48.63 F
New York, US
April 20, 2024
PreetNama
ਸਮਾਜ/Social

ਭੂਚਾਲ ਨਾਲ ਕੰਬਿਆ ਮੈਕਸੀਕੋ, ਪੰਜ ਮੌਤਾਂ ਕਈ ਜ਼ਖ਼ਮੀ

ਮੈਕਸੀਕੋ: ਕੋਰੋਨਾ ਸੰਕਟ ਦੌਰਾਨ ਮੈਕੀਸੀਕੋ ‘ਚ ਭੂਚਾਲ ਦੇ ਤੇਜ਼ ਝਟਕੇ ਮਹਿਸੂ ਕੀਤੇ ਗਏ। ਇਸ ਦੌਰਾਨ ਪੰਜ ਲੋਕਾਂ ਦੀ ਮੌਤ ਨਾਲ 30 ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ।

ਭੂਚਾਲ ਦਾ ਕੇਂਦਰ ਓਕਸਾਸਾ ਸੂਬਾ ਰਿਹਾ ਤੇ ਇੱਥੇ ਹੀ ਪੰਜ ਮੌਤਾਂ ਹੋਈਆਂ ਹਨ। ਮੈਕੀਸੀਕੋ ‘ਚ ਆਏ ਭੂਚਾਲ ਦੇ ਝਟਕੇ 11 ਸੂਬਿਆਂ ‘ਚ ਮਹਿਸੂਸ ਕੀਤੇ ਗਏ। ਸਥਾਨਕ ਸਮੇਂ ਮੁਤਾਬਕ ਸਵੇਰ ਸਾਢੇ 10 ਵਜੇ ਭੂਚਾਲ ਦੇ ਝਟਕੇ ਲੱਗੇ। ਇਸ ਦੌਰਾਨ ਲੋਕਾਂ ‘ਚ ਹਫੜਾ ਦਫੜੀ ਮੱਚ ਗਈ। ਸਹਿਮ ਦੇ ਮਾਰੇ ਲੋਕ ਘਰਾਂ ਤੋਂ ਬਾਹਰ ਨਿੱਕਲ ਗਏ।

ਮੈਕਸੀਕੋ ‘ਚ ਆਏ ਇਸ ਭੂਚਾਲ ‘ਚ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਕਈ ਘਰਾਂ ਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ ਹੈ। ਇੱਥੋਂ ਤਕ ਕਿ ਦੇਸ਼ ‘ਚ ਕਈ ਹਸਪਤਾਲ ਵੀ ਪ੍ਰਭਾਵਿਤ ਹੋਏ ਹਨ। ਭੂਚਾਲ ਦੇ ਝਟਕੇ ਏਨੇ ਤੇਜ਼ ਸਨ ਕਿ ਜਾਨ ਬਚਾਉਣ ਲਈ ਲੋਕ ਇੱਥੋਂ ਵੀ ਬਾਹਰ ਆ ਗਏ। ਇਸ ਤੋਂ ਪਹਿਲਾਂ ਮੈਕਸੀਕੋ ਚ 2017 ‘ਚ ਜ਼ਬਰਦਸਤ ਭੂਚਾਲ ਆਇਆ ਸੀ ਜਿਸ ‘ਚ 250 ਤੋਂ ਵੱਧ ਲੋਕਾਂ ਦੀ ਜਾਨ ਗਈ ਸੀ।

Related posts

ਵਿਜੀਲੈਂਸ ਬਿਊਰੋ ਨੇ ASI ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਕਾਬੂ

On Punjab

ਪਾਕਿਸਤਾਨੀ ਮੰਤਰੀ ਸ਼ੇਖ ਰਾਸ਼ਿਦ ਦਾ ਤਾਲਿਬਾਨ ਪ੍ਰੇਮ! ਕਿਹਾ- ਅਫਗਾਨਿਸਤਾਨ ਨੂੰ ਚਲਾਉਣ ਲਈ ਸਮਾਂ ਦਿੱਤਾ ਜਾਣਾ ਚਾਹੀਦਾ

On Punjab

ਮੁੱਖ ਮੰਤਰੀ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਚਿਆ

On Punjab