PreetNama
ਖਾਸ-ਖਬਰਾਂ/Important News

ਭਾਰਤ ਨੇ UN ‘ਚ ਕਿਹਾ-ਸ਼ਾਂਤੀ ਦੀ ਗੱਲ ਕਰਨ ਵਾਲੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਲਾਦੇਨ ਵਰਗੇ ਅੱਤਵਾਦੀਆਂ ਨੂੰ ਸ਼ਹੀਦ ਮੰਨਦੇ ਹਨ

ਭਾਰਤ ਨੇ ਪਾਕਿਸਤਾਨ ਦੀ ਇਹ ਕਹਿੰਦੇ ਹੋਏ ਸਖ਼ਤ ਆਲੋਚਨਾ ਕੀਤੀ ਕਿ ਉਹ ਸੰਯੁਕਤ ਰਾਸ਼ਟਰ ਦੇ ਸਿਧਾਤਾਂ ਦੀ ਪਰਵਾਹ ਕੀਤੇ ਬਿਨਾਂ ਆਪਣੇ ਗੁਆਢੀਆਂ ਖ਼ਿਲਾਫ਼ ਵਾਰ-ਵਾਰ ਸਰਹੱਦ ਪਾਰ ਅੱਤਵਾਦ ਨਾਲ ਹੱਥ ਮਿਲਾ ਰਿਹਾ ਹੈ। ਸੰਯੁਕਤ ਰਾਸ਼ਟਰ ਮਹਾਸਭਾ UNGA ਦੇ 76ਵੇਂ ਸੈਸ਼ਨ ‘ਚ ਫਸਟ ਕਮੇਟੀ ਜਨਰਲ ਡਿਬੇਟ ‘ਚ ਆਪਣੇ ਉੱਤਰ ਦੇ ਅਧਿਕਾਰ ‘ਚ ਸੋਮਵਾਰ ਨੂੰ ਸੰਯੁਕਤ ਰਾਸ਼ਟਰ ‘ਚ ਭਾਰਤ ਦੇ ਸਥਾਈ ਮਿਸ਼ਨ ਦੇ ਸਲਾਹਕਾਰ ਏ ਅਮਰਨਾਥ ਨੇ ਕਿਹਾ ਕਿ ਪਾਕਿਸਤਾਨ ਦਾ ਸਥਾਈ ਪ੍ਰਤੀਨਿਧੀ ਇੱਥੇ ਸ਼ਾਂਤੀ, ਸੁਰੱਖਿਆ ਬਾਰੇ ਗੱਲ ਕਰਦਾ ਹੈ ਜਦੋਂਕਿ ਉਨ੍ਹਾਂ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਓਸਾਮਾ ਬਿਨ ਲਾਦੇਨ ਵਰਗੇ ਗਲੋਬਲ ਅੱਤਵਾਦੀਆਂ ਨੂੰ ਸ਼ਹੀਦਾਂ ਦੇ ਰੂਪ ਨਾਲ ਦੇਖਦੇ ਹਨ। ਉਨ੍ਹਾਂ ਨੇ ਅੱਗੇ ਨੇ ਕਿਹਾ ਕਿ ਬਹੁਪੱਖੀ ਮੰਚਾਂ ‘ਤੇ ਝੂਠ ਫੈਲਾਉਣ ਦੀ ਪਾਕਿਸਤਾਨ ਦੀਆਂ ਬੇਤਾਬ ਕੋਸ਼ਿਸ਼ਾਂ ਸਮੂਹਿਕ ਅਪਮਾਨ ਦੇ ਪਾਤਰ ਹਨ। ਪਾਕਿਸਤਾਨ ਨੇ ਭਾਰਤ ਖ਼ਿਲਾਫ਼ ਜੰਮੂ-ਕਸ਼ਮੀਰ ਤੇ ਲੱਦਾਖ ਦੇ ਸਬੰਧ ‘ਚ ਕਈ ਬੇਬੁਨਿਆਦ ਦੋਸ਼ ਲਾਏ ਹਨ। ਅਮਰਨਾਥ ਨੇ ਅੱਗੇ ਕਿਹਾ ਹੈ ਕਿ ਮੈਂ ਇਹ ਦੋਹਰਾਉਣਾ ਚਾਹੁੰਦਾ ਹਾਂ ਕਿ ਜੰਮੂ ਤੇ ਕਸ਼ਮੀਰ ਦਾ ਪੂਰਾ ਖੇਤਰ ਭਾਰਤ ਦਾ ਅਨਿੱਖੜਵਾ ਅੰਗ ਹੈ ਤੇ ਰਹੇਗਾ। ਉਸ ‘ਚ ਉਹ ਖੇਤਰ ਸ਼ਾਮਲ ਹੈ ਜਿਸ ‘ਤੇ ਪਾਕਿਸਤਾਨ ਨੇ ਨਾਜਾਇਜ਼ ਕਬਜ਼ਾ ਕੀਤਾ ਹੋਇਆ ਹੈ।

Related posts

ਦਿੱਲੀ: ਇਮਾਰਤ ਡਿੱਗਣ ਨਾਲ 2 ਦੀ ਮੌਤ

On Punjab

ਪੰਜਾਬ ਕੈਬਨਿਟ ਦੀ ਮੀਟਿੰਗ ਵਿੱਚ ਵੱਡਾ ਫੈਸਲਾ, ਕੱਚੇ ਮੁਲਾਜ਼ਮ ਹੋਣਗੇ ਪੱਕੇ

On Punjab

ਐਲਨ ਮਸਕ ਨੇ 44 ਅਰਬ ਡਾਲਰ ਭਾਵ 3200 ਅਰਬ ਰਪਏ ’ਚ ਖ਼ਰੀਦਿਆ Twitter,ਕੰਪਨੀ ਨੇ ਪੇਸ਼ਕਸ਼ ਨੂੰ ਕੀਤਾ ਮਨਜ਼ੂਰ

On Punjab