PreetNama
ਸਿਹਤ/Health

ਭਾਰਤ ਨੇ ਮਾਰੀ ਛਾਲ, ਕੋਰੋਨਾ ਨਾਲ ਮੌਤਾਂ ਦੇ ਮਾਮਲੇ ‘ਚ ਮੈਕਸੀਕੋ ਨੂੰ ਪਛਾੜ ਤੀਜਾ ਸਥਾਨ ਮੱਲਿਆ

ਨਵੀਂ ਦਿੱਲੀ: ਕੋਰੋਨਾ ਮਹਾਮਾਰੀ ਨਾਲ ਮੌਤਾਂ ਦੇ ਮਾਮਲੇ ‘ਚ ਭਾਰਤ ਦੁਨੀਆਂ ‘ਚ ਤੀਜੇ ਨੰਬਰ ‘ਤੇ ਪਹੁੰਚ ਗਿਆ ਹੈ। ਇਸ ਤੋਂ ਪਹਿਲਾਂ ਤੀਜਾ ਨੰਬਰ ਮੈਕਸੀਕੋ ਦਾ ਸੀ। ਜਿੱਥੇ 63,146 ਲੋਕ ਕੋਰੋਨਾ ਕਾਰਨ ਜਾਨਾਂ ਗਵਾ ਚੁੱਕੇ ਹਨ। ਹੁਣ ਭਾਰਤ ‘ਚ ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 63,498 ਹੋ ਗਈ ਹੈ।

ਕੋਰੋਨਾ ਨਾਲ ਮੌਤਾਂ ਦੇ ਮਾਮਲੇ ‘ਚ ਪਹਿਲਾਂ ਨੰਬਰ ਅਮਰੀਕਾ ਦਾ ਹੈ ਜਿੱਥੇ ਇੱਕ ਲੱਖ, 86 ਹਜ਼ਾਰ, 855 ਲੋਕਾਂ ਦੀ ਮੌਤ ਹੋਈ ਹੈ। ਦੂਜਾ ਨੰਬਰ ਬ੍ਰਾਜ਼ੀਲ ਦਾ ਹੈ ਜਿੱਥੇ ਕਰੀਬ ਇੱਕ ਲੱਖ, 20 ਹਜ਼ਾਰ ਤੋਂ ਜ਼ਿਆਦਾ ਮੌਤਾਂ ਕੋਰੋਨਾ ਕਾਰਨ ਹੋ ਚੁੱਕੀਆਂ ਹਨ।

ਭਾਰਤ ‘ਚ ਪਿਛਲੇ 24 ਘੰਟਿਆਂ ‘ਚ ਰਿਕਾਰਡ 78,761 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦਕਿ 948 ਲੋਕਾਂ ਦੀ ਮੌਤ ਹੋਈ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਦੇਸ਼ ‘ਚ ਕੁੱਲ ਕੋਰੋਨਾ ਕੇਸਾਂ ਦਾ ਅੰਕੜਾ 35 ਲੱਖ, 42 ਹਜ਼ਾਰ ਹੋ ਗਿਆ ਹੈ। ਇਨ੍ਹਾਂ ‘ਚੋਂ 64,498 ਲੋਕਾਂ ਦੀ ਮੌਤ ਹੋ ਗਈ ਹੈ। ਐਕਟਿਵ ਕੇਸਾਂ ਦੀ ਸੰਖਿਆਂ 7 ਲੱਖ, 65 ਹਜ਼ਾਰ ਹੋ ਗਈ ਤੇ 27 ਲੱਖ, 13 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ।

ਅੰਮ੍ਰਿਤਸਰ ਸਿਵਲ ਹਸਪਤਾਲ ਦੇ ਸੀਨੀਅਰ ਡਾਕਟਰ ਨੂੰ ਕੋਰੋਨਾ ਨੇ ਨਿਗਲਿਆ

Related posts

NOVAVAX ਭਾਰਤ ‘ਚ ਕੋਰੋਨਾ ਵੈਕਸੀਨ ਤਿਆਰ ਕਰਨ ਲਈ SIIPL ਨਾਲ ਕੀਤਾ ਸਮਝੌਤਾ

On Punjab

ਦੁਨੀਆ ’ਚ ਤੇਜ਼ੀ ਨਾਲ ਫੈਲ ਰਿਹੈ ਡੈਲਟਾ ਵੇਰੀਐਂਟ ‘ਤੇ WHO ਚਿੰਤਤ, 104 ਦੇਸ਼ਾਂ ’ਚ ਪੁੱਜਿਆ ਕੋਰੋਨਾ ਦਾ ਇਹ ਵੇਰੀਐਂਟ

On Punjab

ਪਾਣੀ ਦੀਆਂ ਬੁਛਾੜਾਂ ਨਾਲ ਸਿੱਖਿਆ ਮੰਤਰੀ ਦੀ ਉਤਰੀ ਪੱਗ, ਲੱਗੀਆਂ ਸੱਟਾਂ, ਝੋਨੇ ਦੀ ਲਿਫ਼ਟਿੰਗ ਨਾ ਹੋਣ ਕਾਰਨ ਕੇਂਦਰ ਖ਼ਿਲਾਫ਼ ਕਰ ਰਹੇ ਸਨ ਪ੍ਰਦਰਸ਼ਨ ਮੁੱਖ ਮੰਤਰੀ ਭਗਵੰਤ ਮਾਨ ਕੇਂਦਰੀ ਮੰਤਰੀਆਂ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ,ਪਰ ਕੇਂਦਰ ਸਰਕਾਰ ਕਿਸਾਨਾਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੈਣ ਲਈ ਝੋਨੇ ਦੀ ਖਰੀਦ ਸੁਸਤ ਗਤੀ ਨਾਲ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰੀ ਅੰਨ ਭੰਡਾਰ ਭਰਨ ਲਈ ਕੇਂਦਰ ਲਈ ਝੋਨੇ ਦੀ ਖਰੀਦ ਕਰ ਰਹੀ ਹੈ।

On Punjab