ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਮੁੱਖ ਸਲਾਹਕਾਰ ਤੇ ਬੰਗਾਲ ਦੇ ਸਾਬਕਾ ਮੁੱਖ ਸਕੱਤਰ ਅਲਾਪਨ ਬੰਧੋਪਾਧਿਆਏ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਦੇ ਮਾਮਲੇ ’ਚ ਕੋਲਕਾਤਾ ਪੁਲਿਸ ਨੇ ਇਕ ਡਾਕਟਰ ਸਮੇਤ ਤਿੰਨ ਲੋਕਾਂ ਨੂੰ ਗਿ੍ਫ਼ਤਾਰ ਕੀਤਾ ਹੈ। ਗਿ੍ਰਫ਼ਤਾਰ ਲੋਕਾਂ ’ਚ ਕੇਪੀਸੀ ਮੈਡੀਕਲ ਕਾਲਜ ਦਾ ਡਾਕਟਰ ਅਰਿੰਦਮ ਸੇਨ, ਉਸ ਦਾ ਡਰਾਈਵਰ ਰਮੇਸ਼ ਤੇ ਵਿਜੇ ਕੁਮਾਰ ਕਾਇਲ ਨਾਮਕ ਟਾਇਪਿਸਟ ਸ਼ਾਮਲ ਹੈ। ਡਾਕਟਰ ਅਰਿੰਦਮ ਸੇਨ, ਰਾਜਾ ਰਾਮਮੋਹਨ ਰਾਏ ਸਰਣੀ ਦਾ ਰਹਿਣ ਵਾਲਾ ਹੈ।
ਕਾਬਿਲੇਗੌਰ ਹੈ ਕਿ ਬੀਤੇ ਮਹੀਨੇ ਅਲਾਪਨ ਦੀ ਪਤਨੀ ਸੋਨਾਲੀ ਚੱਕਰਵਰਤੀ ਬੰਧੋਪਾਧਿਆਏ ਨੂੰ ਧਮਕੀ ਭਰੀ ਚਿੱਠੀ ਮਿਲੀ ਸੀ ਜਿਸ ’ਚ ਉਨ੍ਹਾਂ ਦੇ ਪਤੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਸੋਨਾਲੀ ਕਲਕੱਤਾ ਯੂਨੀਵਰਸਿਟੀ ਦੀ ਕੁਲਪਤੀ ਹੈ। ਚਿੱਠੀ ’ਚ ਲਿਖਿਆ ਸੀ-ਮੈਡਮ, ਪਤੀ ਨੂੰ ਮਾਰ ਦਿੱਤਾ ਜਾਵੇਗਾ। ਤੁਹਾਡੇ ਪਤੀ ਨੂੰ ਕੋਈ ਨਹੀਂ ਬਚਾ ਸਕਦਾ।’
ਇਕ ਸੂਚਨਾ ਦੇ ਆਧਾਰ ’ਤੇ ਬੀਤੇ ਸੋਮਵਾਰ ਨੂੰ ਬਾਲੀਗੰਜ ਇਲਾਕੇ ਤੋਂ ਪੁਲਿਸ ਨੇ ਟਾਇਪਿਸਟ ਵਿਜੇ ਕੁਮਾਰ ਕਾਇਲ ਨੂੰ ਗਿ੍ਰਫ਼ਤਾਰ ਕੀਤਾ ਸੀ। ਪੁੱਛਗਿੱਛ ’ਚ ਉਸ ਨੇ ਮੰਨਿਆ ਕਿ ਜਾਨੋਂ ਮਾਰਨ ਵਾਲੀ ਧਮਕੀ ਦੀ ਚਿੱਠੀ ਉਸ ਨੇ ਹੀ ਟਾਈਪ ਕੀਤੀ ਸੀ। ਉਸ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਪੁਲਿਸ ਨੇ ਡਾਕਟਰ ਨੂੰ ਗਿ੍ਫ਼ਤਾਰ ਕੀਤਾ। ਪੁਲਿਸ ਮੁਤਾਬਕ ਰਾਜਾ ਰਾਮਮੋਹਨ ਸਰਣੀ ਤੋਂ ਗਿ੍ਫ਼ਤਾਰ ਡਾਕਟਰ ਨੇ ਆਪਣੇ ਡਰਾਈਵਰ ਨੂੰ ਟਾਇਪਿਸਟ ਕੋਲ ਚਿੱਠੀ ਦਾ ਡਰਾਫਟ ਲੈ ਕੇ ਭੇਜਿਆ ਸੀ।
ਪੁਲਿਸ ਨੇ ਦੱਸਿਆ ਕਿ ਡਾਕਟਰ ਨੇ ਅਜਿਹੀ ਚਿੱਠੀ ਪਹਿਲਾਂ ਵੀ ਕੀ ਲੋਕਾਂ ਨੂੰ ਭੇਜੀ ਹੈ। ਮੁਮਕਿਨ ਹੈ ਕਿ ਉਹ ਕਿਸੇ ਮਾਨਸਿਕ ਬਿਮਾਰੀ ਤੋਂ ਗ੍ਰਸਤ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਅਰਿੰਦਮ ਸੇਨ ਪਿਛਲੇ ਦੋ ਸਾਲ ਤੋਂ ਕਈ ਹਾਈ ਪ੍ਰੋਫਾਈਲ ਲੋਕਾਂ ਨੂੰ ਧਮਕੀ ਭਰੇ ਪੱਤਰ ਭੇਜ ਰਿਹਾ ਸੀ।
ਮਾਨਸਿਕ ਤਣਾਅ ਘੱਟ ਕਰਨ ਲਈ ਭੇਜਦਾ ਸੀ ਪੱਤਰ
ਪੁੱਛਗਿੱਛ ’ਚ ਦੋਸ਼ੀ ਅਰਿੰਦਮ ਸੇਨ ਨੇ ਧਮਕੀ ਭਰੇ ਪੱਤਰ ਭੇਜਣ ਦੀ ਆਪਣੀ ਆਦਤ ਨੂੰ ਕਬੂਲ ਕੀਤਾ ਹੈ। ਉਸ ਨੇ ਦੱਸਿਆ ਕਿ ਮਾਨਸਿਕ ਤਣਾਅ ਤੋਂ ਰਾਹਤ ਹਾਸਲ ਕਰਨ ਲਈ ਉਹ ਅਜਿਹਾ ਕਰਦਾ ਸੀ। ਕਿਉਂਕਿ ਕਿਸੇ ਨੇ ਵੀ ਉਸ ਖ਼ਿਲਾਫ਼ ਸ਼ਿਕਾਇਤ ਨਹੀਂ ਕਰਵਾਈ ਸੀ, ਇਸ ਲਈ ਇਹ ਉਸ ਦੀ ਆਦਤ ਬਣ ਗਈ ਸੀ।