PreetNama
ਖਾਸ-ਖਬਰਾਂ/Important News

ਭਾਰਤੀ ਨੌਜਵਾਨ ਨੇ ਨਾਬਾਲਗ ਨਾਲ ਰੇਪ, ਅਮਰੀਕਾ ਵੱਲੋਂ ਵੀਜ਼ਾ ਕੈਂਸਲ

ਨਿਊਯਾਰਕਅਮਰੀਕਾ ‘ਚ ਇੱਕ ਭਾਰਤੀ ਮੂਲ ਦੇ ਨੌਜਵਾਨ ਨੂੰ ਜਰਮਨੀ ਵਾਪਸ ਭੇਜ ਦਿੱਤਾ ਗਿਆ ਹੈ। ਨੌਜਵਾਨ ‘ਤੇ ਇਲਜ਼ਾਮ ਹੈ ਕਿ ਉਸ ਨੇ ਜਰਮਨੀ ‘ਚ ਨਾਬਾਲਗ ਕੁੜੀ ਨਾਲ ਬਲਾਤਕਾਰ ਕੀਤਾ ਹੈ।

ਅਮਰੀਕੀ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ (ਆਈਸੀਈਅਨੁਸਾਰ ਨੌਜਵਾਨ ਦੀ ਪਛਾਣ ਤਲਵਾਰ ਨਾਂ ਦੇ ਵਿਅਕਤੀ ਵਜੋਂ ਹੋਈ ਹੈ। ਅਮਰੀਕਾ ਨੇ ਉਸ ਦਾ ਵੀਜ਼ਾ ਕੈਂਸਲ ਕਰ ਦਿੱਤਾ ਹੈ। ਇਸ ਦੀ ਜਾਣਕਾਰੀ ਨਿਊਜ਼ ਏਜੰਸੀ ਨੇ ਮੰਗਲਵਾਰ ਨੂੰ ਦਿੱਤੀ।
ਆਈਸੀਈ ਨੇ ਕਿਹਾ, “ਨੌਜਵਾਨ ਕਾਨੂੰਨੀ ਤੌਰ ‘ਤੇ ਅਕਤੂਬਰ ਤਕ ਸੈਲਾਨੀ ਦੇ ਤੌਰ ‘ਤੇ ਅਮਰੀਕਾ ਰਹਿਣ ਲਈ ਆਇਆ ਸੀ। ਉਹ ਜਰਮਨੀ ‘ਚ ਨਾਬਾਲਗ ਨਾਲ ਜ਼ਬਰਦਸਤੀ ਕਰਨ ਦਾ ਮੁਲਜ਼ਮ ਸੀ। ਬਾਅਦ ‘ਚ ਪਤਾ ਲੱਗਿਆ ਕਿ ਉਹ ਨਿਊਯਾਰਕ ਸ਼ਹਿਰ ਦੇ ਮਹਾਨਗਰੀ ਖੇਤਰ ‘ਚ ਰਹਿ ਰਿਹਾ ਹੈ।

ਗ੍ਰਿਫ਼ਤਾਰੀ ਵਾਰੰਟ ਮੁਤਾਬਕ, 12 ਜੂਨ ਨੂੰ ਹਵਾਲਗੀ ਅਧਿਕਾਰੀਆਂ ਨੇ ਨਿਊਯਾਰਕ ਦੇ ਰਿਚਮੰਡ ਹਿੱਲ ਤੋਂ ਉਸ ਨੂੰ ਗ੍ਰਿਫ਼ਤਾਰ ਕੀਤਾ। ਬਾਅਦ ‘ਚ ਤਲਵਾਰ ਨੂੰ ਕਾਨੂੰਨ ਏਜੰਸੀ ਯੂਐਸ ਮਾਰਸ਼ਲ ਸਰਵਿਸ ਨੂੰ ਸੌਂਪ ਦਿੱਤਾ। ਭਾਰਤੀ ਨੌਜਵਾਨ ਨੂੰ ਪਿਛਲੇ ਹਫਤੇ ਜਰਮਨ ਲਾ ਐਫੋਰਸਮੈਂਟ ਕਸਟਡੀ ਤਹਿਤ ਡਿਪਟੀ ਮਾਰਸ਼ਲ ਵੱਲੋਂ ਜਰਮਨੀ ਡਿਪੋਰਟ ਕਰ ਦਿੱਤਾ ਗਿਆ।

Related posts

ਨਵ-ਨਿਯੁਕਤ ਨੌਜਵਾਨਾਂ ਵੱਲੋਂ ਭਵਿੱਖ ਰੁਸ਼ਨਾਉਣ ਲਈ ਮੁੱਖ ਮੰਤਰੀ ਦਾ ਤਹਿ ਦਿਲੋਂ ਧੰਨਵਾਦ

On Punjab

ਅੰਮ੍ਰਿਤਸਰ ‘ਚ ਜੀ20 ਸੰਮੇਲਨ ਸ਼ੁਰੂ, 28 ਮੁਲਕਾਂ ਦੇ 55 ਡੈਲੀਗੇਟ ਲੈ ਰਹੇ ਹਿੱਸਾ

On Punjab

ਪੰਜਾਬੀਆਂ ਦੀ ਬੱਲੇ-ਬੱਲੇ : ਟੈਕਸੀ ਡਰਾਈਵਰ ਰਹੇ ਅਮਰਜੀਤ ਸੋਹੀ ਐਡਮੰਟਨ ਤੇ ਜਯੋਤੀ ਗੌਂਡੇਕ ਕੈਲਗਰੀ ਦੇ ਮੇਅਰ ਬਣੇ

On Punjab