PreetNama
ਖੇਡ-ਜਗਤ/Sports News

ਭਾਰਤ-ਵੈਸਟਇੰਡੀਜ਼ ਮੈਚ ‘ਚ ਨਵਦੀਪ ਸੈਣੀ ਦਾ ਕਮਾਲ, ਬਣਿਆ ‘ਮੈਨ ਆਫ ਦ ਮੈਚ’

ਕਰਨਾਲ: ਹਰਿਆਣਾ ਦੇ ਕਰਨਾਲ ਵਾਸੀ ਨਵਦੀਪ ਸੈਣੀ ਨੇ ਕੱਲ੍ਹ ਭਾਰਤ ਤੇ ਵੈਸਟਇੰਡੀਜ਼ ਦਰਮਿਆਨ ਖੇਡੇ ਗਏ ਪਹਿਲੇ T-20 ਮੁਕਾਬਲੇ ‘ਚ ਕਮਾਲ ਦਾ ਪ੍ਰਦਰਸ਼ਨ ਕੀਤਾ। ਤੇਜ਼ ਗੇਂਦਬਾਜ਼ ਸੈਣੀ ਨੂੰ ਕਮਾਲ ਦਿਖਾਉਣ ਲਈ ‘ਮੈਨ ਆਫ ਦ ਮੈਚ’ ਚੁਣਿਆ ਗਿਆ। ਨਵਦੀਪ ਸੈਣੀ ਨੇ ਟੀਮ ਇੰਡੀਆ ਵਿੱਚ ਥਾਂ ਕਾਇਮ ਕਰਨ ਲਈ ਕਾਫੀ ਤਕਲੀਫਾਂ ਸਹੀਆਂ ਤੇ ਅੰਤ ਉਸ ਦਾ ਸੁਫ਼ਨਾ ਸੱਚ ਹੋ ਗਿਆ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਵੀ ਨਵਦੀਪ ਸੈਣੀ ਨੂੰ ਇਸ ਕਾਮਯਾਬੀ ਲਈ ਵਧਾਈ ਦਿੱਤੀ ਹੈ।

ਨਵਦੀਪ ਸੈਣੀ ਬੇਹੱਦ ਆਮ ਪਰਿਵਾਰ ਨਾਲ ਸਬੰਧ ਰੱਖਦਾ ਹੈ। ਹਾਲਾਂਕਿ ਉਸ ਦੇ ਪਿਤਾ ਸਰਕਾਰੀ ਡ੍ਰਾਈਵਰ ਸਮ ਪਰ ਆਮਦਨ ਇੰਨੀ ਨਹੀਂ ਸੀ ਕਿ ਆਪਣੇ ਪੁੱਤ ਦੇ ਸੁਫ਼ਨੇ ਪੂਰੇ ਕਰ ਸਕਣ। ਕ੍ਰਿਕੇਟ ਅਕੈਡਮੀ ਵਿੱਚ ਫੀਸ ਭਰਨ ਜੋਗੇ ਪੈਸੇ ਨਹੀਂ ਸਨ। ਇਸ ਦੇ ਬਾਵਜੂਦ ਨਵਦੀਪ ਨੇ ਇੱਛਾ ਮਰਨ ਨਹੀਂ ਦਿੱਤੀ ਤੇ ਸੰਘਰਸ਼ ਜਾਰੀ ਰੱਖਿਆ।

ਨਵਦੀਪ ਨੇ ਟੈਨਿਸ ਗੇਂਦ ਨਾਲ ਅਭਿਆਸ ਕਰਨਾ ਸ਼ੁਰੂ ਕਰ ਦਿੱਤਾ। ਉਸ ਨੂੰ ਇਸ ਵਿੱਚ ਫਾਇਦਾ ਮਿਲਿਆ। ਉਸ ਦੀਆਂ ਗੇਂਦਾਂ ਦੀ ਗਤੀ ਵਧਣ ਲੱਗੀ। ਉਨ੍ਹਾਂ ਦਿਨਾਂ ਵਿੱਚ ਉਸ ਕੋਲ ਵਧੀਆ ਸਪੋਰਟਸ ਸ਼ੂ ਵੀ ਨਹੀਂ ਸਨ। ਇਸ ਸਭ ਦੇ ਹੁੰਦਿਆਂ ਉਸ ਨੇ ਸਖ਼ਤ ਮਿਹਨਤ ਕੀਤੀ ਤੇ ਨਤੀਜਾ ਅੱਜ ਸਭ ਦੇ ਸਾਹਮਣੇ ਹੈ। ਉਸ ਦੇ ਘਰ ਵਿੱਚ ਅੱਜ ਖ਼ੁਸ਼ੀ ਦਾ ਮਾਹੌਲ ਹੈ।

Related posts

ਨੋਵਾਕ ਜੋਕੋਵਿਕ ਦੇ ਵੀਜ਼ਾ ਮਾਮਲੇ ਦੀ ਸੋਮਵਾਰ ਨੂੰ ਹੋਵੇਗੀ ਸੁਣਵਾਈ, ਕੀ ਆਸਟ੍ਰੇਲੀਆ ਓਪਨ ‘ਚ ਲੈ ਸਕੇਗਾ ਹਿੱਸਾ

On Punjab

Ayushman Card : ਮੋਬਾਈਲ ਨੰਬਰ ਨਾਲ ਆਧਾਰ ਲਿੰਕ ਹੋਣਾ ਪਹਿਲੀ ਸ਼ਰਤ…ਆਸਾਨ ਹੈ 70 ਸਾਲ ਉਮਰ ਵਰਗ ਦੇ ਲੋਕਾਂ ਦਾ ਘਰ ਬੈਠੇ ਆਯੁਸ਼ਮਾਨ ਕਾਰਡ ਬਣਾਉਣਾ Ayushman Card ਬਣਾਉਣ ‘ਚ ਕੋਈ ਦਿੱਕਤ ਆਉਂਦੀ ਹੈ ਤਾਂ ਤੁਸੀਂ ਕਲੈਕਟਰ ਤੇ ਸੀਐਮਐਚਓ ਦਫ਼ਤਰ ਨਾਲ ਸੰਪਰਕ ਕਰ ਸਕਦੇ ਹੋ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ‘ਚ ਇਸ ਲਈ ਅਰਜ਼ੀਆਂ ਆਉਣੀਆਂ ਸ਼ੁਰੂ ਹੋ ਗਈਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਸ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੋਵੇਗਾ ਕਿ ਬਜ਼ੁਰਗਾਂ ਨੂੰ ਇਲਾਜ ਲਈ ਕਿਸੇ ‘ਤੇ ਨਿਰਭਰ ਨਹੀਂ ਰਹਿਣਾ ਪਵੇਗਾ।

On Punjab

ਆਮ ਲੋਕਾਂ ਨੂੰ ਦੋਹਰੀ ਰਾਹਤ, ਹੁਣ 3 ਸਾਲਾਂ ‘ਚ ਸਭ ਤੋਂ ਘੱਟ ਹੋਈ ਥੋਕ ਮਹਿੰਗਾਈ, ਵਿਆਜ ਦਰਾਂ ‘ਤੇ ਕੀ ਹੋਵੇਗਾ ਅਸਰ!

On Punjab