59.23 F
New York, US
May 16, 2024
PreetNama
ਸਮਾਜ/Social

ਭਾਰਤ ‘ਚ ਕੋਰੋਨਾ ਦਾ ਕਹਿਰ ਜਾਰੀ, ਮਰੀਜ਼ਾਂ ਦੀ ਗਿਣਤੀ ਵੱਧ ਕੇ 4421 ਹੋਈ, 114 ਮੌਤਾਂ

India COVID-19 death toll: ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਵਾਇਰਸ ਦੀ ਤਬਾਹੀ ਤੋਂ ਦੁਨੀਆ ਭਰ ਦੇ ਕਈ ਦੇਸ਼ ਬੁਰੀ ਤਰ੍ਹਾਂ ਪ੍ਰਭਾਵਿਤ ਹਨ । ਜਿਸ ਤੋਂ ਬਾਅਦ ਹੁਣ ਇਸਦਾ ਪੂਰਾ ਅਸਰ ਦੇਸ਼ ਵਿੱਚ ਵੀ ਦਿਖਾਈ ਦੇਣ ਲੱਗ ਗਿਆ ਹੈ । ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਭਾਰਤ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 4421 ਹੋ ਗਈ ਹੈ, ਜਦਕਿ ਹੁਣ ਤੱਕ 114 ਲੋਕਾਂ ਦੀ ਮੌਤ ਹੋ ਚੁੱਕੀ ਹੈ । ਭਾਰਤ ਵਿੱਚ ਪਿਛਲੇ 24 ਘੰਟਿਆਂ ਵਿੱਚ ਪੰਜ ਮੌਤਾਂ ਅਤੇ 354 ਨਵੇਂ ਮਰੀਜ਼ ਸਾਹਮਣੇ ਆਏ ਹਨ ।

ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ ਕੋਰੋਨਾ ਦੀ ਲਾਗ ਦੀ ਗਿਣਤੀ ਵਧ ਕੇ 4421 ਹੋ ਗਈ ਹੈ । ਇਨ੍ਹਾਂ ਵਿੱਚੋਂ 3981 ਸਰਗਰਮ ਕੇਸ ਹਨ । ਜੇਕਰ ਇੱਥੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਅੱਜ ਯਾਨੀ ਕਿ ਮੰਗਲਵਾਰ ਨੂੰ 7 ਨਵੇਂ ਕੋਰੋਨਾ ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ । ਜਿਸ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 91 ਹੋ ਗਈ ਹੈ ।

ਇਸ ਤੋਂ ਇਲਾਵਾ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ਵਿੱਚ ਸੋਮਵਾਰ ਨੂੰ ਕੋਰੋਨਾ ਕਾਰਨ ਚਾਰ ਨਵੀਂਆਂ ਮੌਤਾਂ ਹੋਈਆਂ ਤੇ ਇਸ ਤੋਂ ਇਲਾਵਾ 68 ਨਵੇਂ ਮਾਮਲੇ ਸਾਹਮਣੇ ਆਏ ਹਨ । ਮੱਧ ਪ੍ਰਦੇਸ਼ ਵਿੱਚ ਕੋਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਧਾ ਹੋ ਰਿਹਾ ਹੈ । ਇੱਥੇ ਪੀੜਤਾਂ ਦਾ ਅੰਕੜਾ 256 ’ਤੇ ਪੁੱਜ ਗਿਆ ਹੈ ਤੇ ਉੱਥੇ ਹੀ ਮਰਨ ਵਾਲਿਆਂ ਦੀ ਗਿਣਤੀ 14 ਹੋ ਗਈ ਹੈ ।

Related posts

ਵਿਸ਼ਵ ਕੱਪ ‘ਚ ਭਾਰਤ ਨਾ ਆਉਣ ਦੀ ਧਮਕੀ ‘ਤੇ ਖੇਡ ਮੰਤਰੀ ਅਨੁਰਾਗ ਠਾਕੁਰ ਦਾ PCB ਨੂੰ ਜਵਾਬ, ਕਿਹਾ ਸਾਰੀਆਂ ਟੀਮਾਂ ਭਾਰਤ ਆਉਣਗੀਆਂ

On Punjab

ਪੈਟਰੋਲ-ਡੀਜ਼ਲ ‘ਤੇ ਚੱਲਣ ਵਾਲੀਆਂ ਗੱਡੀਆਂ ਬੰਦ ਕਰਨ ਜਾ ਰਹੀਆਂ ਹਨ ਇਹ 6 ਕੰਪਨੀਆਂ, ਇਕ ਦੀ ਮਲਕੀਅਤ Tata ਕੋਲ

On Punjab

ਪੰਜਾਬੀ ਖ਼ਬਰਾਂ ਦੀ ਟਕਸਾਲ ਤੋਂ ਸੱਖਣੀ ਹੈ ‘ਪੰਜਾਬੀ ਪੱਤਰਕਾਰੀ’

Pritpal Kaur