68.52 F
New York, US
April 24, 2026
PreetNama
ਖਬਰਾਂ/Newsਖਾਸ-ਖਬਰਾਂ/Important News

ਭਾਰਤੀ ਮੂਲ ਦੀ ਅਮਰੀਕੀ ਕੈਮਿਸਟ ਸੁਮਿਤਾ ਮਿਤਰਾ ਦਾ ‘ਯੂਰਪੀਅਨ ਇਨਵੈਨਟਰ ਐਵਾਰਡ ਨਾਲ ਸਨਮਾਨ

ਸੈਕਰਾਮੈਂਟੋ  -ਨੈਨੋ ਤਕਨੀਕ ਦੀ ਵਰਤੋਂ ਰਾਹੀਂ ਦੰਦਾਂ ਦੀ ਸਮੱਗਰੀ ਨੂੰ ਹੋਰ ਮਜਬੂਤ ਤੇ ਸੁਖਾਵੀਂ ਬਣਾਉਣ ਲਈ ਭਾਰਤੀ ਮੂਲ ਦੀ ਅਮਰੀਕੀ ਕੈਮਿਸਟ ਸੁਮਿਤਾ ਮਿਤਰਾ ਨੂੰ ‘ਯੂਰਪੀਅਨ ਪੇਟੈਂਟ ਦਫਤਰ’ ਵੱਲੋਂ ‘ਯੂਰਪੀਅਨ ਇਨਵੈਨਟਰ ਐਵਾਰਡ-2021’ ਨਾਲ ਨਿਵਾਜਿਆ ਗਿਆ ਹੈ। ਮਿਤਰਾ ਜਿਨਾਂ ਦਾ ਨਾਂ ਪਿਛਲੇ ਮਹੀਨੇ ਅੰਤਿਮ ਸੂਚੀ ਵਿਚ ਵਿਚ ਸ਼ਾਮਿਲ ਕੀਤਾ ਗਿਆ ਸੀ, ਨੇ ਸਫਲਤਾ ਪੂਰਵਕ ਨੈਨੋ ਤਕਨੀਕ ਰਾਹੀਂ ਦੰਦਾਂ ਦੀ ਸਮੱਗਰੀ ਨੂੰ ਬੇਹਤਰ ਬਣਾਇਆ ਜਿਸ ਦੀ ਅੱਜ ਵਿਸ਼ਵ ਭਰ ਵਿਚ ਦੰਦਾਂ ਦੇ ਡਾਕਟਰ ਵਰਤੋਂ ਕਰ ਰਹੇ ਹਨ। ਯੁਰਪੀਅਨ ਪੇਟੈਂਟ ਦਫਤਰ ਦੇ ਪ੍ਰਧਾਨ ਐਨਟੋਨੀਓ ਕੈਮਪਿਨੋਸ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ”ਸੁਮਿਤਾ ਮਿਤਰਾ ਨੇ ਆਪਣੇ ਖੇਤਰ ਵਿਚ ਨਵਾਂ ਰਾਹ ਚੁਣਿਆ ਤੇ ਸਾਬਤ ਕੀਤਾ ਕਿ ਕਿਸ ਤਰਾਂ ਪੇਟੈਂਟ ਦੁਆਰਾ ਸੁਰੱਖਿਅਤ ਤਕਨੀਕ ਰਾਹੀਂ ਇਕ ਅਜਿਹਾ ਖੇਤਰ ਵਿਕਸਤ ਕੀਤਾ ਜਾ ਸਕਦਾ ਹੈ ਜਿਸ ਨਾਲ ਲੱਖਾਂ ਕਰੋੜਾਂ ਦੰਦਾਂ ਦੇ ਰੋਗੀਆਂ ਨੂੰ ਫਾਇਦਾ ਪੁੱਜਾ ਸਕਦਾ ਹੈ। ਉਨਾਂ ਦੀ ਖੋਜ਼ ਜਾਰੀ ਹੋਣ ਦੇ ਤਕਰੀਨਬਨ 20 ਸਾਲ ਬਾਅਦ ਵੀ ਸਫਲ ਹੈ। ਇਸ ਕਾਰਨ ਹੀ ਉਹ ਵਿਿਗਆਨੀਆਂ ਦੀ ਅਗਲੀ ਪੀੜੀ ਲਈ ਪ੍ਰੇਰਨਾ ਸਰੋਤ ਹੈ।” ਜਾਰੀ ਬਿਆਨ ਅਨੁਸਾਰ 1990 ਵਿਆਂ ਦੇ ਆਖਿਰ ਵਿਚ ਯੂ ਐਸ ਮਲਟੀਨੈਸ਼ਨਲ 3 ਐਮ ਦੀ ਓਰਲ ਕੇਅਰ ਡਵੀਜ਼ਨ ਵਿਚ ਕੰਮ ਕਰਦਿਆਂ ਮਿਤਰਾ ਸਮਝ ਗਈ ਸੀ ਕਿ ਦੰਦਾਂ ਦੀਆਂ ਖੋੜਾਂ ਭਰਨ ਲਈ ਵਰਤੀ ਜਾਂਦੀ ਸਮੱਗਰੀ ਦੀਆਂ ਆਪਣੀਆਂ ਹੱਦਾਂ ਹਨ। ਇਹ ਕਮਜੋਰ ਹੈ । ਇਸ ਲਈ ਮਿਤਰਾ ਨੇ ਨੈਨੋਤਕਨੀਕ ਦੀ ਵਰਤੋਂ ਨਾਲ ਦੰਦਾਂ ਦੀ ਮਜਬੂਤੀ ਲਈ ਕੁਝ ਨਵਾਂ ਕਰਨ ਦੀ ਠਾਣੀ ਜਿਸ ਵਿਚ ਉਹ ਸਫਲ ਰਹੀ।

Related posts

ਮੂਡੀਜ਼ ਨੇ ਭਾਰਤ ਦੀ ਅਰਥ-ਵਿਵਸਥਾ ਘਟਾ ਕੇ ਕੀਤੀ 5.6 ਫੀਸਦ

On Punjab

ਟਰੰਪ ਨੇ ਦਿੱਤੀ ਈਰਾਨ ਨੂੰ ਚੇਤਾਵਨੀ

On Punjab

ਕੋਰੋਨਾ ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹੋ ਰਹੀ ਘਬਰਾਹਟ, ਸਾਹ ਲੈਣ ’ਚ ਆ ਰਹੀ ਸਮੱਸਿਆ ਤੇ ਧੜਕਣ ਹੋਈ ਬੇਕਾਬੂ – ਜਾਣੋ ਕੀ ਹੈ ਵਜ੍ਹਾ

On Punjab