PreetNama
ਖਾਸ-ਖਬਰਾਂ/Important News

ਭਾਰਤੀ ਮੁਸਲਿਮ ਔਰਤ ਨੇ ਅਮਰੀਕਾ ‘ਚ ਸਿਰਜਿਆ ਇਤਿਹਾਸ

First Muslim Woman Elected Virginia Senate : ਸੰਯੁਕਤ ਰਾਸ਼ਟਰ ਅਮਰੀਕਾ ਵਿੱਚ ਹੋਈਆਂ ਸੂਬੇ ਤੇ ਸਥਾਨਕ ਚੋਣਾਂ ਵਿੱਚ ਇੱਕ ਮੁਸਲਿਮ ਮਹਿਲਾ ਤੇ ਇੱਕ ਸਾਬਕਾ ਵ੍ਹਾਈਟ ਹਾਊਸ ਤਕਨੀਕ ਪਾਲਿਸੀ ਐਡਵਾਈਜ਼ਰ ਸਮੇਤ ਚਾਰ ਭਾਰਤੀ ਅਮਰੀਕੀਆਂ ਵੱਲੋਂ ਜਿੱਤ ਹਾਸਿਲ ਕੀਤੀ ਗਈ । ਇਨ੍ਹਾਂ ਚੋਣਾਂ ਵਿੱਚ ਭਾਰਤੀ-ਅਮਰੀਕੀ ਤੇ ਸਾਬਕਾ ਕੰਯੂਨਿਟੀ ਕਾਲਜ ਪ੍ਰੋਫੈਸਰ ਗਜ਼ਾਲਾ ਹਾਸ਼ਮੀ ਵਰਜੀਨੀਆ ਸਟੇਟ ਸੀਨੇਟ ਵਿੱਚ ਚੁਣੀ ਗਈ । ਜਿਸ ਦੇ ਨਾਲ ਹੀ ਉਹ ਵਰਜੀਨੀਆ ਸਟੇਟ ਸੀਨੇਟ ਵਿੱਚ ਚੁਣੀ ਜਾਣ ਵਾਲੀ ਪਹਿਲੀ ਮੁਸਲਿਮ ਮਹਿਲਾ ਵੀ ਬਣੀ ।

ਦਰਅਸਲ, ਆਪਣੀ ਪਹਿਲੀ ਕੋਸ਼ਿਸ਼ ਵਿੱਚ ਹਾਸ਼ਮੀ ਨੇ ਵਰਜੀਨੀਆ ਦੇ 10ਵੇਂ ਸੈਨੇਟ ਜ਼ਿਲ੍ਹੇ ਲਈ ਰਿਪਬਲਿਕਨ ਰਾਜ ਸੈਨੇਟਰ ਗਲੇਨ ਸਟੂਰਵੇਂਟ ਨੂੰ ਹਰਾਇਆ । ਜਿਸ ਤੋਂ ਉਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ । ਸਥਾਨਕ ਚੋਣਾਂ ਵਿੱਚ ਇਤਿਹਾਸਕ ਜਿੱਤ ਹਾਸਿਲ ਕਰਨ ਤੋਂ ਬਾਅਦ ਗਜ਼ਾਲਾ ਨੇ ਕਿਹਾ ਕਿ ਇਹ ਉਸਦੀ ਇਕੱਲੀ ਦੀ ਜਿੱਤ ਨਹੀਂ ਹੈ । ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਸਭ ਲੋਕਾਂ ਦੀ ਜਿੱਤ ਹੈ ਜਿਨ੍ਹਾਂ ਨੇ ਵਰਜੀਨੀਆ ਵਿੱਚ ਤੱਰਕੀ ਕਰਨ ਲਈ ਉਨ੍ਹਾਂ ਨੂੰ ਚੁਣਿਆ ।

ਦੱਸ ਦਈਏ ਕਿ ਅਮਰੀਕਾ ਜਾਣ ਤੋਂ ਪਹਿਲਾਂ ਗਜਾਲਾ ਹਾਸ਼ਮੀ ਹੈਦਰਾਬਾਦ ਦੁ ਰਹਿਣ ਵਾਲੀ ਹੈ, ਜਿਥੇ ਉਨ੍ਹਾਂ ਨੂੰ ‘ਮੁੰਨੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ ।

Related posts

ਦਿੱਲੀ ਹਾਈਕੋਰਟ ਵੱਲੋਂ ਕੇਜਰੀਵਾਲ ਦੀ ਪਟੀਸ਼ਨ ’ਤੇ ਜਲਦੀ ਸੁਣਵਾਈ ਕਰਨ ਤੋਂ ਇਨਕਾਰ

On Punjab

ਪੰਜਾਬ ਦਾ ਕੇਂਦਰ ਨੂੰ ਸਵਾਲ: ਭਲਾ ਹੁਣ ਪੰਜਾਬ ਦੇ ਕਿਸਾਨ ਪਰਾਲੀ ਸਾੜ ਰਹੇ ਨੇ?

On Punjab

ਇਮਾਮ ਦੀ ਪਤਨੀ ਨਿਕਲਿਆ ਇੱਕ ਬੰਦਾ, ਦੋ ਹਫਤੇ ਮਗਰੋਂ ਲੱਗਾ ਪਤਾ ਤਾਂ ਪਿਆ ਪੁਆੜਾ

On Punjab