PreetNama
ਸਮਾਜ/Social

ਭਾਰੀ ਬਾਰਸ਼ ਮਗਰੋਂ ਮੌਸਮ ਵਿਭਾਗ ਵੱਲੋਂ ਆਰੇਂਜ ਅਲਰਟ

ਬਾਰਸ਼ ਨਾਲ ਸੜਕਾਂ ਪਾਣੀ ਨਾਲ ਭਰ ਗਈਆਂ ਹਨ ਤੇ ਕਿਤੇ-ਕਿਤੇ ਘਰਾਂ ‘ਚ ਪਾਣੀ ਵੜ ਗਿਆ ਹੈ। ਥਾਂ-ਥਾਂ ਪਾਣੀ ਭਰਨ ਨਾਲ ਸਕੂਲਾਂ ‘ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ।

ਮੁੰਬਈ ਦੀ ਗਾਂਧੀ ਮਾਰਕਿਟ ‘ਚ ਦੋ ਫੁੱਟ ਪਾਣੀ ਜਮ੍ਹਾਂ ਹੋ ਗਿਆ ਹੈ। ਸੜਕਾਂ ‘ਤੇ ਪਾਣੀ ਕਰਕੇ ਥਾਂ-ਥਾਂ ਗੱਡੀਆਂ ਫਸ ਗਈਆਂ ਹਨ। ਰੇਲਵੇ ਟ੍ਰੈਕ ‘ਤੇ ਪਾਣੀ ਭਰਨ ਕਰਕੇ ਲੋਕਲ ਸੇਵਾ ‘ਤੇ ਕਾਫੀ ਅਸਰ ਪਿਆ ਹੈ। ਸੈਂਟ੍ਰਲ ਤੇ ਹਾਰਬਰ ਲਾਈਨ ‘ਤੇ ਟ੍ਰੇਨਾਂ 10 ਤੋਂ 15 ਮਿੰਟ ਦੇਰੀ ਨਾਲ ਚਲ ਰਹੀਆਂ ਹਨ।

ਅੱਜ ਸਮੁੰਦਰ ‘ਚ ਹਾਈ ਟਾਈਡ ਵੀ ਆਉਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ 2:41 ਵਜੇ ‘ਤੇ 4.54 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਜੇਕਰ ਉਸ ਸਮੇਂ ਬਾਰਸ਼ ਹੁੰਦੀ ਹੈ ਤਾਂ ਸ਼ਹਿਰ ‘ਚ ਜਮ੍ਹਾਂ ਪਾਣੀ ਕੱਢਣਾ ਮੁਸ਼ਕਲ ਹੋ ਜਾਵੇਗਾ ਤੇ ਲੋਕਾਂ ਲਈ ਮੁਸੀਬਤਾਂ ਹੋਰ ਵਧ ਜਾਣਗੀਆਂ।ਖ਼ਤਰੇ ਨੂੰ ਵੇਖਦੇ ਹੋਏ ਬੀਐਮਸੀ ਨੇ ਲੋਕਾਂ ਨੂੰ ਸਮੁੰਦਰ ਕੰਢੇ ਤੇ ਜਲ ਭਰਾਅ ਵਾਲੇ ਇਲਾਕਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਦੇ ਨਾਲ ਬੀਐਮਸੀ ਨੇ ਹੈਲਪ ਲਾਈਨ ਨੰਬਰ ਵੀ ਜਾਰੀ ਕੀਤਾ ਹੈ। ਇਸ ਤਹਿਤ ਪ੍ਰੇਸ਼ਾਨੀ ‘ਚ ਫਸੇ ਲੋਕ 1916 ‘ਤੇ ਫੋਨ ਕਰ ਸਕਦੇ ਹਨ।

Related posts

ਚੱਕਰਵਾਤ ‘ਦਿਤਵਾਹ’ ਕਾਰਨ ਤਾਮਿਲਨਾਡੂ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ

On Punjab

ਚੀਨ ਨਾਲ ਸਬੰਧਾਂ ਨੂੰ ਮਜ਼ਬੂਤ ​​ਕਰਨ ਦੀ ਕੋਸ਼ਿਸ਼, ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਏਸੀ ਸ਼ੀ ਜਿਨਪਿੰਗ ਨਾਲ ਕਰਨਗੇ ਮੁਲਾਕਾਤ

On Punjab

ਦਿੱਲੀ ਸ਼ਰਾਬ ਨੀਤੀ ਮਾਮਲਾ: ਸੀਬੀਆਈ ਨੇ ਕੇਜਰੀਵਾਲ ਨੂੰ ਗ੍ਰਿਫ਼ਤਾਰ ਕੀਤਾ

On Punjab