PreetNama
ਖੇਡ-ਜਗਤ/Sports News

ਭਾਰਤੀ ਮਹਿਲਾ ਭਲਵਾਨਾਂ ਨੂੰ ਚਾਰ ਗੋਲਡ, ਇਕ ਕਾਂਸਾ

 ਭਾਰਤ ਦੀਆਂ ਕੈਡੇਟ ਮਹਿਲਾ ਭਲਵਾਨਾਂ ਨੇ ਕਿਰਗਿਸਤਾਨ ਦੇ ਬਿਸ਼ਕੇਕ ਵਿਚ ਚੱਲ ਰਹੀ ਅੰਡਰ-17 ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਰ ਗੋਲਡ ਤੇ ਇਕ ਕਾਂਸੇ ਦਾ ਮੈਡਲ ਜਿੱਤਿਆ।

ਮੁਸਕਾਨ (40 ਕਿਲੋਗ੍ਰਾਮ), ਸ਼ਰੁਤੀ (46 ਕਿਲੋਗ੍ਰਾਮ), ਰੀਨਾ (53 ਕਿਲੋਗ੍ਰਾਮ) ਤੇ ਸਵਿਤਾ (61 ਕਿਲੋਗ੍ਰਾਮ) ਨੇ ਚੈਂਪੀਅਨਸ਼ਿਪ ਵਿਚ ਗੋਲਡ ਮੈਡਲ ਜਦਕਿ ਮਾਨਸੀ ਭੜਾਨਾ (69 ਕਿਲੋਗ੍ਰਾਮ) ਨੇ ਕਾਂਸੇ ਦਾ ਮੈਡਲ ਜਿੱਤਿਆ। ਗ੍ਰੀਕੋ ਰੋਮਨ ਵਿਚ ਰੋਨਿਤ ਸ਼ਰਮਾ (48 ਕਿਲੋਗ੍ਰਾਮ) ਨੇ ਸੋਨੇ ਦਾ ਤਗਮਾ ਆਪਣੇ ਨਾਂ ਕੀਤਾ ਜਦਕਿ ਪ੍ਰਦੀਪ ਸਿੰਘ (100 ਕਿਲੋਗ੍ਰਾਮ) ਤੇ ਮੋਹਿਤ ਖੋਕਰ (80 ਕਿਲੋਗ੍ਰਾਮ) ਨੇ ਕ੍ਰਮਵਾਰ ਸਿਲਵਰ ਤੇ ਕਾਂਸੇ ਦੇ ਮੈਡਲ ਜਿੱਤੇ। ਮਹਿਲਾ ਕੁਸ਼ਤੀ ਦੇ ਬਾਕੀ ਬਚੇ ਪੰਜ ਹੋਰ ਫ੍ਰੀਸਟਾਈਲ ਦੇ ਤਿੰਨ ਵਜ਼ਨ ਵਰਗਾਂ ਦੇ ਮੁਕਾਬਲੇ ਮੰਗਲਵਾਰ ਨੂੰ ਹੋਣਗੇ। ਟੂਰਨਾਮੈਂਟ 26 ਜੂਨ ਨੂੰ ਖ਼ਤਮ ਹੋਵੇਗਾ।

Related posts

ਪੰਜਾਬੀ ਯੂਨੀਵਰਸਿਟੀ ਪ੍ਰੀਖਿਆ ਸ਼ਾਖਾ ਦਾ ਇਕ ਹੋਰ ਉਪਰਾਲਾ, ਵੈੱਬਸਾਈਟ ਰਾਹੀਂ ਉੱਤਰ ਪੱਤਰੀਆਂ ਦੇ ਰੋਲ ਨੰਬਰ ਦੇਖ ਸਕਣਗੇ ਮੁਲਾਂਕਣ ਕਰਨ ਵਾਲੇ ਅਧਿਆਪਕ

On Punjab

ਹੱਤਿਆ ਕੇਸ ’ਚ ਗ੍ਰਿਫ਼ਤਾਰ ਪਹਿਲਵਾਨ ਸੁਸ਼ੀਲ ਕੁਮਾਰ ਨੂੰ ਉਤਰ ਰੇਲਵੇ ਨੇ ਕੀਤਾ ਸਸਪੈਂਡ

On Punjab

ਕੌਮੀ ਰਿਕਾਰਡ ਨਾਲ ਸ੍ਰੀਹਰੀ ਨਟਰਾਜ ਨੇ ਜਿੱਤਿਆ ਗੋਲਡ, ਸਾਜਨ ਪ੍ਰਕਾਸ਼ ਤੋਂ ਓਲੰਪਿਕ ਕੁਆਲੀਫਿਕੇਸ਼ਨ ਦੀ ਉਮੀਦ

On Punjab