43.9 F
New York, US
March 29, 2024
PreetNama
ਖਾਸ-ਖਬਰਾਂ/Important News

ਭਾਰਤ-ਚੀਨ ਵਿਚਾਲੇ ਐਕਸ਼ਨ ‘ਤੇ ਹੁਣ ਅਮਰੀਕਾ ਦਾ ਵੱਡਾ ਰਿਐਕਸ਼ਨ

ਵਾਸ਼ਿੰਗਟਨ: ਚੀਨ (China) ਦੇ ਟੌਪ ਦੇ ਅਮਰੀਕੀ ਸੰਸਦ ਮੈਂਬਰ ਨੇ ਭਾਰਤ (India) ਖਿਲਾਫ ਚੀਨ ਦੇ ਹਮਲਾਵਰ ਰੁਖ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਨੇ ਬੀਜਿੰਗ ਨੂੰ ਸਰਹੱਦੀ ਵਿਵਾਦ ਦੇ ਹੱਲ ਲਈ ਮੌਜੂਦਾ ਵਿਧੀ ਤੇ ਨਿਯਮਾਂ ਦਾ ਸਤਿਕਾਰ ਕਰਨ ਦੀ ਅਪੀਲ ਕੀਤੀ।

ਅਮਰੀਕਾ (America) ‘ਚ ਵਿਦੇਸ਼ ਮਾਮਲਿਆਂ ਬਾਰੇ ਸਦਨ ਦੀ ਕਮੇਟੀ ਦੇ ਚੇਅਰਮੈਨ ਅਲੀਅਟ ਏਂਗਲ (eliot engel) ਨੇ ਕਿਹਾ ਕਿ ਮੈਨੂੰ ਭਾਰਤ-ਚੀਨ ਸਰਹੱਦ ‘ਤੇ ਅਸਲ ਕੰਟਰੋਲ ਰੇਖਾ (ਐਲਏਸੀ) ਦੇ ਨਾਲ ਚੀਨੀ ਹਮਲੇ ਬਾਰੇ ਡੂੰਘੀ ਚਿੰਤਾ ਹੈ। ਉਨ੍ਹਾਂ ਕਿਹਾ ਕਿ ਚੀਨ ਨੂੰ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੁੱਦੇ ਨੂੰ ਕੂਟਨੀਤੀ ਨਾਲ ਹੱਲ ਕਰਨਾ ਚਾਹੀਦਾ ਹੈ।

ਚੇਅਰਮੈਨ ਅਲੀਅਟ ਏਂਗਲ ਨੇ ਕਿਹਾ, ‘ਸਾਰੇ ਦੇਸ਼ਾਂ ਨੂੰ ਇਕੋ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਹਰ ਥਾਂ ਢੁਕਵੀਂ ਸ਼ਾਂਤੀ ਤੇ ਸਦਭਾਵਨਾ ਬਣਾਈ ਰਹੇ। ਮੈਂ ਚੀਨ ਨੂੰ ਅਪੀਲ ਕਰਦਾ ਹਾਂ ਕਿ ਉਹ ਭਾਰਤ ਦੇ ਨਾਲ ਲੱਗਦੀ ਸਰਹੱਦ ਦੇ ਪ੍ਰਸ਼ਨਾਂ ਦੇ ਹੱਲ ਲਈ ਨਿਯਮਾਂ ਤੇ ਕੂਟਨੀਤੀ ਅਤੇ ਮੌਜੂਦਾ ਵਿਕਲਪਾਂ ਦਾ ਆਦਰ ਕਰੇ।

ਸੰਯੁਕਤ ਰਾਜ ਦੇ ਵਿਦੇਸ਼ ਮੰਤਰੀ ਮਾਈਕ ਪੋਂਪਿਓ ਨੇ ਵੀ ਚੀਨ ‘ਤੇ ਆਪਣੇ ਫਾਇਦੇ ਲਈ ਜ਼ਮੀਨ ‘ਤੇ ਰਣਨੀਤਕ ਸਥਿਤੀ ਦੀ ਵਰਤੋਂ ਕਰਨ ਦਾ ਦੋਸ਼ ਲਾਇਆ ਹੈ। ਉਹ ਲੰਬੇ ਸਮੇਂ ਤੋਂ ਭਾਰਤ ਨਾਲ ਲੱਗਦੀ ਆਪਣੀ ਸਰਹੱਦ ‘ਤੇ ਅਜਿਹੀਆਂ ਹਰਕਤਾਂ ਕਰ ਰਿਹਾ ਹੈ।

Related posts

ਮਿਸ਼ੇਲ ਓਬਾਮਾ ਨੇ ਟਰੰਪ ਨੂੰ ਦੱਸਿਆ ‘ਨਸਲਵਾਦੀ’, ਕਿਹਾ ਰਾਸ਼ਟਰਪਤੀ ਬਣਨ ਦੇ ਨਹੀਂ ਯੋਗ

On Punjab

ਜਦੋਂ ਡਾਕਟਰਾਂ ਨੇ ਦੇਖਿਆ ਔਰਤ ਦਾ X-Ray ਤਾਂ ਉੱਡ ਗਏ ਹੋਸ਼ , ਸਾਹਮਣੇ ਆਈ ਪਤੀ ਦੀ ਗੰਦੀ ਕਰਤੂਤ

On Punjab

ਸਰਬਜੀਤ ਸਿੰਘ ਨੇ ਦੱਸੀ ਦਿੱਲੀ ਪੁਲਿਸ ਦੇ ਤਸ਼ੱਦਦ ਦੀ ਕਹਾਣੀ

On Punjab