PreetNama
ਸਮਾਜ/Social

ਭਾਰਤੀ ਸੈਟੇਲਾਈਟ ਜ਼ਰੀਏ ਚੀਨੀ ਹਰਕਤਾਂ ਦਾ ਖੁਲਾਸਾ! LAC ‘ਤੇ ਤਾਇਨਾਤ ਵੱਡੀ ਗਿਣਤੀ ਚੀਨੀ ਫੌਜ

ਭਾਰਤ ਦੀ ਖੁਫੀਆ ਜਾਣਕਾਰੀ ਇਕੱਠੀ ਕਰਨ ਵਾਲੇ ਸੈਟੇਲਾਈਟ ‘ਐਮੀਸੈਟ’ ਵੱਲੋਂ ਖਿੱਚੀਆਂ ਗਈਆਂ ਤਸਵੀਰਾਂ ਤੋਂ ਖੁਲਾਸਾ ਹੋਇਆ ਹੈ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (PLA) ਤਿੱਬਤ ’ਚ ਅਸਲ ਕੰਟਰੋਲ ਰੇਖਾ ਨੇੜੇ ਤਾਇਨਾਤ ਹੈ।

ਇਸ ਸੈਟੇਲਾਈਟ ਨੂੰ ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਵੱਲੋਂ ਚਲਾਇਆ ਜਾਂਦਾ ਹੈ। ਸੂਤਰਾਂ ਨੇ ਮੁਤਾਬਕ ਬਿਜਲਈ ਇੰਟੈਲੀਜੈਂਸ (ELINT) ਸਿਸਟਮ ‘ਕੌਟੱਲਯ’ ਨਾਲ ਲੈਸ ਹੈ। ਇਹ ਸੈਟੇਲਾਈਟ ਬੀਤੇ ਦਿਨ ਅਰੁਣਾਚਲ ਪ੍ਰਦੇਸ਼ ਨੇੜਲੇ ਤਿੱਬਤੀ ਦੇ ਉੱਪਰੋਂ ਲੰਘਿਆ ਸੀ ਜਿੱਥੇ ਚੀਨੀ ਫੌਜ ਤਾਇਨਾਤ ਹੈ।

ISRO ਵੱਲੋਂ ਤਿਆਰ ਐਮੀਸੈਟ ਦਾ ELINT ਮਿਸ਼ਨ ਉਨ੍ਹਾਂ ਰੇਡੀਓ ਸਿਗਨਲਾਂ ਦੀ ਪਛਾਣ ਕਰਦਾ ਹੈ ਜਿਨ੍ਹਾਂ ਦੀ ਵਰਤੋਂ ਦੁਸ਼ਮਣ ਵੱਲੋਂ ਕੀਤੀ ਜਾਂਦੀ ਹੈ। ਭਾਰਤ ਤੇ ਚੀਨ ਵੱਲੋਂ ਲੱਦਾਖ ਮਸਲੇ ’ਤੇ ਬੀਤੇ ਦਿਨ ਹੋਈ ਗੱਲਬਾਤ ਤੋਂ ਇੱਕ ਦਿਨ ਬਾਅਦ ਹੀ ਇਹ ਸੈਟੇਲਾਈਟ ਚੀਨੀ ਫੌਜਾਂ ਦੀ ਤਾਇਨਾਤੀ ਵਾਲੇ ਇਲਾਕੇ ਉੱਪਰੋਂ ਗੁਜ਼ਰਿਆ ਹੈ।ਸੂਤਰਾਂ ਮੁਤਾਬਕ ਚੀਨੀ ਫੌਜਾਂ ਦੇਪਸਾਂਗ ਸੈਕਟਰ ’ਚ ਵੀ ਇਕੱਠੀਆਂ ਹੋ ਚੁੱਕੀਆਂ ਹਨ ਕਿਉਂਕਿ ਚੀਨੀ ਫੌਜੀ ਐੱਲਏਸੀ ਨੇੜੇ ਮੋਰਚੇ ਪੁੱਟਦੇ ਦਿਖਾਈ ਦਿੱਤੇ ਹਨ। ਚੀਨੀ ਫੌਜਾਂ ਨੇ 2013 ’ਚ ਵੀ ਦੇਪਸਾਂਗ ਇਲਾਕੇ ’ਚ ਘੁਸਪੈਠ ਕੀਤੀ ਸੀ।

ਭਾਰਤੀ ਰਾਡਾਰ ਸੈਟੇਲਾਈਟ ‘RISAT-2BR1’ ਅਫਰੀਕਾ ’ਚ ਚੀਨੀ ਜਲ ਸੈਨਾ ਦੇ ਜੀਬੁਤੀ ਬੇਸ ਉੱਪਰੋਂ ਵੀ ਲੰਘਿਆ ਸੀ। ਜੀਬੁਤੀ ਨੇਵੀ ਬੇਸ ਚੀਨ ਦਾ ਪਹਿਲਾ ਦੇਸ਼ ਤੋਂ ਬਾਹਰ ਟਿਕਾਣਾ ਹੈ। ਇਸ ਤੋਂ ਪਹਿਲਾਂ 11 ਜੁਲਾਈ ਨੂੰ ਐਮੀਸੈਟ ਦਾ ELINT ਪਾਕਿਸਤਾਨੀ ਜਲ ਸੈਨਾ ਦੇ ਓਰਮਾਰਾ ਬੇਸ ਨੇੜਿਓਂ ਵੀ ਲੰਘਿਆ ਸੀ।

ਇਸ ਬੇਸ ’ਤੇ ਪਣਡੁੱਬੀਆਂ ਖੜ੍ਹਾਉਣ ਦੀ ਸਹੂਲਤ ਹੈ ਤੇ ਲੰਘੇ ਸਾਲਾਂ ਦੌਰਾਨ ਇੱਥੇ ਚੀਨੀ ਪਣਡੁੱਬੀਆਂ ਵੀ ਦੇਖੀਆਂ ਗਈਆਂ ਹਨ। ਇਹ ਵੀ ਰਿਪੋਰਟਾਂ ਨੇ ਕਿ ਚੀਨੀ ਤੇ ਪਾਕਿਸਤਾਨ ਭਾਰਤ ਖਿਲਾਫ ਕਸ਼ਮੀਰ ਤੇ ਲੱਦਾਖ ‘ਚ ਦੋਹਰੀ ਲੜਾਈ ਦੀ ਤਿਆਰੀ ਕਰ ਰਹੇ ਹਨ।

Related posts

ਪਿਛਲੇ 24 ਘੰਟਿਆਂ ‘ਚ ਇਟਲੀ ਵਿੱਚ 200 ਮੌਤਾਂ, ਦੁਕਾਨਾਂ ਬੰਦ; ਸੜਕਾਂ ਹੋਈਆਂ ਸੁਨਸਾਨ

On Punjab

ਆਸਟਰੇਲੀਆ ‘ਚ 10,000 ਜੰਗਲੀ ਊਠਾਂ ਨੂੰ ਮਾਰਨ ਦਾ ਹੁਕਮ ਜਾਰੀ, ਕਾਰਨ

On Punjab

ਪੰਜਾਬ ਇੰਡਸਟਰੀ ਬੋਰਡ ਦੇ ਵਾਈਸ ਚੇਅਰਮੈਨ ਤੇ ਪੁੱਤਰ ਨੂੰ ਗੁਆਂਢੀਆਂ ਨੇ ਮਾਰੀ ਗੋਲ਼ੀ, ਦੋ ਬਾਊਂਸਰ ਵੀ ਜ਼ਖ਼ਮੀ

On Punjab