PreetNama
ਖੇਡ-ਜਗਤ/Sports News

ਭਾਰਤੀ ਕ੍ਰਿਕਟ ਪ੍ਰੇਮੀਆਂ ਲਈ ਖੁਸ਼ਖਬਰੀ! ਮੁੜ ਇਕੱਠੀ ਦਿੱਸੇਗੀ ਸਲਾਮੀ ਬੱਲੇਬਾਜ਼ ਜੋੜੀ

ਨਵੀ ਦਿੱਲੀਭਾਰਤੀ ਕ੍ਰਿਕਟ ਫੈਨਸ ਲਈ ਖੁਸ਼ਖਬਰੀ ਹੈ ਕਿ ਉਨ੍ਹਾਂ ਦੀ ਪਸੰਦੀਦਾ ਸਲਾਮੀ ਬੱਲੇਬਾਜ਼ ਜੋੜੀ ਸ਼ਿਖਰ ਧਵਨ ਤੇ ਰੋਹਿਤ ਸ਼ਰਮਾ ਇੱਕ ਵਾਰ ਫੇਰ ਤੋਂ ਇਕੱਠੀ ਆ ਗਈ ਹੈ। ਜੀ ਹਾਂਦੋਵੇਂ ਖਿਡਾਰੀ ਵੈਸਟ ਇੰਡੀਜ਼ ਦੌਰੇ ਦੌਰਾਨ ਨਜ਼ਰ ਆਉਣ ਵਾਲੇ ਹਨ। ਸ਼ਿਖਰ ਧਵਨ ਵਰਲਡ ਕੱਪ ਦੌਰਾਨ ਜ਼ਖ਼ਮੀ ਹੋ ਗਏ ਸੀ। ਇਸ ਕਾਰਨ ਉਨ੍ਹਾਂ ਨੂੰ ਵਰਲਡ ਕੱਪ ਤੋਂ ਬਾਹਰ ਹੋਣਾ ਪਿਆ।

ਹੁਣ ਧਵਨ ਦੀ ਟੀਮ ਵਿੱਚ ਵਾਪਸੀ ਹੋ ਚੁੱਕੀ ਹੈ ਤੇ ਉਨ੍ਹਾਂ ਨੇ ਇਸ ਦਾ ਸਬੂਤ ਆਪਣੇ ਪਾਟਨਰ ਰੋਹਿਤ ਸ਼ਰਮਾ ਨਾਲ ਏਅਰਪੋਰਟ ਦੀ ਇੱਕ ਤਸਵੀਰ ਸ਼ੇਅਰ ਕਰ ਦਿੱਤਾ ਹੈ। ਭਾਰਤੀ ਟੀਮ ਦੇ ਗੱਬਰ ਨੇ ਫੋਟੋ ਨੂੰ ਟਵੀਟ ਕਰ ਲਿਖਿਆ, “ਮੇਰੇ ਪਾਟਨਰ ਨਾਲ ਮੈਂ ਵੈਸਟ ਇੰਡੀਜ਼ ਦੌਰੇ ‘ਤੇ ਜਾਣ ਲਈ ਪੂਰੀ ਤਰ੍ਹਾਂ ਸੈੱਟ ਹਾਂ। ਦ ਹਿੱਟ ਮੈਨ”।ਧਵਨ ਤੇ ਰੋਹਿਤ ਨੇ ਸਾਲ 2013 ਦੇ ਆਈਸੀਸੀ ਚੈਂਪੀਅਨਸ ਟਰੌਫੀ ਤੋਂ ਲਿਮਟਿਡ ਓਵਰਾਂ ‘ਚ ਕ੍ਰਿਕਟ ਓਪਨਿੰਗ ਕਰਨੀ ਸ਼ੁਰੂ ਕੀਤੀ ਸੀ। ਵਨਡੇ ‘ਚ ਦੋਵਾਂ ਬੱਲੇਬਾਜ਼ਾਂ ਨੇ105 ਪਾਰੀਆਂ ‘ਚ ਕੁੱਲ 4726 ਦੌੜਾਂ ਬਣਾਈਆਂ ਹਨਜਿੱਥੇ ਦੋਵਾਂ ਦਾ ਐਵਰੇਜ਼ 45.44 ਰਿਹਾ। ਦੋਵੇਂ ਵਨਡੇ ਪਾਟਨਰਸ਼ਿਪ ਦੀ 7ਵੀਂ ਸਭ ਤੋਂ ਕਾਮਯਾਬ ਜੋੜੀ ਹੈ।

Related posts

ਇੰਡੀਆ ਓਪਨ ਬੈਡਮਿੰਟਨ ਖਿਤਾਬ ਜਿੱਤਣ ‘ਤੇ ਪੀਵੀ ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ

On Punjab

IPL 2020 ਦੀ ਸ਼ੁਰੂਆਤ ਤੋਂ ਪਹਿਲਾਂ ਰਾਜਸਥਾਨ ਰਾਇਲਜ਼ ਨੂੰ ਝਟਕਾ, ਫੀਲਡਿੰਗ ਕੋਚ ਕੋਰੋਨਾ ਪੌਜ਼ੇਟਿਵ

On Punjab

ਅਮਰੀਕੀ ਗੋਲਫਰ ਜੇਮਜ਼ ਪੋਸਟਨ ਨੇ ਜਿੱਤਿਆ ਖ਼ਿਤਾਬ

On Punjab