ਵਾਸ਼ਿੰਗਟਨ (ਪੀਟੀਆਈ) : ਅਮਰੀਕਾ ਦੇ ਇਕ ਭਾਰਤਵੰਸ਼ੀ ਜੋੜੇ ਨੇ ਬਿਹਾਰ ਅਤੇ ਝਾਰਖੰਡ ਦੇ ਪੇਂਡੂ ਖੇਤਰਾਂ ਵਿਚ ਸਿਹਤ ਸੇਵਾਵਾਂ ‘ਤੇ ਖ਼ਰਚ ਕਰਨ ਲਈ ਇਕ ਕਰੋੜ ਰੁਪਏ ਤੋਂ ਜ਼ਿਆਦਾ ਦਾ ਦਾਨ ਦਿੱਤਾ ਹੈ। ਇਹ ਜਾਣਕਾਰੀ ਬਿਹਾਰ-ਝਾਰਖੰਡ ਐਸੋਸੀਏਸ਼ਨ ਆਫ ਨਾਰਥ ਅਮਰੀਕਾ (ਬੀਜੇਏਐੱਨਏ) ਨੇ ਦਿੱਤੀ ਹੈ

ਅਮਰੀਕਾ ਵਿਚ ਰਹਿਣ ਵਾਲੇ ਭਾਰਤੀ ਮੂਲ ਦੇ ਰਮੇਸ਼ ਅਤੇ ਉਨ੍ਹਾਂ ਦੀ ਪਤਨੀ ਕਲਪਨਾ ਭਾਟੀਆ ਨੇ ਇਹ ਰਾਸ਼ੀ ਦੇਣ ਦਾ ਐਲਾਨ ਕੀਤਾ ਹੈ। ਦਾਨ ਕੀਤੀ ਗਈ ਰਾਸ਼ੀ ਨੂੰ ਉਪਰੋਕਤ ਸੰਸਥਾ ਅਤੇ ਪਰਵਾਸੀ ਐਲੂਮਿਨੀ ਸੰਸਥਾ (ਪ੍ਰਰਾਨ) ਵੱਲੋਂ ਦੋਵਾਂ ਸੂਬਿਆਂ ਦੇ ਪੇਂਡੂ ਖੇਤਰਾਂ ਵਿਚ ਚੱਲ ਰਹੀਆਂ ਯੋਜਨਾਵਾਂ ਵਿਚ ਖ਼ਰਚ ਕੀਤਾ ਜਾਵੇਗਾ। ‘ਪ੍ਰਰਾਨ’ ਅਮਰੀਕਾ ਵਿਚ ਕੰਮ ਕਰਨ ਵਾਲੇ ਭਾਰਤਵੰਸ਼ੀ ਡਾਕਟਰਾਂ ਦੀ ਸੰਸਥਾ ਹੈ। ਇਹ ਸੰਸਥਾ ਬਿਹਾਰ ਅਤੇ ਝਾਰਖੰਡ ਵਿਚ ਅਜਿਹੇ ਥਾਵਾਂ ‘ਤੇ ਕੰਮ ਕਰ ਰਹੀ ਹੈ ਜਿੱਥੇ ਸਿਹਤ ਸੇਵਾਵਾਂ ਦੀ ਸਥਿਤੀ ਕਮਜ਼ੋਰ ਹੈ। ‘ਪ੍ਰਰਾਨ’ ਨੇ ਰਾਂਚੀ ਵਿਚ ਇਕ ਕਲੀਨਿਕ ਖੋਲਿ੍ਹਆ ਹੋਇਆ ਹੈ। ਇੱਥੇ ਮੁਫ਼ਤ ਸਿਹਤ ਸੇਵਾਵਾਂ ਮੁਹੱਈਆ ਕਰਾਈਆਂ ਜਾਂਦੀਆਂ ਹਨ। ਬੀਏਜੇਏਐੱਨਏ ਦੇ ਪ੍ਰਧਾਨ ਅਵਿਨਾਸ਼ ਗੁਪਤਾ ਨੇ ਦੱਸਿਆ ਕਿ ਦਾਨ ਵਿਚ ਦਿੱਤੀ ਗਈ ਰਾਸ਼ੀ ਨਾਲ ਸੰਸਥਾ ਵੱਲੋਂ ਕੀਤੇ ਜਾ ਰਹੇ ਕੰਮਾਂ ਨੂੰ ਅੱਗੇ ਵਧਾਉਣ ਵਿਚ ਮਦਦ ਮਿਲੇਗੀ। ਦਾਨ ਦੇਣ ਵਾਲੇ ਰਮੇਸ਼ ਭਾਟੀਆ ਐੱਨਆਈਏ, ਪਟਨਾ ਤੋਂ ਹਨ ਅਤੇ ਟੈਕਸਾਸ ਵਿਚ ਸਫਲਤਾ ਨਾਲ ਵਪਾਰ ਚਲਾ ਰਹੇ ਹਨ।