32.18 F
New York, US
January 22, 2026
PreetNama
ਖਬਰਾਂ/News

ਭੰਗਾਲਾ ‘ਚ ਦਿਲ ਕੰਬਾਊ ਸੜਕ ਹਾਦਸਾ

ਮੁਕੇਰੀਆਂ : ਕਸਬਾ ਭੰਗਾਲਾ ਵਿਖੇ ਮਹਿੰਦਰਾ ਐਕਸਯੂਵੀ ਅਤੇ ਪਨਬੱਸ ਦੀ ਟੱਕਰ ਵਿਚ ਦੋ ਵਿਅਕਤੀਆਂ ਜ਼ਖ਼ਮੀ ਹੋ ਗਏ। ਮੁੱਢਲੇ ਵੇਰਵਿਆਂ ਅਨੁਸਾਰ ਮਹਿੰਦਰਾ ਐਕਸਯੂਵੀ ਕਾਰ (ਨੰਬਰ ਅਪਲਾਈ ਕੀਤਾ ਹੋਇਆ) ਅਤੇ ਪਨਬੱਸ (PB35Q9564) ਦੋਵੇਂ ਪਠਾਨਕੋਟ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ।

ਜਿਵੇਂ ਹੀ ਦੋਵੇਂ ਵਾਹਨ ਰਾਸ਼ਟਰੀ ਰਾਜ ਮਾਰਗ ਤੇ ਸਥਿਤ ਕਸਬਾ ਭੰਗਾਲਾ ਵਿਖੇ ਪਹੁੰਚੇ ਤਾਂ ਪਨਬੱਸ ਨੂੰ ਓਵਰਟੇਕ ਕਰਦੇ ਹੋਏ ਕਾਰ ਸਾਹਮਣੇ ਅਚਾਨਕ ਆਏ ਮੋਟਰਸਾਈਕਲ ਸਵਾਰ ਨੂੰ ਬਚਾਉਂਦੇ ਹੋਏ ਪਨਬੱਸ ਦੇ ਮੂਹਰੇ ਆ ਗਈ। ਸਿੱਟੇ ਵੱਜੋਂ ਤੇਜ਼ ਰਫ਼ਤਾਰ ਬੱਸ ਨੇ ਮਹਿੰਦਰਾ ਐਕਸਯੂਵੀ ਨੂੰ ਪਿਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ ਜਿਸ ਕਾਰਨ ਕਾਰ ਸੜਕ ਵਿਚਕਾਰ ਪਲਟ ਗਈ। ਗਨੀਮਤ ਇਹ ਰਹੀ ਕਿ ਇਸ ਦਿਲ ਕੰਬਾਊ ਹਾਦਸੇ ਵਿਚ ਜਿੱਥੇ ਬੱਸ ਅਤੇ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੇ ਗਏ ਉੱਥੇ ਕਾਰ ਸਵਾਰ ਦੋ ਵਿਅਕਤੀ ਮਾਮੂਲੀ ਜ਼ਖ਼ਮੀ ਹੀ ਹੋਏ।

Related posts

ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਦੇ ਫੈਸਲੇ ਤੋਂ ਪਹਿਲਾਂ ਸੈਂਸੈਕਸ 300 ਅੰਕਾਂ ਤੋਂ ਵੱਧ ਡਿੱਗਿਆ

On Punjab

ਟਰੇਨਿੰਗ ਤੋਂ ਪਰਤ ਰਹੇ ਅਮਰੀਕੀ ਫੌਜ ਦੇ ਦੋ ਹੈਲੀਕਾਪਟਰ ਅਚਾਨਕ ਹੋਏ ਕਰੈਸ਼, ਜਾਣੋ ਕੀ ਹੈ ਪੂਰਾ ਮਾਮਲਾ

On Punjab

ਮਹਾਕੁੰਭ ਵਿੱਚ ਪੁੱਜੇ ਗੌਤਮ ਅਡਾਨੀ ਮਹਾਪ੍ਰਸਾਦ ਤਿਆਰ ਕੀਤਾ

On Punjab