PreetNama
ਸਮਾਜ/Social

ਮਹਾਨ ਯੋਗੀ 

ਮਹਾਨ ਯੋਗੀ 
ਦਾਰੂ ਭੁੱਕੀ ਵੇਚੀ ਪਿਆ ਨਾ ਕੱਖ ਪੱਲੇ,
ਰਿਹਾ ਕਦੇ ਥਾਣੇ ਤੇ ਕਦੇ ਜੇਲ ਬਾਬਾ।
ਜਦੋਂ ਦਾ ਸਾਧ ਬਣਿਆ ਨਹੀਂ ਕੋਈ ਤੋਟ ਆਈ,
ਮਾਇਆ ਸਾਂਭਣ ਤੋਂ ਮਿਲੇ ਨਾ ਵਿਹਲ ਬਾਬਾ।
ਲਿਖ ਕੇ ਤਵੀਤ ਫਾਰਸੀ ਵਿੱਚ ਦੇਵੇ,
ਉੰਝ ਪਹਿਲੀ ਜਮਾਤ ਵਿਚੋਂ ਫੇਲ ਬਾਬਾ।
ਦਾਤ ਸੱਭ ਨੂੰ ਪੁੱਤਾਂ ਦੀ ਬਖਸ਼ਦਾ ਹੈ,
ਲਾਈ ਬੈਠਾ ਕਾਕਿਆਂ ਦੀ ਸੇਲ ਬਾਬਾ।
ਮੁੰਡਾ ਹੋਣ ਦਾ ਸ਼ਰਤੀਆ ਤਵੀਤ ਦੇਵੇ,
ਲੈ ਲਓ ਥੋਕ ਚ ਭਾਂਵੇ ਰਿਟੇਲ ਬਾਬਾ।
ਜਤੀ ਸਤੀ ਮਹਾਨ ਯੋਗੀ ਲੋਕ ਕਹਿੰਦੇ,
ਔਰਤ ਸੰਗ ਨਾ ਕਰਦਾ ਮੇਲ ਬਾਬਾ।
ਲੋਕ ਹੁਣ ਲੱਭਦੇ ਫਿਰਨ “ਸੋਨੀ “ਸਟੇਸ਼ਨਾਂ ਤੇ,
ਲੈ ਕੇ ਇੱਕ ਬੀਬੀ ਨੂੰ ਚੜ ਗਿਆ ਰੇਲ ਬਾਬਾ।

* ਜਸਵੀਰ ਸੋਨੀ *
9478776938

Related posts

ਕੌਮੀ ਖੇਡਾਂ: 14 ਸਾਲਾ ਤੈਰਾਕ ਦੇਸਿੰਘੂ ਨੇ ਤਿੰਨ ਸੋਨ ਤਗ਼ਮੇ ਜਿੱਤੇ

On Punjab

ਜਲੰਧਰ ਜਿਮਨੀ ਚੋਣ ਲਈ ਭਾਜਪਾ ਨੇ ਵੀ ਕਰ ਦਿੱਤਾ ਉਮੀਦਵਾਰ ਦਾ ਐਲਾਨ

On Punjab

ਫ਼ਿਰੋਜ਼ਪੁਰ: ਪਿਸਤੌਲ ਨਾਲ ਖੇਡਦਿਆਂ ਜ਼ਖ਼ਮੀ ਹੋਏ 14 ਸਾਲਾ ਬੱਚੇ ਦੀ ਮੌਤ

On Punjab