PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ ਨੇ ਪਾਕਿਸਤਾਨੀ ਡਿਪਲੋਮੈਟ ਨੂੰ ਕੀਤਾ ਤਲਬ; ਅਰਬ ਸਾਗਰ ਵਿੱਚ ਜੰਗੀ ਬੇੜੇ ਦੀ ਟੱਕਰ ‘ਤੇ ਜਤਾਇਆ ਸਖ਼ਤ ਇਤਰਾਜ਼

ਨਵੀਂ ਦਿੱਲੀ-  ਭਾਰਤ ਨੇ ਬੁੱਧਵਾਰ ਨੂੰ ਪਾਕਿਸਤਾਨੀ ਚਾਰਜ ਡੀ’ਅਫੇਅਰਜ਼ (ਸੀ ਡੀ ਏ) ਨੂੰ ਤਲਬ ਕੀਤਾ ਅਤੇ ਅਰਬ ਸਾਗਰ ਵਿੱਚ ਪਾਕਿਸਤਾਨੀ ਜਲ ਸੈਨਾ ਦੇ ਇੱਕ ਜਹਾਜ਼ ਵੱਲੋਂ “ਅਸਵੀਕਾਰਯੋਗ ਵਿਵਹਾਰ” ਵਿਰੁੱਧ ਸਖ਼ਤ ਵਿਰੋਧ ਦਰਜ ਕਰਵਾਇਆ, ਜਿਸ ਕਾਰਨ ਭਾਰਤੀ ਜਲ ਸੈਨਾ ਦੇ ਇੱਕ ਵੱਡੇ ਜੰਗੀ ਬੇੜੇ ਨਾਲ ਉਸ ਦੀ ਟੱਕਰ ਹੋ ਗਈ ਸੀ। ਵਿਦੇਸ਼ ਮੰਤਰਾਲੇ (MEA) ਨੇ ਇੱਕ ਬਿਆਨ ਵਿੱਚ ਕਿਹਾ ਕਿ ਪਾਕਿਸਤਾਨ ਹਾਈ ਕਮਿਸ਼ਨ ਦੇ ਚਾਰਜ ਡੀ’ਅਫੇਅਰਜ਼, ਸਾਦ ਵੜੈਚ ਨੂੰ ਵਿਦੇਸ਼ ਮੰਤਰਾਲੇ ਵਿੱਚ ਤਲਬ ਕੀਤਾ ਗਿਆ ਅਤੇ “ਸਮੁੰਦਰ ਵਿੱਚ ਪਾਕਿਸਤਾਨੀ ਜਲ ਸੈਨਾ ਇਕਾਈਆਂ ਦੇ ਅਸਵੀਕਾਰਯੋਗ ਅਤੇ ਗੈਰ-ਪੇਸ਼ੇਵਰ ਵਿਹਾਰ ‘ਤੇ ਉਨ੍ਹਾਂ ਕੋਲ ਸਖ਼ਤ ਵਿਰੋਧ ਦਰਜ ਕਰਵਾਇਆ ਗਿਆ, ਜਿਸ ਕਾਰਨ ਬੀਤੀ ਰਾਤ ਟੱਕਰ ਹੋਈ।”

ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਕਿਸਤਾਨੀ ਡਿਪਲੋਮੈਟ ਨੂੰ ਸੰਬੰਧਿਤ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਸੁਨੇਹਾ ਦੇਣ ਦੀ ਸਲਾਹ ਦਿੱਤੀ ਗਈ ਕਿ ਅਜਿਹੀਆਂ ਘਟਨਾਵਾਂ ਦੇ ਦੁਹਰਾਅ ਨੂੰ ਰੋਕਣ ਲਈ ਸਾਰੀਆਂ ਫੌਜੀ ਇਕਾਈਆਂ ਪੂਰੀ ਸਾਵਧਾਨੀ ਵਰਤਣ ਅਤੇ ਦੋਵਾਂ ਧਿਰਾਂ ਵਿਚਕਾਰ ਹੋਏ ਸੰਬੰਧਿਤ ਸਮਝੌਤਿਆਂ ਦੇ ਨਿਯਮਾਂ ਦਾ ਸਤਿਕਾਰ ਕਰਨ। ਸਰਕਾਰੀ ਸੂਤਰਾਂ ਨੇ ਦੱਸਿਆ ਕਿ 15 ਸਤੰਬਰ ਦੀ ਸ਼ਾਮ ਨੂੰ, ਪਾਕਿਸਤਾਨੀ ਜਲ ਸੈਨਾ ਦਾ ਇੱਕ ਜਹਾਜ਼ ਉੱਤਰੀ ਅਰਬ ਸਾਗਰ ਵਿੱਚ ਨਿਯਮਤ ਨਿਗਰਾਨੀ ਮਿਸ਼ਨ ‘ਤੇ ਮੌਜੂਦ ਭਾਰਤੀ ਜਲ ਸੈਨਾ ਦੇ ਇੱਕ ਵੱਡੇ ਜੰਗੀ ਬੇੜੇ ਦੇ ਬਹੁਤ ਨੇੜੇ ਤੇਜ਼ ਰਫ਼ਤਾਰ ਨਾਲ ਆ ਗਿਆ।

ਉਨ੍ਹਾਂ ਕਿਹਾ ਕਿ ਪਾਕਿਸਤਾਨੀ ਜਹਾਜ਼ ‘ਹੁਨੈਨ’ ਨੇ ਗੈਰ-ਪੇਸ਼ੇਵਰ ਅਤੇ ਅਸੁਰੱਖਿਅਤ ਤਰੀਕੇ ਨਾਲ ਮੋੜ ਕੱਟਿਆ (ਅੱਗੇ ਵਧਿਆ), ਜਿਸ ਕਾਰਨ ਇਹ ਟੱਕਰ ਹੋ ਗਈ। ਸੂਤਰਾਂ ਨੇ ਦੱਸਿਆ ਕਿ ‘ਹੁਨੈਨ’ ਇੱਕ ਆਫਸ਼ੋਰ ਪੈਟਰੋਲ ਵੈਸਲ (ਤੱਟਵਰਤੀ ਗਸ਼ਤ ਕਰਨ ਵਾਲਾ ਜਹਾਜ਼) ਹੈ ਅਤੇ ਇਸ ਘਟਨਾ ਵਿੱਚ ਇਸ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇਸਲਾਮਾਬਾਦ ਵਿੱਚ ਭਾਰਤੀ ਚਾਰਜ ਡੀ’ਅਫੇਅਰਜ਼ ਨੂੰ ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਕੋਲ ਵੀ ਅਜਿਹਾ ਹੀ ਵਿਰੋਧ ਦਰਜ ਕਰਵਾਉਣ ਦੇ ਨਿਰਦੇਸ਼ ਦਿੱਤੇ ਗਏ ਹਨ।

ਮੰਤਰਾਲੇ ਨੇ ਕਿਹਾ, “ਹਾਲਾਂਕਿ ਕੌਮਾਂਤਰੀ ਜਲ ਖੇਤਰ ਵਿੱਚ ਵਾਪਰੀ ਇਸ ਘਟਨਾ ਨਾਲ ਕੋਈ ਵੱਡਾ ਨੁਕਸਾਨ ਨਹੀਂ ਪਹੁੰਚਾਇਆ, ਪਰ ਪਾਕਿਸਤਾਨੀ ਜਲ ਸੈਨਾ ਦੇ ਜਹਾਜ਼ ਦਾ ਆਚਰਣ ਅਪਰੈਲ 1991 ਵਿੱਚ ਦਸਤਖਤ ਕੀਤੇ ਗਏ ਫੌਜੀ ਅਭਿਆਸਾਂ ਅਤੇ ਫੌਜਾਂ ਦੀਆਂ ਗਤੀਵਿਧੀਆਂ ਦੀ ਅਗਾਊਂ ਸੂਚਨਾ ‘ਤੇ ਭਾਰਤ ਅਤੇ ਪਾਕਿਸਤਾਨ ਵਿਚਕਾਰ ਸਮਝੌਤੇ ਦੀ ਧਾਰਾ 10 ਦੀ ਸਿੱਧੀ ਉਲੰਘਣਾ ਸੀ।” ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਸੀ ਡੀ ਏ ਨੂੰ “ਸੰਬੰਧਿਤ ਪਾਕਿਸਤਾਨੀ ਅਧਿਕਾਰੀਆਂ ਨੂੰ ਇਹ ਸੁਨੇਹਾ ਦੇਣ ਦੀ ਸਲਾਹ ਦਿੱਤੀ ਗਈ ਕਿ ਅਜਿਹੀਆਂ ਘਟਨਾਵਾਂ ਦੇ ਦੁਹਰਾਅ ਨੂੰ ਰੋਕਣ ਲਈ ਸਾਰੀਆਂ ਫੌਜੀ ਇਕਾਈਆਂ ਪੂਰੀ ਸਾਵਧਾਨੀ ਵਰਤਣ ਅਤੇ ਦੋਵਾਂ ਧਿਰਾਂ ਵਿਚਕਾਰ ਹੋਏ ਸੰਬੰਧਿਤ ਸਮਝੌਤਿਆਂ ਦੇ ਨਿਯਮਾਂ ਦਾ ਸਤਿਕਾਰ ਕਰਨ।”

Related posts

ਕੌਣ ਹੈ ਪਿੰਕੀ ਪੀਰਨੀ? ਜਿਸ ਦੇ ਇਸ਼ਾਰੇ ‘ਤੇ ਫੈਸਲਾ ਲੈ ਰਹੇ ਇਮਰਾਨ ਖਾਨ

On Punjab

ਨੌਕਰੀ ਦੀ ਪਰਵਾਹ ਕੀਤੇ ਬਿਨਾਂ Anmol Kwatra ਨੂੰ ਇਨਸਾਫ ਦਿਵਾਉਣ ਲਈ ਅੱਗੇ ਆਇਆ ਇਹ ਪੁਲਿਸ ਮੁਲਾਜ਼ਮ,

On Punjab

Donald Trump : ਟਰੰਪ ਦੇ ਘਰ ਛਾਪੇਮਾਰੀ ‘ਤੇ ਵੱਡਾ ਖੁਲਾਸਾ, ਪਰਮਾਣੂ ਹਥਿਆਰਾਂ ਨਾਲ ਜੁੜੇ ਦਸਤਾਵੇਜ਼ਾਂ ਦੀ ਤਲਾਸ਼ ਕਰ ਰਹੀ ਸੀ FBI

On Punjab