72.05 F
New York, US
May 9, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਬੰਬ ਦੀ ਝੂਠੀ ਧਮਕੀ ਦੇਣਾ ਪਵੇਗਾ ਮਹਿੰਗਾ, ਹਵਾਈ ਸਫ਼ਰ ‘ਤੇ ਰੋਕ ਸਮੇਤ ਇਕ ਲੱਖ ਰੁਪਏ ਤੱਕ ਦਾ ਹੋਵੇਗਾ ਜੁਰਮਾਨਾ; ਸੁਰੱਖਿਆ ਨਿਯਮਾਂ ’ਚ ਸੋਧ

ਨਵੀਂ ਦਿੱਲੀ : ਹਵਾਈ ਜਹਾਜ਼ਾਂ ’ਚ ਬੰਬ ਦੀ ਝੂਠੀ ਧਮਕੀ ਦੇਣਾ ਹੁਣ ਮਹਿੰਗਾ ਪਵੇਗਾ। ਅਜਿਹੇ ਲੋਕਾਂ ’ਤੇ ਸਜ਼ਾ ਦੇ ਤੌਰ ’ਤੇ ਇਕ ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ ਅਤੇ ਹਵਾਈ ਜਹਾਜ਼ ’ਚ ਦਾਖ਼ਲੇ ਤੋਂ ਰੋਕਿਆ ਵੀ ਜਾ ਸਕਦਾ ਹੈ। ਏਅਰਲਾਈਨਾਂ ਨੂੰ ਨਿਸ਼ਾਨਾ ਬਣਾ ਕੇ ਹਾਲੀਆ ਦਿੱਤੀਆਂ ਗਈਆਂ ਬੰਬ ਦੀਆਂ ਧਮਕੀਆਂ ਨੂੰ ਦੇਖਦੇ ਹੋਏ ਸਰਕਾਰ ਨੇ ਹਵਾਈ ਜਹਾਜ਼ ਸੁਰੱਖਿਆ ਨਿਯਮਾਂ ’ਚ ਸੋਧ ਕੀਤੀ ਹੈ।

ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਈ ਜਹਾਜ਼ (ਸੁਰੱਖਿਆ) ਨਿਯਮ 2023 ’ਚ ਸੋਧ ਕਰਦੇ ਹੋਏ ਦੋ ਨਵੇਂ ਨਿਯਮ 29ਏ ਤੇ 30ਏ ਪੇਸ਼ ਕੀਤੇ ਹਨ। ਸੋਧੇ ਨਿਯਮਾਂ ਦੇ ਤਹਿਤ ਹੁਣ ਸ਼ਹਿਰੀ ਹਵਾਬਾਜ਼ੀ ਸੁਰੱਖਿਆ ਬਿਊਰੋ (ਬੀਐੱਸਐੱਸ) ਦੇ ਡਾਇਰੈਕਟਰ ਜਨਰਲ ਨੂੰ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਦੇ ਸਮੂਹ ਨੂੰ ਹਵਾਈ ਜਹਾਜ਼ ’ਚ ਦਾਖ਼ਲ ਹੋਣ ਤੋਂ ਮਨ੍ਹਾ ਕਰਨ ਦਾ ਅਧਿਕਾਰ ਹੋਵੇਗਾ। ਡੀਜੀ ਕਿਸੇ ਵੀ ਵਿਅਕਤੀ ਜਾਂ ਵਿਅਕਤੀਆਂ ਦੇ ਗਰੁੱਪ ਨੂੰ ਹਵਾਈ ਜਹਾਜ਼ ਛੱਡਣ ਦਾ ਨਿਰਦੇਸ਼ ਵੀ ਦੇ ਸਕਦੇ ਹਨ। ਸਰਕਾਰੀ ਅੰਕੜਿਆਂ ਦੇ ਮੁਤਾਬਕ ਅਕਤੂਬਰ ’ਚ ਏਅਰਲਾਈਨਾਂ ਨੂੰ 666 ਧਮਕੀਆਂ ਮਿਲੀਆਂ ਜਦਕਿ ਇਸ ਸਾਲ 14 ਨਵੰਬਰ ਤੱਕ ਅਜਿਹੀਆਂ ਧਮਕੀਆਂ ਦੀ ਗਿਣਤੀ 999 ਸੀ।

Related posts

ਜੇ.ਐੱਨ.ਯੂ. ਵਿਦਿਆਰਥੀਆਂ ‘ਤੇ ਹੋਏ ਹਮਲੇ ਵਿਰੁੱਧ ਪੀਐਸਯੂ ਵੱਲੋਂ ਵਰਦੇ ਮੀਹ ‘ਚ ਰੋਸ ਪ੍ਰਦਰਸ਼ਨ.!!!

Pritpal Kaur

ਅੱਤਵਾਦੀ ਪੰਨੂ ਦੀ CM ਮਾਨ ਨੂੰ ਸਿੱਧੀ ਧਮਕੀ; ਬਠਿੰਡਾ ‘ਚ ਤਿਰੰਗਾ ਨਹੀਂ ਆਪਣੀ ਸਿਆਸੀ ਮੌਤ ਦਾ ਝੰਡਾ ਲਹਿਰਾਓਗੇ

On Punjab

ਭਿਆਨਕ ਗਰਮੀ ਦੀ ਲਪੇਟ ‘ਚ ਕੈਨੇਡਾ, ਹੁਣ ਤਕ 134 ਲੋਕਾਂ ਦੀ ਮੌਤ, ਸਕੂਲ-ਕਾਲਜ ਬੰਦ, ਅਮਰੀਕੀ ਨੈਸ਼ਨਲ ਵੈਦਰ ਸਰਵਿਸ ਨੇ ਦਿੱਤੀ ਇਹ ਚਿਤਾਵਨੀ

On Punjab