PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਹਾਰਾਜਾ ਪਟਿਆਲਾ ਦੁਆਰਾ 1852 ਈਸਵੀ ਵਿੱਚ ਸਥਾਪਿਤ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ

ਪਟਿਆਲਾ-  ਮਹਾਰਾਜਾ ਪਟਿਆਲਾ ਦੁਆਰਾ 1852 ਈਸਵੀ ਵਿੱਚ ਸਥਾਪਿਤ ਪ੍ਰਾਚੀਨ ਮੰਦਿਰ ਸ੍ਰੀ ਕੇਦਾਰ ਨਾਥ ਜੀ ਵਿੱਚ ਹਰੇਕ ਸਾਲ ਦੀ ਤਰ੍ਹਾਂ ਇਸ ਸਾਲ ਵੀ ਭੋਲੇ ਬਾਬਾ ਜੀ ਦੇ ਚਰਨਾ ਵਿੱਚ ਉਹਨਾਂ ਦੇ ਆਸ਼ਿਰਵਾਦ ਦੇ ਨਾਲ ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਦੀ ਮੀਟਿੰਗ ਹੋਈ। ਮੀਟਿੰਗ ਵਿੱਚ ਮਹਾ ਸ਼ਿਵਰਾਤਰੀ ਮਨਾਉਣ ਲਈ ਭਾਰੀ ਇਕੱਠ ਹੋਇਆ। ਉੱਜ ਤਾਂ ਸੁਧਾਰ ਸਭਾ ਹਰ ਮਹੀਨੇ ਤਰੋਸਦੀ (ਮਾਸਿਕ ਸ਼ਿਵਰਾਤਰੀ) ਮਨਾਉਂਦੀ ਆ ਰਹੀ ਹੈ। ਹਰ ਮਹੀਨੇ ਸ਼ਾਮ ਨੂੰ ਮਹਿਲਾ ਕੀਰਤਨ ਉਪਰੰਤ ਭੰਡਾਰਾ ਭਗਤਾਂ ਦੇ ਸਹਿਯੋਗ ਨਾਲ ਹੁੰਦਾ ਹੈ। ਸਾਰੇ ਮੈਂਬਰਾਂ ਵਲੋਂ ਵੱਧ ਚੜ੍ਹ ਕੇ ਸਹਿਯੋਗ ਦਿੱਤਾ ਹੈ ਕਿ ਜਿਆਦਾ ਤੋਂ ਜਿਆਦਾ ਭਗਤਾਂ ਨੂੰ ਲੰਗਰ ਵਿੱਚ ਸੇਵਾ ਪਾਉਣ ਨੂੰ ਕਿਹਾ ਗਿਆ। ਲੰਗਰ ਵਿੱਚ ਕੜੀ ਚਾਵਲ, ਆਲੂ ਟਿੱਕੀ, ਵਰਤ ਵਾਲੀ ਖੀਰ, ਫਰੂਟ, ਠੰਡਿਆਈ, ਖੀਰ, ਜਲੇਬੀ, ਚੂਰਮਾ, ਦਾ ਪ੍ਰਸ਼ਾਦ ਅਤੁੱਟ ਵਰਤੇਗਾ। ਸਤਨਾਮ ਹਸੀਜਾ ਦਾ ਕਹਿਣਾ ਹੈ ਕਿ ਕਰਦੇ ਨੇ ਭੋਲੇ ਬਾਬਾ ਨਾਮ ਸੁਧਾਰ ਸਭਾ ਦਾ ਹੋ ਰਿਹਾ ਹੈ। ਸਾਬਕਾ ਪੁਜਾਰੀ ਮੰਦਿਰ ਸ੍ਰੀ ਕੇਦਾਰ ਨਾਥ ਜੀ ਸ੍ਰੀ ਅਸ਼ਵਨੀ ਪੰਡਿਤ ਜੀ ਨੇ ਦੱਸਿਆ ਵੈਸੇ ਤਾਂ ਹਰ ਵਾਰ ਤਿਉਹਾਰ ਮਨਾਏ ਜਾਂਦੇ ਹਨ ਪਰ ਜਦੋਂ ਦੀ ਵਿਸ਼ਾਲ ਮੂਰਤੀ ਸਥਾਪਿਤ ਹੋਈ ਹੈ ਉਦੋ ਤੋਂ ਮੰਦਿਰ ਵਿੱਚ ਭਗਤਾਂ ਦਾ ਆਉਣਾ ਜਾਣਾ ਕਾਫੀ ਵੱਧ ਗਿਆ ਹੈ। ਮੰਦਿਰ ਦੇ ਅੰਦਰ ਚਿੱਤਰਕਾਰੀ ਹੋ ਗਈ ਹੈ ਅਤੇ ਝੂਮਰ ਲਗ ਗਏ ਹਨ, ਪਹਿਲਾਂ ਵੀ ਮੂਰਤੀਆਂ ਸਨ ਹੁਣ ਵਿਸ਼ਨੂੰ ਲਛਮੀ ਜੀ ਦੀ ਮੂਰਤੀ ਜੀ ਦੀ ਸਥਾਪਨਾ ਹੋਈ ਹੈ। ਪ੍ਰਾਚੀਨ ਮੰਦਿਰ ਵਿੱਚ ਬਾਹਰੋ ਚੂਨਾ ਹੁੰਦਾ ਸੀ ਹੁਣ ਪੇਂਟ ਹੋ ਗਿਆ ਅਤੇ ਗੁੰਮਤ ਲਗ ਗਏ ਹਨ ਰਾਤ ਨੂੰ ਲਾਇਟਾਂ ਨਾਲ ਜਗਮਗਾ ਹੋ ਜਾਂਦਾ ਹੈ। ਜਿਹੜਾ ਵੀ ਰੋਡ ਤੋਂ ਜਾਂਦਾ ਹੈ ਉਸ ਦੀ ਸ਼ਰਧਾ ਜਾਗਦੀ ਹੈ ਕਿ ਇੱਥੇ ਮੰਦਿਰ ਹੈ ਅਤੇ ਇਸ ਨਾਲ ਉਹ ਨਤਮਸਤਕ ਹੁੰਦੇ ਹਨ। ਭਗਤਾਂ ਦੀ ਸ਼ਰਧਾ ਵੱਧ ਗਈ ਹੈ ਅਤੇ ਮੰਦਿਰ ਦੇ ਵਿੱਚ ਪਹਿਲਾਂ ਨਾਲੋਂ ਗੋਲਕ ਵਿੱਚ ਝੜਾਵਾਂ ਵੀ ਬਹੁਤ ਵੱਧ ਗਿਆ ਹੈ। ਮੰਦਿਰ ਵਿੱਚ ਝੂਲੇ ਰੱਖਣ ਨਾਲ ਬੱਚਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਬੱਚੇ ਝੂਲੇ ਲੈਣ ਆਉਂਦੇ ਹਨ ਅਤੇ ਮੰਦਿਰ ਵਿਖੇ ਮੱਥਾ ਟੇਕਦੇ ਹਨ ਅਤੇ ਉਨ੍ਹਾਂ ਨੂੰ ਟੋਫੀਆਂ ਆਦਿ ਦਾ ਪ੍ਰਸ਼ਾਦ ਵੀ ਦਿੱਤਾ ਜਾਂਦਾ ਹੈ। ਪੁਜਾਰੀ ਨਰਿੰਦਰ ਪੰਡਿਤ ਅਤੇ ਅਜੇ ਪੰਡਿਤ ਜੀ ਨੇ ਦੱਸਿਆ ਕਿ ਭਗਤਾਂ ਦੇ ਸਹਿਯੋਗ ਨਾਲ ਅਤੇ ਸਤਨਾਮ ਹਸੀਜਾ ਜੀ ਦੇ ਪਰਿਵਾਰ ਦੇ ਸਹਿਯੋਗ ਨਾਲ ਰੋਜ਼ ਕੋਈ ਨਾ ਕੋਈ ਖੀਰ ਦਾ ਪ੍ਰਸ਼ਾਦ, ਖਿਚੜੀ ਦਾ ਪ੍ਰਸ਼ਾਦ, ਛੋਲਿਆਂ ਦਾ ਪ੍ਰਸ਼ਾਦ, ਫਰੂਟ ਦਾ ਪ੍ਰਸ਼ਾਦ ਵਰਤਦਾ ਰਹਿੰਦਾ ਹੈ। ਜਿਹੜਾ ਕੰਮ ਵਿਕਾਸ ਦਾ, ਵਾਰ ਤਿਉਹਾਰ ਦਾ ਪਹਿਲਾਂ 300 ਮਹੀਨਿਆਂ ਵਿੱਚ ਨਹੀਂ ਹੋਇਆ ਉਹ ਹੁਣ 27 ਮਹੀਨਿਆਂ ਵਿੱਚ ਸੁਧਾਰ ਸਭਾ ਅਤੇ ਭਗਤਾਂ ਵਲੋਂ ਕੀਤਾ ਗਿਆ ਹੈ। ਖਾਸ ਕਰਕੇ ਦੁਸ਼ਹਿਰਾ, ਤੁਲਸੀ ਵਿਵਾਹ, ਗੁਰਪੂਰਬ, ਆਦਿ ਦਾ ਤਿਉਹਾਰ ਧੂਮ ਧਾਮ ਨਾਲ ਮਨਾਏ ਜਾਂਦੇ ਹਨ।

Related posts

ਕੈਪਟਨ ਵੱਲੋਂ ਨੌਜਵਾਨਾਂ ਨੂੰ ਸਮਾਰਟਫ਼ੋਨ ਦੇਣ ਲਈ ਹਰੀ ਝੰਡੀ, ਜੜੀਆਂ ਇਹ ਸ਼ਰਤਾਂ

On Punjab

ਮੋਦੀ ਨੂੰ ਕੱਪੜੇ ਦੀ ਸਾਲਾਨਾ ਬਰਾਮਦ 9 ਲੱਖ ਕਰੋੜ ਰੁਪਏ ਹੋਣ ਦੀ ਉਮੀਦ

On Punjab

ਕੋਰੋਨਾ ਵਾਇਰਸ ਸੰਕਟ ਦੌਰਾਨ ਚੰਗੀ ਖ਼ਬਰ, ਵੂਹਾਨ ‘ਚ 5 ਦਿਨਾਂ ਤੋਂ ਕੋਈ ਨਹੀਂ ਆਇਆ ਕੋਈ ਨਵਾਂ ਕੇਸ ‘ਤੇ…

On Punjab