾਕ ਦਾ ਫ਼ੈਸਲਾ ਲਿਆ।’ ਉਹ ਆਪਣੀ ਮਾਂ ਦੀ ਬਿਮਾਰੀ ਕਾਰਨ ਤਣਾਅ ਵਿਚ ਆ ਗਈ ਸੀ। ਅਦਾਕਾਰਾ ਨੇ ਦੱਸਿਆ ਕਿ ਮੇਰੀ ਮੁਸ਼ਕਲ ਘੜੀ ‘ਚ ਮੇਰੀ ਮਾਂ ਤੇ ਭੈਣ ਨੇ ਮੇਰਾ ਸਾਥ ਦਿੱਤਾ। ਜਦੋਂ ਮੈਂ ਬਾਹਰ ਜਾਂਦੀ ਸੀ ਤਾਂ ਆਪਣੀ ਬੇਟੀ ਨੂੰ ਮਾਂ ਦੇ ਘਰ ਛੱਡ ਕੇ ਜਾਂਦੀ ਸੀ, ਉਹ ਉਸ ਦਾ ਬਹੁਤ ਖ਼ਿਆਲ ਰੱਖਦੇ ਸਨ। ਮੇਕੀ ਮਾਂ ਨੂੰ ਪਾਰਕਿੰਸਨ ਸੀ। ਇਕ ਦਿਨ ਮੇਰੇ ਭਰਾ ਨੇ ਮੈਨੂੰ ਦੱਸਿਆ ਕਿ ਮਾਂ ਕੋਲ ਕੁਝ ਹੀ ਸਾਲ ਹਨ। ਉਸ ਦੌਰਾਨ ਮੈਂ ਡਿਪ੍ਰੈਸ਼ਨ ‘ਚੋਂ ਲੰਘੀ। ਮੈਂ ਛੋਟੀ-ਛੋਟੀ ਗੱਲ ‘ਤੇ ਰੋਣ ਲੱਗਦੀ ਸੀ।’

ਉੱਥੇ ਹੀ ਅਜੈ ਦੇਵਗਨ ਨਾਲ ਚੱਲ ਰਹੀਆਂ ਅਫੇਅਰ ਦੀਆਂ ਖਬਰਾਂ ਬਾਰੇ ਵੀ ਅਦਾਕਾਰਾ ਨੇ ਖੁੱਲ੍ਹ ਕੇ ਗੱਲ ਕੀਤੀ। ਉਨ੍ਹਾਂ ਦੱਸਿਆ ਕਿ ‘ਦਿਲ ਕਯਾ ਕਰੇ’ ਦੀ ਸ਼ੂਟਿੰਗ ਦੌਰਾਨ ਉਸ ਦੀ ਕਾਰ ਦਾ ਐਕਸੀਡੈਂਟ ਹੋ ਗਿਆ ਸੀ। ਗੱਡੀ ਦਾ ਕੱਚ ਉਸ ਦੇ ਚਿਹਰੇ ‘ਚ ਗੋਲ਼ੀ ਵਾਂਗ ਆ ਕੇ ਲੱਗਾ ਸੀ। ਜਦੋਂ ਆਪਣੀ ਇਸ ਸੱਟ ਤੋਂ ਉੱਭਰ ਰਹੀ ਸੀ ਤਾਂ ਉਸ ਨੇ ਸਿਨੇਮਾ ਤੋਂ ਹੱਟ ਕੇ ਕੁਝ ਹੋਰ ਕਰਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਸੀ, ਕਿਉਂਕਿ ਉਹ ਵਾਪਸ ਪਰਤ ਕੇ ਕੰਮ ਕਰਨ ਦੀਆਂ ਸਾਰੀਆਂ ਉਮੀਦਾਂ ਗੁਆ ਚੁੱਕੀ ਸੀ। ਅਜਿਹੇ ਸਮੇਂ ਅਜੈ ਦੇਵਗਨ ਨੇ ਉਨ੍ਹਾਂ ਦੀ ਕਾਫੀ ਮਦਦ ਕੀਤੀ, ਜੋ ਉਨ੍ਹਾਂ ਦੀ ਇਸ ਫਿਲਮ ਦੇ ਪ੍ਰੋਡਿਊਸਰ ਵੀ ਸਨ।
ਮਹਿਮਾ ਨੇ ਅੱਗੇ ਕਿਹਾ ਕਿ ਮੈਨੂੰ ਯਾਦ ਹੈ, ਇਸ ਤੋਂ ਬਾਅਦ ਨਿਰਦੇਸ਼ਕ ਨੇ ਸਾਰਿਆਂ ਨੂੰ ਇਹ ਦੱਸਿਆ ਹੈ ਕਿ ਅਜੈ ਦੇਵਗਨ ਮੈਨੂੰ ਪਿਆਰ ਕਰਦੇ ਹਨ। ਮੈਗਜ਼ੀਨ ‘ਚ ਅਜੈ ਦੇਵਗਨ ਤੇ ਮੇਰੇ ਅਫੇਅਰ ਦੀਆਂ ਅਫ਼ਵਾਹਾਂ ਛਪੀਆਂ ਸਨ। ਇਸ ਨੇ ਮੈਨੂੰ ਤੇ ਅਸਹਿਜ ਬਣਾ ਦਿੱਤਾ। ਉਨ੍ਹਾਂ ਕੁਝ ਸਮਾਂ ਪਹਿਲਾਂ ਹੀ ਵਿਆਹ ਕੀਤਾ ਸੀ ਜਦੋਂ ਅਸੀਂ ‘ਦਿਲ ਕਯਾ ਕਰੇ’ ਦੀ ਸ਼ੂਟਿੰਗ ਕਰ ਰਹੇ ਸਨ। ਮਹਿਮਾ ਅਜੈ ਦੇਵਗਨ ਦੀ ਤਰੀਫ ਕਰਦੇ ਹੋਏ ਕਹਿੰਦੀ ਹਨ- ਉਹ ਬਹੁਤ ਚੰਗੇ ਨਿਰਮਾਤਾ ਹਨ। ਉਨ੍ਹਾਂ ਨੇ ਇਲਾਜ ਕਰਵਾਉਣ ਵਿਚ ਮਦਦ ਕੀਤੀ ਸੀ।

Related posts

ਬੱਬੂ ਮਾਨ, ਰਣਜੀਤ ਬਾਵਾ ਤੇ ਤਰਸੇਮ ਜੱਸੜ ਵੀ ਕਿਸਾਨਾਂ ਨਾਲ ਦਿੱਲੀ ਦੀ ਹੱਦ ‘ਤੇ ਡਟੇ

On Punjab

ਵੰਡ ਦਾ ਦਰਦ ਬਿਆਨਦੀ ਫਿਲਮ ’ਨਾਨਕ ਦੁਖੀਆ ਸਭ ਸੰਸਾਰ’ ਦਾਰਾ ਪਿਕਚਰਜ਼ ਬੰਬੇ ਦੇ ਬੈਨਰ ਹੇਠ ਬਣੀ ਪੰਜਾਬੀ ਫਿਲਮ ‘ਨਾਨਕ ਦੁਖੀਆ ਸਭ ਸੰਸਾਰ’ (Nanak Dukhiya Sab Sansar) 2 ਜੁਲਾਈ 1971 ਨੂੰ ਪਰਦੇ ’ਤੇ ਆਈ। ਇਸ ਫਿਲਮ ਦੇ ਨਿਰਮਾਤਾ ਨਿਰਦੇਸ਼ਕ ਤੇ ਲੇਖਕ ਅਦਾਕਾਰ ਪਹਿਲਵਾਨ ਦਾਰਾ ਸਿੰਘ (Dara Singh) ਸਨ। ਪਟਕਥਾ ਤੇ ਸੰਵਾਦ ਪੰਜਾਬੀ ਅਦਬ ਦੀ ਮਹਾਨ ਸ਼ਖ਼ਸੀਅਤ ਨਾਵਲਕਾਰ ਨਾਨਕ ਸਿੰਘ (Novelist Nanak Singh) ਨੇ ਲਿਖੇ ਸਨ।

On Punjab

Kareena Kapoor Photo: ਵੈਨਿਟੀ ਵੈਨ ਤੋਂ ਅਜਿਹੀ ਤਸਵੀਰ ਸ਼ੇਅਰ ਕਰ ਕਰੀਨਾ ਹੋਈ ਟ੍ਰੋਲ, ਯੂਜ਼ਰਜ਼ ਨੇ ਕਿਹਾ ਬੁੱਢੀ

On Punjab