PreetNama
ਸਮਾਜ/Social

ਭਾਰਤ-ਅਮਰੀਕਾ ਦੇ ਵਿਦੇਸ਼ ਮੰਤਰੀਆਂ ਵਿਚਾਲੇ ਹੋਈ ਮੁਲਾਕਾਤ, ਦੋਵਾਂ ਦੇਸ਼ਾਂ ਦੇ ਸੰਬਧਾਂ ਦੀ ਮਜ਼ਬੂਤੀ ‘ਤੇ ਦਿੱਤਾ ਜ਼ੋਰ

ਵਾਸ਼ਿੰਗਟਨ: ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੌਂਪੀਓ ਅਤੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਮੰਗਲਵਾਰ ਟੋਕਿਓ ‘ਚ ਮੁਲਾਕਾਤ ਕੀਤੀ। ਦੋਵਾਂ ਲੀਡਰਾਂ ਨੇ ਭਾਰਤ-ਪ੍ਰਸ਼ਾਂਤ ਖੇਤਰ ਅਤੇ ਵਿਸ਼ਵ ‘ਚ ਸ਼ਾਂਤੀ ਅਤੇ ਸੁਰੱਖਿਆ ਸਬੰਧੀ ਯਤਨਾਂ ਨੂੰ ਮਜ਼ਬੂਤੀ ਦੇਣ ਲਈ ਮਿਲ ਕੇ ਕੰਮ ਕਰਨ ਦਾ ਮਹੱਤਵ ਉਲੀਕਿਆ। ਵਿਦੇਸ਼ ਵਿਭਾਗ ਵੱਲੋਂ ਇਸਦੀ ਜਾਣਕਾਰੀ ਦਿੱਤੀ ਗਈ।

ਅਮਰੀਕਾ, ਭਾਰਤ, ਆਸਟਰੇਲੀਆ, ਜਪਾਨ ਕੁਆਡ ਕਾਉਂਸਲਿੰਗ ਦੌਰਾਨ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀ ਟੋਕਿਓ ‘ਚ ਮਿਲੇ ਅਤੇ ਉਨ੍ਹਾਂ ਅੰਤਰ-ਰਾਸ਼ਟਰੀ ਮਹੱਤਵ ਦੇ ਮੁੱਦਿਆਂ ‘ਤੇ ਦੋ-ਪੱਥੀ ਅਤੇ ਬਹੁਪੱਖੀ ਸਹਿਯੋਗ ‘ਤੇ ਚਰਚਾ ਕੀਤੀ। ਪੌਂਪਿਓ ਨੇ ਜੈਸ਼ੰਕਰ ਦੇ ਨਾਲ ਹੋਈ ਮੁਲਾਕਾਤ ਸਫਲ ਕਰਾਰ ਦਿੰਦਿਆਂ ਟਵੀਟ ਕੀਤਾ, ‘ਭਾਰਤੀ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਦੇ ਨਾਲ ਅੱਜ ਹੋਈ ਬੈਠਕ ਸਫਲ ਰਹੀ। ਅਸੀਂ ਇਕੱਠਿਆਂ ਮਿਲ ਕੇ ਭਾਰਤ-ਅਮਰੀਕਾ ਸਬੰਧਾਂ ਨੂੰ ਅੱਗੇ ਲਿਜਾ ਰਹੇ ਹਨ। ਕੋਵਿਡ-19 ਤੋਂ ਮੁਕਾਬਲਾ ਕਰ ਰਹੇ ਹਨ ਅਤੇ ਭਾਰਤ ਪ੍ਰਸ਼ਾਂਤ ਖੇਤਰ ‘ਚ ਸੁਰੱਖਿਆ ਅਤੇ ਵਾਧਾ ਯਕੀਨੀ ਬਣਾਉ ਦੇ ਯਤਨ ਕਰ ਰਹੇ ਹਨ।

ਵਿਦੇਸ਼ ਵਿਭਾਗ ਦੇ ਪ੍ਰਧਾਨ ਉਪ ਬੁਲਾਰੇ ਕੇਲ ਬ੍ਰਾਊਨ ਨੇ ਕਿਹਾ ਦੋਵੇਂ ਲੀਡਰਾਂ ਨੇ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ। ਕੋਵਿਡ-19 ਮਹਾਮਾਰੀ ਨਾਲ ਮੁਕਾਬਲਾ ਕਰਨ ਦੇ ਸਾਡੇ ਯਤਨਾਂ ਦੀ ਸਮੀਖਿਆ ਕੀਤੀ ਤੇ ਭਾਰਤ-ਪ੍ਰਸ਼ਾਂਤ ਖੇਤਰ ਅਤੇ ਵਿਸ਼ਤ ‘ਚ ਸ਼ਾਂਤੀ, ਵਾਧਾ-ਵਿਕਾਸ ਤੇ ਸੁਰੱਖਿਆ ਸਬੰਧੀ ਯਤਨਾਂ ਨੂੰ ਹੁਲਾਰਾ ਦੇਣ ਲਈ ਨਾਲ ਮਿਲ ਕੇ ਕੰਮ ਕਰਨ ਦੇ ਮਹੱਤਵ ਨੂੰ ਉਲੀਕਿਆ।

ਉਨ੍ਹਾਂ ਕਿਹਾ ਦੋਵੇਂ ਲੀਡਰ ਖੇਤਰੀ ਅਤੇ ਅੰਤਰ ਰਾਸ਼ਟਰੀ ਮਹੱਤਵ ਦੇ ਸਾਰੇ ਮੁੱਦਿਆਂ ਤੇ ਇਕ ਦੂਜੇ ਦਾ ਸਹਿਯੋਗ ਕਰਨ ‘ਤੇ ਸਹਿਮਤ ਹੋਏ। ਹਾਲਾਂਕਿ ਪੌਂਪਿਓ ਅਤੇ ਜੈਸ਼ੰਕਰ ਫੋਨ ‘ਤੇ ਗੱਲਬਾਤ ਕਰਦੇ ਹਨ। ਪਰ ਭਾਰਤ ਅਤੇ ਚੀਨ ਦੇ ਵਿਚ ਹਾਲ ਹੀ ‘ਚ ਖਿੱਚੋਤਾਣ ਪੈਦਾ ਹੋਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਮੁਲਾਕਾਤ ਸੀ। ਭਾਰਤ ਵੀ ਜਪਾਨ, ਅਮਰੀਕਾ ਅਤੇ ਆਸਟਰੇਲੀਆ ਦੇ ਨਾਲ ਭਾਰਤ-ਪ੍ਰਸ਼ਾਂਤ ਖੇਤਰ ‘ਚ ਦੋ-ਪੱਖੀ ਸਹਿਯੋਗ ਨੂੰ ਵਿਸਥਾਰ ਦੇਣਾ ਚਾਹੁੰਦਾ ਹੈ।

Related posts

ਗੀਤ ਹੀਰ

Pritpal Kaur

ਕੁਦਰਤ ਦਾ ਕਹਿਰ ਜਾਂ ਚਮਤਕਾਰ! ਸਾਊਦੀ ਅਰਬ ਦੇ ਰੇਗਿਸਤਾਨ ‘ਚ ਫੈਲੀ ਬਰਫ ਦੀ ਚਾਦਰ, ਪਿਛਲੇ ਹਫਤੇ ਆਇਆ ਸੀ ਹੜ੍ਹ

On Punjab

ਹਵਾਰਾ ਨੂੰ ਪੰਜਾਬ ਜੇਲ੍ਹ ਵਿੱਚ ਤਬਦੀਲ ਕਰਨ ਦੀ ਪਟੀਸ਼ਨ ’ਤੇ ਸੁਣਵਾਈ ਮੁਲਤਵੀ

On Punjab