59.23 F
New York, US
May 16, 2024
PreetNama
ਖਾਸ-ਖਬਰਾਂ/Important News

ਭਾਰਤ ਦੀ ਪਾਕਿਸਤਾਨ ਦੇ ਯਾਰ ਤੁਰਕੀ ਨਾਲ ਖੜਕੀ, ਭਾਰਤੀਆਂ ਨੂੰ ਤੁਰਕੀ ਤੋਂ ਦੂਰ ਰਹਿਣ ਦੀ ਸਲਾਹ

ਨਵੀਂ ਦਿੱਲੀ: ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਧਾਰਾ 370 ‘ਤੇ ਪਾਕਿਸਤਾਨ ਦੀ ਹਮਾਇਤ ਕਰਨ ਵਾਲੇ ਤੁਰਕੀ ‘ਤੇ ਭਾਰਤ ਨੇ ਸਖਤ ਰੁਖ ਅਪਣਾਇਆ ਹੈ। ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤੁਰਕੀ ਦਾ ਦੌਰਾ ਰੱਦ ਕਰ ਦਿੱਤਾ ਤੇ ਹੁਣ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨੂੰ ਤੁਰਕੀ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। ਉੱਤਰੀ ਸੀਰੀਆ ਵਿੱਚ ਕੁਰਦ ਟਿਕਾਣਿਆਂ ‘ਤੇ ਹਮਲੇ ਹੋਣ ਕਾਰਨ ਤੁਰਕੀ ਵਿੱਚ ਸਥਿਤੀ ਬਹੁਤ ਤਣਾਅਪੂਰਨ ਹੈ।

ਦੱਸ ਦੇਈਏ ਇਹ ਤੁਰਕੀ ਦੀ ਆਰਥਿਕਤਾ ਲਈ ਵੱਡੀ ਮਾਰ ਹੋਵੇਗੀ, ਕਿਉਂਕਿ ਹਰ ਸਾਲ ਤਕਰੀਬਨ ਇੱਕ ਲੱਖ 30 ਹਜ਼ਾਰ ਭਾਰਤੀ ਲੋਕ ਤੁਰਕੀ ਜਾਂਦੇ ਹਨ। ਇਹ ਅੰਕੜਾ ਹਰ ਸਾਲ ਵਧਦਾ ਜਾ ਰਿਹਾ ਹੈ। ਇਸ ਸਾਲ ਜਨਵਰੀ ਤੋਂ ਜੁਲਾਈ ਵਿਚਾਲੇ ਤੁਰਕੀ ਜਾਣ ਵਾਲੇ ਭਾਰਤੀਆਂ ਦੀ ਗਿਣਤੀ ਵਿੱਚ 56 ਫੀਸਦੀ ਵਾਧਾ ਹੋਇਆ ਹੈ। ਇਸ ਲਿਹਾਜ਼ ਵਿੱਚ ਇਹ ਤੁਰਕੀ ਲਈ ਵੱਡਾ ਝਟਕਾ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਹੀਨੇ ਦੇ ਅੰਤ ਵਿੱਚ ਤੁਰਕੀ ਦੀ ਪ੍ਰਸਤਾਵਿਤ ਯਾਤਰਾ ਨੂੰ ਰੱਦ ਕਰ ਦਿੱਤਾ ਸੀ। ਤੁਰਕੀ ਦੇ ਰਾਸ਼ਟਰਪਤੀ ਰਿਜੀਬ ਤਈਅਦ ਅਰਦੋਆਨ ਨੇ ਸਤੰਬਰ ਵਿੱਚ ਹੋਈ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਕਸ਼ਮੀਰ ਮੁੱਦੇ ‘ਤੇ ਭਾਰਤ ਦਾ ਵਿਰੋਧ ਕੀਤਾ ਸੀ। ਇੰਨਾ ਹੀ ਨਹੀਂ, ਉਸ ਨੇ ਪੈਰਿਸ ਵਿੱਚ ਵਿੱਤੀ ਐਕਸ਼ਨ ਟਾਸਕ ਫੋਰਸ ਦੀ ਬੈਠਕ ਦੌਰਾਨ ਵੀ ਪਾਕਿਸਤਾਨ ਦਾ ਸਮਰਥਨ ਕੀਤਾ ਸੀ, ਜਿਸ ਤੋਂ ਭਾਰਤ ਕਾਫੀ ਨਾਰਾਜ਼ ਹੈ।

Related posts

ਸਾਹ ਦਾ ਸੰਕਟ : ਪੈਟਰੋਲ-ਡੀਜ਼ਲ ਤੇ ਖਾਣ-ਪੀਣ ਤੋਂ ਬਾਅਦ ਹੁਣ ਦਵਾਈਆਂ ਦੀ ਕਮੀ ਕਾਰਨ ਸ੍ਰੀਲੰਕਾ ‘ਚ ਹੰਗਾਮਾ

On Punjab

NIA ਵੱਲੋਂ ਵੱਡੇ ਪੱਧਰ ‘ਤੇ ਛਾਪੇਮਾਰੀ, ਲੁਧਿਆਣਾ ਤੋਂ ਕਾਬੂ ISIS ਦਾ ‘ਹਮਦਰਦ’

Pritpal Kaur

ਅਮਰੀਕਾ ‘ਚ ਪੜ੍ਹਦੇ ਭਾਰਤੀ ਵਿਦਿਆਰਥੀਆਂ ‘ਤੇ ਵਾਪਸੀ ਤਲਵਾਰ, ਭਾਰਤ ਨੇ ਚੁੱਕਿਆ ਮੁੱਦਾ

On Punjab