PreetNama
ਰਾਜਨੀਤੀ/Politics

ਭਗੌੜਾ ਮੇਹੁਲ ਚੌਕਸੀ ਜਲਦੀ ਹੋਵੇਗਾ ਭਾਰਤ ਹਵਾਲੇ

ਨਿਊਯਾਰਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਮਰੀਕਾ ਦੌਰੇ ‘ਤੇ ਵੱਡੀ ਕਾਮਯਾਬੀ ਮਿਲੀ ਹੈ। ਕੈਰੇਬਿਆਈ ਦੇਸ਼ ਐਂਟੀਗੁਆ ਤੇ ਬਰਬੂਡਾ ਦੇ ਪੀਐਮ ਗੈਸਟਨ ਬ੍ਰਾਉਨ ਨੇ ਕਿਹਾ ਕਿ ਭਗੌੜਾ ਕਾਰੋਬਾਰੀ ਮੇਹੁਲ ਚੌਕਸੀ ਜਲਦ ਹੀ ਭਾਰਤ ਦੇ ਹਵਾਲੇ ਹੋਵੇਗਾ। ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕਰਦੇ ਹੋਏ ਗੈਸਟਨ ਨੇ ਕਿਹਾ ਕਿ ਉਹ ਮੇਹੁਲ ਦੀ ਹਵਾਲਗੀ ਲਈ ਤਿਆਰ ਹਨ। ਸਿਰਫ ਕੋਰਟ ਦੀ ਮਨਜ਼ੂਰੀ ਦਾ ਇੰਤਜ਼ਾਰ ਹੈ।

ਗੈਸਟਨ ਨੇ ਕਿਹਾ, “ਐਂਟੀਗੁਆ ‘ਚ ਕੋਈ ਨਹੀਂ ਚਾਹੁੰਦਾ ਕਿ ਮੇਹੁਲ ਸਾਡੇ ਇੱਥੇ ਰਹੇ। ਅਸੀਂ ਭਰੋਸਾ ਦੇਣਾ ਚਾਹੁੰਦੇ ਹਾਂ ਕਿ ਉਸ ਦੀ ਹਵਾਲਗੀ ਜ਼ਰੂਰ ਹੋਵੇਗੀ। ਇਹ ਸਿਰਫ ਕੁਝ ਸਮੇਂ ਦੀ ਗੱਲ ਹੈ। ਉਸ ਕੋਲ ਨਾਗਰਿਕਤਾ ਕਰਕੇ ਕੁਝ ਸੰਵਿਧਾਨਕ ਅਧਿਕਾਰ ਹਨ।”

ਐਂਟੀਗੁਆ ਦੇ ਪੀਐਮ ਨੇ ਅੱਗੇ ਕਿਹਾ, “ਉਹ ਇੱਕ ਧੋਖੇਬਾਜ਼ ਹੈ। ਉਸ ਨੂੰ ਵਾਪਸ ਜਾਣਾ ਹੋਵੇਗਾ। ਇਸ ਦੌਰਾਨ ਭਾਰਤੀ ਏਜੰਸੀਆਂ ਚਾਹੁੰਣ ਤਾਂ ਉਹ ਐਂਟੀਗੁਆ-ਬਰਬੂਡਾ ‘ਚ ਉਸ ਤੋਂ ਪੁੱਛਗਿੱਛ ਕਰ ਸਕਦੀਆਂ ਹਨ, ਜੇਕਰ ਉਹ ਚਾਹੇ ਕਿਉਂਕਿ ਇਸ ‘ਚ ਮੱਨੁਖੀ ਅਧਿਕਾਰ ਦਾ ਮਾਮਲਾ ਆਉਂਦਾ ਹੈ।”

ਮੇਹੁਲ ਚੌਕਸੀ ਪੰਜਾਬ ਨੈਸ਼ਨਲ ਬੈਂਕ ਨੂੰ 14000 ਕਰੋੜ ਰੁਪਏ ਦਾ ਚੂਨਾ ਲਾਉਣ ਦੇ ਮਾਮਲੇ ‘ਚ ਪਿਛਲੇ ਸਾਲ ਤੋਂ ਫਰਾਰ ਹੈ। ਇਸ ‘ਚ ਹੀਰਾ ਕਾਰੋਬਾਰੀ ਨੀਰਵ ਮੋਦੀ ਤੇ ਮੇਹੁਲ ਚੌਕਸੀ ਮੁਖ ਮੁਲਜ਼ਮ ਹਨ।

Related posts

‘ਆਪ’ ਵਿਧਾਇਕਾਂ ਵੱਲੋਂ ਆਤਿਸ਼ੀ ਦੀ ਅਗਵਾਈ ’ਚ ਮੁੱਖ ਮੰਤਰੀ ਦੇ ਦਫ਼ਤਰ ਬਾਹਰ ਪ੍ਰਦਰਸ਼ਨ

On Punjab

ਮਾਰਿਆ ਗਿਆ ਇਸਲਾਮਿਕ ਸਟੇਟ ਚੀਫ ਅਬੂ ਹੁਸੈਨ ਅਲ ਕੁਰੈਸ਼ੀ , ਤੁਰਕੀ ਖੁਫੀਆ ਬਲਾਂ ਨੇ ਸੀਰੀਆ ‘ਚ ਦਾਖਲ ਹੋ ਕੇ ਕੀਤੀ ਕਾਰਵਾਈ

On Punjab

Modi Letter to Wickremesinghe : ਪ੍ਰਧਾਨ ਮੰਤਰੀ ਮੋਦੀ ਦਾ ਰਾਨਿਲ ਵਿਕਰਮਸਿੰਘੇ ਨੂੰ ਪੱਤਰ, ਕਿਹਾ- ਸ੍ਰੀਲੰਕਾ ਦਾ ਰਾਸ਼ਟਰਪਤੀ ਬਣਨ ‘ਤੇ ਵਧਾਈ, ਭਾਰਤ ਹਮੇਸ਼ਾ ਨਾਲ ਖੜ੍ਹਾ ਰਹੇਗਾ

On Punjab