PreetNama
ਖਾਸ-ਖਬਰਾਂ/Important News

ਭਾਰਤ ਦੀ ਮਦਦ ਲਈ ਕਈ ਦੇਸ਼ਾਂ ਨੇ ਵਧਾਏ ਹੱਥ, ਕੈਨੇਡਾ ਦੇ ਵਿਦੇਸ਼ ਮੰਤਰੀ ਨੇ ਵੀ ਭੇਜਿਆ ਹੈ ਮਦਦ ਦਾ ਸੰਦੇਸ਼

ਕੈਨੇਡਾ ਦੇ ਵਿਦੇਸ਼ ਮੰਤਰੀ ਮਾਰਕ ਗਾਰਨਿਊ (Marc Garneau) ਨੇ ਮਹਾਮਾਰੀ ਦੇ ਸੰਕਟ ਨਾਲ ਜੂਝ ਰਹੇ ਭਾਰਤ ਪ੍ਰਤੀ ਆਪਣੀ ਸੰਵੇਦਨਾ ਪ੍ਰਗਟਾਈ ਹੈ। ਉਨ੍ਹਾਂ ਨੇ ਕਿਹਾ, ‘ਮਹਾਮਾਰੀ ਕੋਵਿਡ-19 ਦੀ ਨਵੀਂ ਲਹਿਰ ਦਾ ਸਾਹਮਣਾ ਕਰਨ ਵਾਲੇ ਭਾਰਤ ਦੀ ਜਨਤਾ ਨਾਲ ਸਾਡੀਆਂ ਸੰਵੇਦਨਾਵਾਂ ਹਨ। ਕੈਨੇਡਾ ਸਹਾਇਤਾ ਲਈ ਤਿਆਰ ਹੈ ਅਤੇ ਭਾਰਤੀ ਅਧਿਕਾਰੀਆਂ ਨਾਲ ਸੰਪਰਕ ਕੀਤਾ ਹੈ ਕਿ ਕਿਸ ਤਰ੍ਹਾਂ ਅਸੀਂ ਜ਼ਰੂਰਤ ਦੇ ਇਸ ਸਮੇਂ ’ਚ ਉਨ੍ਹਾਂ ਦੀ ਬਿਹਤਰ ਮਦਦ ਕਰ ਸਕਦੇ ਹਾਂ।
ਦੱਸਣਯੋਗ ਹੈ ਕਿ ਅਮਰੀਕਾ ਨੇ ਵੀ ਐਤਵਾਰ ਨੂੰ ਭਾਰਤ ਦੀ ਮਦਦ ਲਈ ਕਦਮ ਚੁੱਕਿਆ ਹੈ। ਉਥੋਂ ਦੇ ਵਿਦੇਸ਼ ਮੰਤਰੀ ਜਾਨ ਬਲਿੰਕਨ ਨੇ ਟਵੀਟ ਕੀਤਾ ਕਿ ਕੋਵਿਡ-19 ਦੇ ਭਿਆਨਕ ਪ੍ਰਕੋਪ ਦੀ ਸਥਿਤੀ ’ਚ ਅਸੀਂ ਭਾਰਤ ਦੀ ਜਨਤਾ ਨਾਲ ਹਾਂ ਅਤੇ ਜਲਦ ਹੀ ਮਦਦ ਭੇਜਾਂਗੇ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੈਕ ਸੁਲਿਵਨ ਨੇ ਵੀ ਕਿਹਾ ਕਿ ਮਹਾਮਾਰੀ ਨਾਲ ਜੂਝ ਰਹੇ ਭਾਰਤ ਦੀ ਇਸ ਲੜਾਈ ’ਚ ਅਸੀਂ ਉਨ੍ਹਾਂ ਨਾਲ ਹਾਂ।
ਮਹਾਮਾਰੀ ਕੋਵਿਡ-19 ਦੀ ਦੂਸਰੀ ਲਹਿਰ ਨਾਲ ਜੂਝ ਰਹੇ ਭਾਰਤ ’ਚ ਪਿਛਲੇ 24 ਘੰਟਿਆਂ ’ਚ ਕੋਰੋਨਾ ਵਾਇਰਸ ਸੰਕ੍ਰਮਣ ਦੀ ਲਪੇਟ ’ਟ 3,52,991 ਲੋਕਾਂ ਦੇ ਮਾਮਲੇ ਦਰਜ ਕੀਤੇ ਗਏ, ਉਥੇ ਹੀ ਹੁਣ ਤਕ 2812 ਲੋਕਾਂ ਦੀ ਜਾਨ ਚਲੀ ਗਈ।

Related posts

ਜਿਣਸੀ ਸੋਸ਼ਣ ਮਾਮਲੇ ‘ਚ ਚੀਫ਼ ਜਸਟਿਸ ਰੰਜਨ ਗੋਗੋਈ ਨੂੰ ਕਲੀਨ ਚਿੱਟ

On Punjab

ਬੈਂਕਾਕ ਜਾ ਰਹੇ ਸਪਾਈਸਜੈੱਟ ਦੇ ਜਹਾਜ਼ ਦਾ ਇੰਜਣ ਹੋਇਆ ਖਰਾਬ, ਕੋਲਕਾਤਾ ਹਵਾਈ ਅੱਡੇ ‘ਤੇ ਐਮਰਜੈਂਸੀ ਲੈਂਡਿੰਗ

On Punjab

ਅਮਰੀਕੀ ਚੋਣ : ਟਵਿੱਟਰ ਨੇ ਹਟਾਏ 130 ਈਰਾਨੀ ਅਕਾਊਂਟ

On Punjab