PreetNama
ਖੇਡ-ਜਗਤ/Sports News

ਭਾਰਤ ਦੀ ਸ਼ਰਮਨਾਕ ਹਾਰ ਤੋਂ ਬਾਅਦ MS Dhoni ਦਾ ਵੀਡੀਓ ਵਾਇਰਲ, ਕੀਤੀ ਸੀ ਭਵਿੱਖਵਾਣੀ ਭਾਰਤੀ ਟੀਮ ਹਾਰੇਗੀ ਤਾਂ ਜ਼ਰੂਰ

ਭਾਰਤੀ ਕ੍ਰਿਕਟ ਟੀਮ ਨੂੰ ਪਾਕਿਸਤਾਨ ਖ਼ਿਲਾਫ਼ ਆਈਸੀਸੀ ਟੀ20 ਵਿਸ਼ਵ ਕੱਪ ‘ਚ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। ਐਤਵਾਰ 24 ਅਕਤੂਬਰ ਨੂੰ ਖੇਡੇ ਗਏ ਮੁਕਾਬਲੇ ‘ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਿਧਾਰਿਤ 20 ਓਵਰਾਂ ‘ਚ 7 ਵਿਕਟਾਂ ‘ਤੇ 151 ਦੌੜਾਂ ਦਾ ਸਕੋਰ ਖੜ੍ਹਾ ਕੀਤਾ ਸੀ। ਜਵਾਬ ‘ਚ ਪਾਕਿਸਤਾਨ ਦੀ ਟੀਮ ਨੇ ਬਿਨਾਂ ਕੋਈ ਵਿਕਟ ਗਵਾਏ 17.5 ਓਵਰ ‘ਚ ਜਿੱਤਾ ਦਾ ਟੀਚਾ ਹਾਸਕ ਕਰ ਕੇ 10 ਵਿਕਟਾਂ ਦੀ ਇਤਿਹਾਸਕ ਜਿੱਤ ਦਰਜ ਕੀਤੀ ਸੀ।

ਆਈਸੀਸੀ ਟੀ-20 ਵਿਸ਼ਵ ਕੱਪ ‘ਚ ਭਾਰਤੀ ਟੀਮ ਨੂੰ ਲਗਾਤਾਰ ਪੰਜ ਹਾਰਾਂ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਹੱਥੋਂ ਹਾਰ ਮਿਲੀ ਹੈ। ਇਸ ਜਿੱਤ ਤੋਂ ਬਾਅਦ ਪਾਕਿਸਤਾਨ ਦੀ ਟੀਮ ਤੇ ਪ੍ਰਸ਼ੰਸਕਾਂ ‘ਚ ਭਾਰੀ ਉਤਸ਼ਾਹ ਹੈ। ਪੂਰਾ ਦੇਸ਼ ਇਸ ਆਈਸੀਸੀ ਟੀ-20 ਵਿਸ਼ਵ ਕੱਪ ‘ਚ ਭਾਰਤ ‘ਤੇ ਇਸ ਜਿੱਤ ਦਾ ਜਸ਼ਨ ਮਨਾ ਰਿਹਾ ਹੈ। ਭਾਰਤੀ ਪ੍ਰਸ਼ੰਸਕ ਵਿਰਾਟ ਕੋਹਲੀ ਅਤੇ ਟੀਮ ਦੇ ਪ੍ਰਦਰਸ਼ਨ ਤੋਂ ਨਾਰਾਜ਼ ਹਨ। ਟੀਮ ਇੰਡੀਆ ਵਿਚ ਬਤੌਰ ਮੈਂਟਰ ਸ਼ਾਮਲ ਹੋਏ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ।

ਪੰਜ ਸਾਲ ਬਾਅਦ ਆਈਸੀਸੀ ਟੀ-20 ਵਿਸ਼ਵ ਕੱਪ ਹੋ ਰਿਹਾ ਹੈ। ਇਹ ਆਖਰੀ ਵਾਰ ਭਾਰਤ ‘ਚ ਸਾਲ 2016 ਵਿਚ ਕੀਤਾ ਗਿਆ ਸੀ। ਉਦੋਂ ਟੀਮ ਇੰਡੀਆ ਦੀ ਕਮਾਨ ਧੋਨੀ ਦੇ ਹੱਥ ਸੀ ਤੇ ਉਨ੍ਹਾਂ ਨੇ ਪਾਕਿਸਤਾਨੀ ਟੀਮ ਨੂੰ 6 ਵਿਕਟਾਂ ਦੇ ਫਰਕ ਨਾਲ ਹਰਾਇਆ।

ਇਸ ਮੈਚ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਧੋਨੀ ਨੇ ਕਿਹਾ ਕਿ ਭਾਰਤੀ ਟੀਮ ਕਿਸੇ ਨਾ ਕਿਸੇ ਮੋੜ ‘ਤੇ ਪਾਕਿਸਤਾਨ ਤੋਂ ਹਾਰੇਗੀ। ਅਸੀਂ ਉਨ੍ਹਾਂ ਤੋਂ ਹਾਰਾਂਗੇ। ਭਾਵੇਂ ਅਸੀਂ ਅੱਜ ਹਾਰੀਏ, 10 ਸਾਲ ਬਾਅਦ ਹਾਰੀਏ, 20 ਸਾਲ ਬਾਅਦ ਹਾਰੀਏ ਜਾਂ 50 ਸਾਲ ਬਾਅਦ ਹਾਰੀਏ। ਦੇਖੋ, ਇਹ ਸੰਭਵ ਨਹੀਂ ਹੈ ਕਿ ਤੁਸੀਂ ਹਮੇਸ਼ਾ ਜਿੱਤਦੇ ਰਾਹੋ।

Related posts

ਬੈਡਮਿੰਟਨ: ਲਕਸ਼ੈ ਆਲ ਇੰਗਲੈਂਡ ਚੈਂਪੀਅਨਸ਼ਿਪ ਦੇ ਦੂਜੇ ਗੇੜ ’ਚ

On Punjab

IPL ਸੀਜ਼ਨ 13 ਅਣਮਿੱਥੇ ਸਮੇਂ ਲਈ ਕੀਤਾ ਗਿਆ ਰੱਦ…

On Punjab

IPL ਲਈ ਏਸ਼ੀਆ ਕੱਪ ਦੇ ਸ਼ਡਿਊਲ ‘ਚ ਤਬਦੀਲੀ ਮੰਨਜੂਰ ਨਹੀਂ : PCB

On Punjab