60.26 F
New York, US
October 23, 2025
PreetNama
ਸਮਾਜ/Social

ਭਾਰਤ ਤੇ ਅਮਰੀਕਾ ਨਾਲ ਤਣਾਅ ਮਗਰੋਂ ਚੀਨ ਦਾ ਪੈਂਤੜਾ, ਪਾਕਿਸਤਾਨ ਨੂੰ ਦਿੱਤੀ ਹੱਲਾਸ਼ੇਰੀ

ਪੇਈਚਿੰਗ: ਚੀਨ ਨੇ ਇੱਕ ਵਾਰ ਮੁੜ ਆਪਣੇ ਇਰਾਦੇ ਜੱਗ ਜਾਹਿਰ ਕਰ ਦਿੱਤੇ ਹਨ। ਭਾਰਤ ਨਾਲ ਸਰਹੱਦੀ ਤਣਾਅ ਦੇ ਚੱਲਦਿਆਂ ਚੀਨ ਕਿਹਾ ਹੈ ਕਿ ਉਹ ਗੁਆਂਢੀ ਮੁਲਕਾਂ ਨਾਲ ਕੂਟਨੀਤਕ ਸਬੰਧਾਂ ਤਹਿਤ ਪਾਕਿਸਤਾਨ ਨੂੰ ਪਹਿਲ ਦੇਣਾ ਜਾਰੀ ਰੱਖੇਗਾ। ਭਾਰਤ-ਪਾਕਿ ਰਿਸ਼ਤਿਆਂ ਵਿੱਚ ਤਣਾਅ ਮਗਰੋਂ ਚੀਨ ਨੇ ਹਮੇਸ਼ਾਂ ਗੁਆਂਢੀ ਮੁਲਕ ਦਾ ਪੱਖ ਪੂਰਿਆ ਹੈ।

ਕੌਮਾਂਤਰੀ ਦਬਾਅ ਕਰਕੇ ਚੀਨ ਨੇ ਸੁਰ ਨਰਮ ਕੀਤੇ ਸੀ ਪਰ ਹੁਣ ਫਿਰ ਤਾਜ਼ਾ ਹਾਲਾਤ ਨੂੰ ਵੇਖਦਿਆਂ ਚੀਨ ਨੇ ਆਪਣੀ ਕੂਟਨੀਤੀ ਸਪਸ਼ਟ ਕਰ ਦਿੱਤੀ ਹੈ। ਚੀਨ ਨੇ ਪਾਕਿਸਤਾਨ ਨਾਲ ਆਪਣੇ ਕੂਟਨੀਤਕ ਸਬੰਧਾਂ ਦੇ 69 ਵਰ੍ਹੇ ਪੂਰੇ ਹੋਣ ਮੌਕੇ ਇਹ ਗੱਲ ਕਹੀ ਹੈ।

ਜ਼ਿਕਰਯੋਗ ਹੈ ਕਿ ਚੀਨ ਵੱਲੋਂ ਭਾਰਤ ਨੂੰ ਮਾਨਤਾ ਦਿੱਤੇ ਜਾਣ ਤੋਂ ਇੱਕ ਸਾਲ ਬਾਅਦ 1951 ’ਚ ਚੀਨ ਨੇ ਪਾਕਿਸਤਾਨ ਨੂੰ ਮਾਨਤਾ ਦਿੱਤੀ ਸੀ। ਭਾਰਤ ਏਸ਼ੀਆ ਦਾ ਪਹਿਲਾ ਗ਼ੈਰ-ਕਮਿਊਨਿਸਟ ਮੁਲਕ ਸੀ ਜਿਸ ਨੇ ਚੀਨ ਨਾਲ ਕੂਟਨੀਤਕ ਸਬੰਧ ਬਣਾਏ ਸੀ।

ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਜ਼ਾਓ ਨੇ ਕਿਹਾ, ‘ਅੱਜ ਚੀਨ ਤੇ ਪਾਕਿਸਤਾਨ ਦੇ ਕੂਟਨੀਤਕ ਸਬੰਧਾਂ ਦਾ 69ਵਾਂ ਸਾਲ ਹੈ। ਮੈਂ ਪਾਕਿਸਤਾਨ ਨੂੰ ਇਸ ਦੀ ਵਧਾਈ ਦਿੰਦਾ ਹਾਂ। ਅਸੀਂ ਭਵਿੱਖ ’ਚ ਵੀ ਪਾਕਿਸਤਾਨ ਨੂੰ ਗੁਆਂਢੀ ਮੁਲਕਾਂ ਨਾਲ ਕੂਟਨੀਤਕ ਰਿਸ਼ਤਿਆਂ ਦੇ ਮਾਮਲੇ ’ਚ ਹਮੇਸ਼ਾ ਪਹਿਲ ਦੇਵਾਂਗੇ।’

Related posts

ਮਹਾਨ ਯੋਗੀ 

Pritpal Kaur

Pakistan Flood: ਪਾਕਿਸਤਾਨ ਨੇ ਹੜ੍ਹ ਨਾਲ ਨਜਿੱਠਣ ਲਈ ਦੁਨੀਆ ਤੋਂ ਮੰਗੀ ਮਦਦ, ਹੁਣ ਤਕ 830 ਲੋਕਾਂ ਦੀ ਮੌਤ

On Punjab

ਐੱਫ ਆਈ ਆਰ ਦਰਜ ਹੋਣ ਤੱਕ ਨਾ ਪੋਸਟਮਾਰਟਮ ਹੋਵੇਗਾ ਤੇ ਨਾ ਸਸਕਾਰ ਕਰਾਂਗੇ: ਅਮਨੀਤ ਕੁਮਾਰ

On Punjab