ਤਰਨ ਤਾਰਨ- ਸਰਹੱਦੀ ਕਸਬਾ ਭਿੱਖੀਵਿੰਡ ਦੇ ਖੇਮਕਰਨ ਰੋਡ ’ਤੇ ਬੀਤੀ ਰਾਤ ਧਵਨ ਹਾਰਡਵੇਅਰ ਸਟੋਰ ਨੂੰ ਭਿਆਨਕ ਅੱਗ ਲੱਗਣ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ। ਸਟੋਰ ਦੇ ਮਾਲਕਾਂ ਦੱਸਿਆ ਕਿ ਅੱਗ ਕਥਿਤ ਤੌਰ ’ਤੇ ਬਿਜਲੀ ਦੇ ਸ਼ਾਟ ਸਰਕਟ ਕਾਰਨ ਨਾਲ ਲੱਗੀ ਹੈ। ਅੱਗ ’ਤੇ ਕਾਬੂ ਪਾਉਣ ਲਈ ਜਿੱਥੇ ਤਰਨ ਤਾਰਨ ਅਤੇ ਪੱਟੀ ਤੋਂ ਫ਼ਾਇਰ ਬ੍ਰਿਗੇਡ ਮੰਗਵਾਏ ਗਏ। ਅੱਗ ਨੂੰ ਫੈਲਣ ਤੋਂ ਰੋਕਣ ਲਈ ਪੁਲੀਸ ਨੂੰ ਬੀਐੱਸਐੱਫ਼ ਦੇ ਵੀ ਫ਼ਾਇਰ ਬ੍ਰਿਗੇਡ ਮੰਗਵਾਉਣੇ ਪਏ। ਕਸਬੇ ਦੇ ਆਮ ਲੋਕਾਂ ਨੇ ਵੀ ਆਪਣੀ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਅੱਗ ਨੂੰ ਬੁਝਾਉਣ ਵਿੱਚ ਸਰਗਰਮ ਭੂਮਿਕਾ ਅਦਾ ਕੀਤੀ। ਹੋਰ ਵੇਰਵਿਆਂ ਦੀ ਵੀ ਉਡੀਕ ਹੈ।

