PreetNama
ਸਮਾਜ/Social

ਬੱਸ ਰਾਹੀਂ ਜਾਇਆ ਜਾ ਸਕੇਗਾ ਦਿੱਲੀ ਤੋਂ ਲੰਡਨ, 70 ਦਿਨ ਦਾ ਹੋਵੇਗਾ ਸਫ਼ਰ, ਰੂਟ ਤੋਂ ਲੈਕੇ ਕਿਰਾਏ ਦੀ ਹਰ ਜਾਣਕਾਰੀ

ਨਵੀਂ ਦਿੱਲੀ: ਜੇਕਰ ਤੁਸੀਂ ਦੁਨੀਆਂ ਘੁੰਮਣ ਦੇ ਸ਼ੌਕੀਨ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਹੁਣ ਤੁਸੀਂ ਸੜਕੀ ਰਸਤੇ ਜ਼ਰੀਏ ਦਿੱਲੀ ਤੋਂ ਲੰਡਨ ਜਾ ਸਕੋਗੇ। ਗੁਰੂਗ੍ਰਾਮ ਦੀ ਨਿੱਜੀ ਟ੍ਰੈਵਲਰ ਕੰਪਨੀ ਨੇ 15 ਅਗਸਤ ਨੂੰ ਇਕ ਬੱਸ ਲੌਂਚ ਕੀਤੀ ਜਿਸ ਦਾ ਨਾਂਅ ‘ਬਸ ਟੂ ਲੰਡਨ’ ਹੈ। ਇਸ ਬੱਸ ਜ਼ਰੀਏ 70 ਦਿਨਾਂ ‘ਚ ਤੁਸੀਂ ਦਿੱਲੀ ਤੋਂ ਲੰਡਨ ਪਹੁੰਚ ਸਕਦੇ ਹੋ ਉਹ ਵੀ ਸੜਕ ਦੇ ਰਾਹੀਂ।

18 ਦੇਸ਼ਾਂ ਤੋਂ ਲੰਘ ਕੇ ਜਾਵੇਗੀ ਬੱਸ”

70 ਦਿਨ ਦੇ ਦਿੱਲੀ ਤੋਂ ਲੰਡਨ ਦੇ ਸਫ਼ਰ ‘ਚ ਤਹਾਨੂੰ 18 ਦੇਸ਼ਾਂ ‘ਚੋਂ ਲੰਘਣਾ ਪਵੇਗਾ। ਜਿਸ ‘ਚ ਭਾਰਤ, ਮਿਆਂਮਾਰ, ਥਾਈਲੈਂਡ, ਲਾਓਸ, ਚੀਨ, ਕਿਰਗਿਸਤਾਨ, ਉਜਬੇਕਿਸਤਾਨ, ਕਜਾਖਸਤਾਨ, ਰੂਸ, ਲਾਤਵੀਆ, ਲਿਥੁਆਨਿਆ, ਪੋਲੈਂਡ, ਚੈੱਕ ਰਿਪਬਲਿਕ, ਜਰਮਨੀ, ਨੀਦਰਲੈਂਡ, ਬੈਲਜੀਅਮ, ਫਰਾਂਸ ਅਤੇ ਯੂਨਾਈਟਡ ਕਿੰਗਡਮ।

ਇਹ ਲੋਕ ਪਹਿਲਾਂ ਸੜਕ ਜ਼ਰੀਏ ਜਾ ਚੁੱਕੇ ਲੰਡਨ:

ਦਿੱਲੀ ਦੇ ਰਹਿਣ ਵਾਲੇ ਦੋ ਸ਼ਖ਼ਸ ਤੁਸ਼ਾਰ ਅਤੇ ਸੰਜੇ ਮੈਦਾਨ ਪਹਿਲਾਂ ਵੀ ਸੜਕ ਜ਼ਰੀਏ ਲੰਡਨ ਜਾ ਚੁੱਕੇ ਹਨ। ਏਨਾ ਹੀ ਨਹੀਂ ਦੋਵਾਂ ਨੇ 2017, 2018 ਅਤੇ 2019 ‘ਚ ਕਾਰ ‘ਚ ਇਹ ਸਫ਼ਰ ਤੈਅ ਕੀਤਾ ਸੀ। ਉਸੇ ਤਰਜ ‘ਤੇ ਇਸ ਵਾਰ 20 ਲੋਕਾਂ ਨਾਲ ਇਹ ਸਫ਼ਰ ਬੱਸ ਰਾਹੀਂ ਪੂਰਾ ਕਰਨ ਦੀ ਯੋਜਨਾ ਬਣਾਈ ਗਈ ਹੈ।

‘ਬੱਸ ਟੂ ਲੰਡਨ’ ‘ਚ ਮਿਲਣਗੀਆਂ ਇਹ ਸੁਵਿਧਾਵਾਂ:

ਇਸ ਸਫ਼ਰ ‘ਚ ਤਹਾਨੂੰ ਹਰ ਸੁਵਿਧਾ ਦਿੱਤਾ ਜਾਵੇਗੀ। ਸਫ਼ਰ ਲਈ ਖਾਸ ਤਰੀਕੇ ਦੀ ਬੱਸ ਤਿਆਰ ਕੀਤੀ ਜਾ ਰਹੀ ਹੈ। 70 ਦਿਨਾਂ ਦੇ ਇਸ ਸਫ਼ਰ ਲਈ ਹਰ ਸੁਵਿਧਾ ਯਾਤਰੀਆਂ ਨੂੰ ਦਿੱਤੀ ਜਾਵੇਗੀ। ਚਾਰ ਜਾਂ ਪੰਜ ਸਿਤਾਰਾ ਹੋਟਲ ‘ਚ ਰੁਕਣ ਦੀ ਵਿਵਸਥਾ ਹੋਵੇਗੀ। ਯਾਤਰੀ ਜੇਕਰ ਹੋਰ ਦੇਸ਼ਾਂ ‘ਚ ਭਾਰਤੀ ਖਾਣੇ ਦਾ ਲੁਤਫ ਲੈਣਾ ਚਾਹੁਣਗੇ ਤਾਂ ਉਸ ਦੇ ਮੁਤਾਬਕ ਹੀ ਖਾਣਾ ਦਿੱਤਾ ਜਾਵੇਗਾ ਬੇਸ਼ੱਕ ਉਹ ਕੋਈ ਵੀ ਦੇਸ਼ ਹੋਵੇ।

ਇਸ ਬੱਸ ‘ਚ 20 ਸਵਾਰੀਆਂ ਦੇ ਬੈਠਣ ਦਾ ਇੰਤਜ਼ਾਮ ਹੋਵੇਗਾ। ਸਾਰੀਆਂ ਸੀਟਾਂ ਬਿਜ਼ਨਸ ਕਲਾਸ ਹੋਣਗੀਆਂ। 20 ਸੀਟਾਂ ਤੋਂ ਇਲਾਵਾ ਚਾਰ ਹੋਰ ਲੋਕ ਹੋਣਗੇ। ਜਿਸ ‘ਚ ਇਕ ਡਰਾਇਵਰ, ਇਕ ਅਸਿਸਟੈਂਟ ਡਰਾਇਵਰ ਤੇ ਇਕ ਆਰਗੇਨਾਇਜ਼ਰ ਵੱਲੋਂ ਵਿਅਕਤੀ ਤੇ ਇਕ ਗਾਈਡ ਹੋਵੇਗਾ। 18 ਦੇਸ਼ਾਂ ਦੇ ਇਸ ਸਫ਼ਰ ‘ਚ ਗਾਈਡ ਬਦਲਦੇ ਰਹਿਣਗੇ।

ਸਫ਼ਰ ਲਈ 10 ਦੇਸ਼ਾਂ ਦਾ ਵੀਜ਼ਾ ਹੋਵੇਗਾ ਲਾਜ਼ਮੀ:

ਇਸ ਸਫ਼ਰ ਲਈ ਇਕ ਵਿਅਕਤੀ ਨੂੰ 10 ਦੇਸ਼ਾਂ ਦਾ ਵੀਜ਼ਾ ਲਵਾਉਣਾ ਪਵੇਗਾ। ਸਵਾਰੀਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ। ਇਸ ਲਈ ਟ੍ਰੈਵਲਰ ਕੰਪਨੀ ਹੀ ਵੀਜ਼ਾ ਦਾ ਪੂਰਾ ਇੰਤਜ਼ਾਮ ਕਰੇਗੀ। ਦਿੱਲੀ ਤੋਂ ਲੰਡਨ ਤਕ ਦੇ ਸਫ਼ਰ ਲਈ ਤਹਾਨੂੰ 15 ਲੱਖ ਰੁਪਏ ਖਰਚਣੇ ਪੈਣਗੇ। ਇਸ ਟੂਰ ਲਈ ਈਐਮਆਈ ਦੀ ਆਪਸ਼ਨ ਵੀ ਦਿੱਤੀ ਜਾਵੇਗੀ।

ਮਈ 2021 ਤੋਂ ਹੋ ਸਕਦੀ ਸ਼ੁਰੂਆਤ:

‘ਐਡਵੈਂਚਰ ਓਵਰਲੈਂਡ ਟ੍ਰੈਵਲਰ’ ਕੰਪਨੀ ਦੇ ਫਾਊਂਡਰ ਤੁਸ਼ਾਰ ਅਗਰਵਾਲ ਨੇ ਦੱਸਿਆ, ‘ਮੈਂ ਅਤੇ ਮੇਰੇ ਸਾਥੀ ਸੰਜੇ ਮੈਦਾਨ 2017, 2018 ਅਤੇ 2019 ‘ਚ ਕਾਰ ਰਾਹੀਂ ਦਿੱਲੀ ਤੋਂ ਲੰਡਨ ਗਏ ਸੀ। ਸਾਡੇ ਨਾਲ ਕੁਝ ਹੋਰ ਸਾਥੀ ਵੀ ਸਨ। ਅਸੀ ਹਰ ਸਾਲ ਇਸ ਤਰ੍ਹਾਂ ਦਾ ਟੂਰ ਬਣਾਉਂਦੇ ਹਾਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਕਈ ਲੋਕਾਂ ਨੇ ਇਸ ਪਲਾਨ ‘ਚ ਸ਼ਾਮਲ ਹੋਣ ਦੀ ਇੱਛਾ ਜ਼ਾਹਰ ਕੀਤੀ ਸੀ। ਜਿਸ ਤੋਂ ਬਾਅਦ ਹੀ ਇਹ ਬੱਸ ਦਾ ਪਲਾਨ ਬਣਾਇਆ। ਉਨ੍ਹਾਂ ਉਮੀਦ ਜਤਾਈ ਕਿ ਮਈ 2021 ਤਕ ਇਹ ਸਫ਼ਰ ਸ਼ੁਰੂ ਹੋ ਸਕਦਾ ਹੈ।

ਫਿਲਹਾਲ ਕੋਰੋਨਾ ਕਾਰਨ ਇਸ ਸਫ਼ਰ ਦੀ ਰਜਿਸਟ੍ਰੇਸ਼ਨ ਸ਼ੁਰੂ ਨਹੀਂ ਕੀਤੀ। ਭਾਰਤ ਤੇ ਹੋਰ ਦੇਸ਼ਾਂ ਦੇ ਹਾਲਾਤ ਦੇਖਣ ਤੋਂ ਬਾਅਦ ਹੀ ਸ਼ੁਰੂਆਤ ਕੀਤੀ ਜਾ ਸਕੇਗੀ।
ਉਨ੍ਹਾਂ ਕਿਹਾ ਇਸ ਸਫ਼ਰ ਲਈ ਪੈਸ਼ਨੇਟ ਹੋਣਾ ਬਹੁਤ ਜ਼ਰੂਰੀ ਹੈ। ਦੁਨੀਆਂ ਘੁੰਮਣ ਦਾ ਸ਼ੌਕ ਹੋਵੇਗਾ ਤਾਂ ਹੀ ਕੋਈ ਇਸ ਸਫ਼ਰ ‘ਚ ਸ਼ਾਮਲ ਹੋਵੇਗਾ।

Related posts

‘I only hope’: Jayasurya reacts to sexual harassment allegations His post garners significant attention, with many fans extending their best wishes to the actor

On Punjab

ਪੰਜਾਬ ਮਹਿਲਾ ਕਮਿਸ਼ਨ ਨੇ Karan Aujla ਅਤੇ Honey Singh ਦੇ ਗਾਣਿਆਂ ਦਾ ਖ਼ੁਦ ਨੋਟਿਸ ਲਿਆ

On Punjab

ਨੈੱਟਫ਼ਲਿਕਸ ਲੜੀ ‘ਆਈਸੀ-814 ਦ ਕੰਧਾਰ’ ਹਾਈਜੈਕ ’ਤੇ ਰੋਕ ਲਾਉਣ ਦੀ ਅਪੀਲ ਵਾਪਸ ਲਈ

On Punjab