32.18 F
New York, US
January 22, 2026
PreetNama
ਸਿਹਤ/Health

ਭਾਰਤ ਬਾਇਓਟੈਕ ਦੀ Covaxin ਨੂੰ ਮਿਲੀ ਵੱਡੀ ਕਾਮਯਾਬੀ, ਜਾਨਵਰਾਂ ਤੇ ਟ੍ਰਾਇਲ ਸਫ਼ਲ

ਨਵੀਂ ਦਿੱਲੀ: ਦੇਸ਼ ਭਰ ਵਿੱਚ ਕੋਰੋਨਾਵਾਇਰਸ ਦੀ ਕੁੱਲ੍ਹ ਸੰਖਿਆ 46 ਲੱਖ ਨੂੰ ਪਾਰ ਕਰ ਗਈ ਹੈ।ਇਸ ਦੌਰਾਨ, ਕੋਰੋਨਾ ਟੀਕੇ ਨਾਲ ਜੁੜੀ ਇਕ ਚੰਗੀ ਖ਼ਬਰ ਸਾਹਮਣੇ ਆਈ ਹੈ।ਭਾਰਤ ਬਾਇਓਟੈਕ ਦੀ ਕੋਰੋਨਾ ਵੈਕਸੀਨ ‘ਕੋਵੈਕਸਾਈਨ’ ਦਾ ਜਾਨਵਰਾਂ ਤੇ ਟ੍ਰਾਇਲ ਸਫ਼ਲ ਰਿਹਾ ਹੈ।ਕੋਵੈਕਸਿਨ ਨੇ ਬਾਂਦਰਾਂ ਵਿੱਚ ਵਿਸ਼ਾਣੂ ਲਈ ਐਂਟੀਬਾਡੀਜ਼ ਵਿਕਸਿਤ ਕੀਤੀਆਂ ਹਨ।

ਹੈਦਰਾਬਾਦ ਸਥਿਤ ਫਰਮ ਭਾਰਤ ਬਾਇਓਟੈਕ ਨੇ ਇੱਕ ਟਵੀਟ ਵਿੱਚ ਲਿਖਿਆ, ‘ਭਾਰਤ ਬਾਇਓਟੈਕ ਬੜੇ ਮਾਣ ਨਾਲ ‘ਕੋਵੈਕਸਾਈਨ’ ਦੇ ਪਸ਼ੂ ਅਧਿਐਨ ਨਤੀਜਿਆਂ ਦਾ ਐਲਾਨ ਕਰਦਾ ਹੈ। ਇਹ ਨਤੀਜੇ ਇੱਕ ਲਾਈਵ ਵਾਇਰਲ ਚੁਣੌਤੀ ਦੇ ਮਾਡਲ ਵਿੱਚ ਸੁਰੱਖਿਆਤਮਕ ਪ੍ਰਭਾਵਸ਼ੀਲਤਾ ਦਰਸਾਉਂਦੇ ਹਨ।
ਭਾਰਤ ਬਾਇਓਟੈਕ ਨੇ 20 ਬਾਂਦਰਾਂ ਨੂੰ ਚਾਰ ਵੱਖ-ਵੱਖ ਸਮੂਹਾਂ ਵਿੱਚ ਵੰਡ ਕੇ ਖੋਜ ਕੀਤੀ। ਇਕ ਸਮੂਹ ਨੂੰ ਪਲੇਸਿਬੋ ਦਿੱਤਾ ਗਿਆ, ਦੂਜੇ ਤਿੰਨ ਸਮੂਹਾਂ ਨੂੰ 14 ਦਿਨਾਂ ਦੇ ਅੰਤਰਾਲ ਤੇ ਤਿੰਨ ਵੱਖ-ਵੱਖ ਕਿਸਮਾਂ ਦਾ ਟੀਕਾ ਦਿੱਤਾ ਗਿਆ ਸੀ। ਕਿਸੇ ਵੀ ਬਾਂਦਰ ‘ਚ ਨਮੂਨੀਏ ਦੇ ਲੱਛਣ ਨਹੀਂ ਮਿਲੇ।
ਦੇਸ਼ ਦੀ ਪਹਿਲੀ ਵੈਕਸਿਨ
ਕੋਵੈਕਸਿਨ ਨੂੰ ਹੈਦਰਾਬਾਦ ਦੀ ਭਾਰਤ ਬਾਇਓਟੈਕ ਨੇ ਆਈਸੀਐਮਆਰ ਅਤੇ ਨੈਸ਼ਨਲ ਇੰਸਟੀਚਿਊਟ ਆਫ ਵਾਇਰੋਲੋਜੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ।ਇਸ ਦੀਆਂ ਮਨੁੱਖੀ ਅਜ਼ਮਾਇਸ਼ਾਂ ਨੂੰ ਕੰਟਰੋਲਰ ਜਨਰਲ ਆਫ ਡਰੱਗਜ਼ ਆਫ਼ ਇੰਡੀਆ (ਡੀ.ਸੀ.ਜੀ.ਆਈ.) ਨੇ ਜੁਲਾਈ ਵਿੱਚ ਮਨਜ਼ੂਰ ਕਰ ਲਿਆ ਸੀ।

Related posts

Back Pain Treatment : ਸਿਰਹਾਣਾ ਵੀ ਦਿਵਾ ਸਕਦੈ ਕਮਰ ਦਰਦ ਤੋਂ ਰਾਹਤ, ਇਸ ਤਰ੍ਹਾਂ ਕਰੋ ਇਸਤੇਮਾਲ

On Punjab

ਖਰਾਬ ਸਬਜ਼ੀਆਂ ਤੋਂ ਹੋ ਰਹੀ ਹੈ ਲੱਖਾਂ ਦੀ ਕਮਾਈ, ਜਾਣੋ ਕਿੱਥੇ ਕੀਤਾ ਇਹ ਅਨੌਖਾ ਪ੍ਰਯੋਗ

On Punjab

ਜੇਕਰ ਆਉਣ ਅਚਾਨਕ ਚੱਕਰ, ਨਾ ਕਰੋ ਨਜ਼ਰਅੰਦਾਜ਼

On Punjab