29.19 F
New York, US
December 16, 2025
PreetNama
ਖਬਰਾਂ/News

ਬੱਸ ਅਤੇ ਟਰੇਲਰ ਦੀ ਟੱਕਰ ਕਾਰਨ 25 ਜ਼ਖਮੀ

ਖੰਨਾ- ਅੱਜ ਸਵੇਰੇ ਇਥੋਂ ਦੇ ਨੈਸ਼ਨਲ ਹਾਈਵੇਅ ’ਤੇ ਪੀਆਰਟੀਸੀ ਬੱਸ ਨੂੰ ਗਲਤ ਪਾਸੇ ਜਾ ਰਹੇ ਟਰੇਲਰ ਨੇ ਟੱਕਰ ਮਾਰ ਦਿੱਤੀ। ਹਾਦਸੇ ਵਿਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ ਅਤੇ 25 ਤੋਂ ਵੱਧ ਲੋਕ ਜਖ਼ਮੀ ਹੋ ਗਏ। ਇਸ ਦੌਰਾਨ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 10 ਵਜੇ ਪੀਆਰਟੀਸੀ ਬੱਸ ਲੁਧਿਆਣਾ ਤੋਂ ਪਟਿਆਲਾ ਜਾ ਰਹੀ ਜਿਸ ਵਿਚ ਲਗਪਗ 40 ਵਿਦਿਆਰਥੀ ਅਤੇ ਔਰਤਾਂ ਸ਼ਾਮਲ ਸਨ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡਰਾਈਵਰ ਦਲਜੀਤ ਸਿੰਘ ਅਤੇ ਕੰਡਕਟਰ ਹਰਸਿਮਰਨ ਸਿੰਘ ਨੇ ਦੱਸਿਆ ਕਿ ਜਦੋਂ ਬੱਸ ਖੰਨਾ ਪ੍ਰਿਸਟਾਈਨ ਮਾਲ ਨੇੜੇ ਪੁੱਜੀ ਤਾਂ ਅਚਾਨਕ ਗਲਤ ਸਾਈਡ ਤੋਂ ਆ ਰਹੇ ਟਰੇਲਰ ਨੇ ਬੱਸ ਨੂੰ ਟੱਕਰ ਮਾਰ ਦਿੱਤੀ।

ਉਨ੍ਹਾਂ ਕਿਹਾ ਕਿ ਰਾਹਗੀਰਾਂ ਦੀ ਮਦਦ ਨਾਲ ਤੁਰੰਤ ਸਵਾਰੀਆਂ ਨੂੰ ਬੱਸ ਵਿਚੋਂ ਬਾਹਰ ਕੱਢ ਕੇ ਨਜ਼ਦੀਕੀ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਮੁੱਢਲੀ ਸਹਾਇਤਾ ਉਪਰੰਤ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਮੌਕੇ ’ਤੇ ਮੌਜਦੂ ਲੋਕਾਂ ਨੇ ਦੱਸਿਆ ਕਿ ਇਹ ਹਾਦਸਾ ਟਰੇਲਰ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ ਹੈ।

Related posts

ਸਿੱਖ ਸਰਕਟ ਨਾਲ ਜੋੜੇ ਜਾਣਗੇ ਬਿਹਾਰ ਦੇ ਸਾਰੇ ਗੁਰਦੁਆਰੇ, ਗੁਰੂ ਕਾ ਬਾਗ਼ ਦਾ ਕਰਵਾਇਆ ਜਾਵੇਗਾ ਸੁੰਦਰੀਕਰਨ; ਸਖ਼ਤ ਸੁਰੱਖਿਆ ਦਰਮਿਆਨ ਪਟਨਾ ਸਾਹਿਬ ਦਾ ਬਜਟ ਪਾਸ

On Punjab

ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਲਈ ‘ਭਾਰਤ ਦੀ ਏਕਤਾ’ ਦੀ ਲੋੜ: ਮੋਦੀ

On Punjab

ਅੰਮ੍ਰਿਤਪਾਲ ਸਿੰਘ ਦੇ ਦੇਸ਼ ’ਚੋਂ ਭੱਜਣ ਦੀ ਸੰਭਾਵਨਾ: ਕੇਂਦਰੀ ਗ੍ਰਹਿ ਮੰਤਰਾਲੇ ਨੇ ਬੀਐੱਸਐੱਫ ਤੇ ਐੱਸਐੱਸਬੀ ਨੂੰ ਸਰਹੱਦ ’ਤੇ ਚੌਕਸ ਰਹਿਣ ਦਾ ਹੁਕਮ ਦਿੱਤਾ

On Punjab