PreetNama
ਖਾਸ-ਖਬਰਾਂ/Important News

ਭਾਰਤਵੰਸ਼ੀ ਸ਼ੰਕਰ ਘੋਸ਼ ਅਮਰੀਕਾ ਦੀ ਸਾਇੰਸ ਅਕੈਡਮੀ ਲਈ ਚੁਣੇ ਗਏ

ਅਮਰੀਕਾ ਦੇ ਪ੍ਰਮੁੱਖ ਪ੍ਰਤੀਰੱਖਿਆ ਵਿਗਿਆਨੀ (ਇਮਿਊਨੋਲਾਜਿਸਟ) ਤੇ ਕਈ ਸਨਮਾਨ ਹਾਸਲ ਕਰਨ ਵਾਲੇ ਭਾਰਤੀ ਮੂਲ ਦੇ ਸ਼ੰਕਰ ਘੋਸ਼ ਨੂੰ ਦੇਸ਼ ਦੀ ਮਿਆਰੀ ਨੈਸ਼ਨਲ ਅਕੈਡਮੀ ਆਫ ਸਾਇੰਸਿਜ਼ ਲਈ ਚੁਣਿਆ ਗਿਆ ਹੈ। ਸ਼ੰਕਰ ਘੋਸ਼ ਮੂਲ ਰੂਪ ਵਿਚ ਕੋਲਕਾਤਾ ਦੇ ਰਹਿਣ ਵਾਲੇ ਹਨ। ਉਹ ਮਸ਼ਹੂਰ ਇਮਿਊਨੋਲਾਜਿਸਟ, ਮਾਈਕ੍ਰੋਬਾਇਲਾਜਿਸਟ ਤੇ ਬਾਇਓਕੈਮਿਸਟ ਹਨ। ਇਸ ਸਮੇਂ ਉਹ ਕੋਲੰਬੀਆ ਯੂਨੀਵਰਸਿਟੀ ਦੇ ਬੈਗਲਾਸ ਕਾਲਜ ਆਫ ਫ਼ਿਜ਼ੀਅਨ ਐਂਡ ਸਰਜਨਸ ਦੇ ਵਿਭਾਗ ਮੁਖੀ ਹਨ। ਸ਼ੰਕਰ ਘੋਸ਼ ਪੂਰੇ ਦੇਸ਼ ਤੋਂ ਚੁਣੇ 120 ਲੋਕਾਂ ’ਚ ਸ਼ਾਮਲ ਹਨ। ਇਹ ਸਨਮਾਨ ਉਨ੍ਹਾਂ ਨੂੁੰ ਉਨ੍ਹਾਂ ਦੀ ਬਿਹਤਰ ਖੋਜ ’ਤੇ ਦਿੱਤਾ ਗਿਆ ਹੈ। ਰੱਖਿਆ ਵਿਗਿਆਨੀ ਸ਼ੰਕਰ ਘੋਸ਼ ਨੇ ਪ੍ਰਤੀਰੱਖਿਆ ਤੇ ਕੈਂਸਰ ਵਰਗੀਆਂ ਵੱਖ-ਵੱਖ ਬਿਮਾਰੀਆਂ ਦੇ ਆਪਸੀ ਸਬੰਧਾਂ ’ਤੇ ਮਹੱਤਵਪੂਰਨ ਖੋਜ ਕੀਤੀਆਂ ਹਨ। ਸ਼ੰਕਰ ਘੋਸ਼ ਨੇ ਆਪਣੇ ਸਹਿਯੋਗੀਆਂ ਦੇ ਨਾਲ ਸੈਪਸਿਸ ਦੀ ਤੁਰੰਤ ਪਛਾਣ ਦੇ ਸਬੰਧ ’ਚ ਵੀ ਖੋਜ ਜ਼ਰੀਏ ਨਵੀਂ ਜਾਣਕਾਰੀ ਦਿੱਤੀਆਂ ਹਨ।ਨੈਸ਼ਨਲ ਅਕੈਡਮੀ ਆਫ ਸਾਇੰਸ ਗ਼ੈਰ ਲਾਭਕਾਰੀ ਸੰਸਥਾ ਹੈ। ਇਸਦੀ ਸਥਾਪਨਾ ਕਾਂਗਰਸਨਲ ਚਾਰਟਰ ’ਤੇ 1863 ’ਚ ਤੱਤਕਾਲੀ ਰਾਸ਼ਟਰਪਤੀ ਇਬਰਾਹਿਮ ਲਿੰਕਨ ਦੇ ਦਸਤਖ਼ਤ ਮਗਰੋਂ ਕੀਤੀ ਗਈ ਸੀ। ਇਹ ਸੰਸਥਾ ਸੰਘੀ ਸਰਕਾਰ ਨੂੰ ਸਿਹਤ, ਵਿਗਿਆਨ ਤੇ ਇੰਜੀਨੀਅਰਿੰਗ ’ਤੇ ਸਲਾਹ ਦਿੰਦੀ ਹੈ। ਇਸ ਵਿਚ ਆਪਣੇ-ਆਪਣੇ ਖੇਤਰ ਦੇ ਦਿੱਗਜਾਂ ਨੂੰ ਹੀ ਚੁਣਿਆ ਜਾਂਦਾ ਹੈ।

Related posts

ਦੂਜੀ ਅਮਰੀਕੀ ਦੇਸ਼ ਨਿਕਾਲੇ ਦੀ ਉਡਾਣ: ਡਿਪੋਰਟ ਕੀਤੇ ਭਾਰਤੀ ਪਰਵਾਸੀਆਂ ਦਾ ਦੂਜਾ ਬੈਚ ਸ਼ਨਿੱਚਰਵਾਰ ਨੂੰ ਪੁੱਜੇਗਾ ਅੰਮ੍ਰਿਤਸਰ, 119 ਭਾਰਤੀਆਂ ਵਿਚ 67 ਪੰਜਾਬੀ

On Punjab

‘ਚਮਕੀਲਾ’ ਫਿਲਮ ਦੇ ਸੈੱਟ ਤੋਂ ਦਿਲਜੀਤ ਦੋਸਾਂਝ ਦਾ ਇੱਕ ਹੋਰ ਵੀਡੀਓ, ਸਟੇਜ ‘ਤੇ ਗਾਇਆ ਚਮਕੀਲੇ ਦਾ ਇਹ ਗਾਣਾ

On Punjab

ਗੈਂਗਸਟਰ ਜੱਗੂ ਭਗਵਾਨਪੁਰੀਆ ਵੱਲੋਂ ਭਲਕੇ ਆਪਣੇ ਪਿੰਡ ਭਗਵਾਨਪੁਰ ’ਚ ਕਰਵਾਏ ਜਾ ਰਹੇ ਜ਼ਰੂਰਤਮੰਦ ਲੜਕੀਆਂ ਦੇ ਸਮੂਹਿਕ ਵਿਆਹ

On Punjab