PreetNama
ਖਬਰਾਂ/News

ਬੰਗਲਾਦੇਸ਼ ਵਿੱਚ ਭੂਚਾਲ ਦੇ ਜ਼ੋਰਦਾਰ ਝਟਕਿਆ ਕਾਰਨ 6 ਮੌਤਾਂ

ਬੰਗਲਾਦੇਸ਼- ਬੰਗਲਾਦੇਸ਼ ਵਿੱਚ 5.7 ਸ਼ਿੱਦਤ ਨਾਲ ਆਏ ਇੱਕ ਵੱਡੇ ਭੂਚਾਲ ਨੇ ਢਾਕਾ ਅਤੇ ਦੇਸ਼ ਦੇ ਕਈ ਹਿੱਸਿਆਂ ਨੂੰ ਹਿਲਾ ਦਿੱਤਾ ਅਤੇ ਇਸ ਦੌਰਾਨ ਨਵਜੰਮੇ ਬੱਚੇ ਸਮੇਤ ਘੱਟੋ-ਘੱਟ ਛੇ ਵਿਅਕਤੀਆਂ ਦੀ ਮੌਤ ਹੋ ਗਈ। ਭੂਚਾਲ ਦੌਰਾਨ ਇਮਾਰਤਾਂ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਕਈ ਥਾਵਾਂ ’ਤੇ ਅੱਗ ਲੱਗਣ ਕਾਰਨ ਵਸਨੀਕਾਂ ਵਿੱਚ ਦਹਿਸ਼ਤ ਫੈਲ ਗਈ। ਅਧਿਕਾਰੀਆਂ ਨੇ ਦੱਸਿਆ ਕਿ ਢਾਕਾ ਵਿੱਚ ਤਿੰਨ ਲੋਕ ਮਾਰੇ ਗਏ, ਜਦੋਂ ਕਿ ਚੌਥਾ ਵਿਅਕਤੀ ਨਰਾਇਣਗੰਜ ਦੇ ਉਪਨਗਰੀ ਰਿਵਰ ਪੋਰਟ ਕਸਬੇ ਵਿੱਚ ਮਾਰਿਆ ਗਿਆ। ਬਾਕੀ ਦੋ ਮੌਤਾਂ ਨਰਸਿੰਗਦੀ ਤੋਂ ਦੱਸੀਆਂ ਗਈਆਂ, ਜਿੱਥੇ ਭੂਚਾਲ ਦਾ ਕੇਂਦਰ ਸਤ੍ਵਾ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸਥਿਤ ਸੀ।ਇਸ ਤੋਂ ਇਲਾਵਾ ਸਥਾਨਕ ਮੀਡੀਆ ਨੇ ਦੇਸ਼ ਭਰ ਵਿੱਚ ਘੱਟੋ-ਘੱਟ 50 ਲੋਕਾਂ ਦੇ ਜ਼ਖਮੀ ਹੋਣ ਦੀ ਰਿਪੋਰਟ ਦਿੱਤੀ ਹੈ।

ਬੰਗਲਾਦੇਸ਼ ਦੇ ਮੌਸਮ ਵਿਭਾਗ ਨੇ ਦੱਸਿਆ ਕਿ ਸਵੇਰੇ 10:38 ਵਜੇ (ਸਥਾਨਕ ਸਮਾਂ) ਆਏ ਭੂਚਾਲ ਦਾ ਕੇਂਦਰ ਢਾਕਾ ਦੇ ਉੱਤਰ-ਪੂਰਬੀ ਬਾਹਰੀ ਇਲਾਕੇ ਵਿੱਚ ਨਰਸਿੰਗਦੀ ਵਿਖੇ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਇਹ ਸਥਾਨ ਢਾਕਾ ਦੇ ਅਗਰਗਾਓਂ ਖੇਤਰ ਵਿੱਚ ਭੂਚਾਲ ਕੇਂਦਰ ਤੋਂ ਲਗਪਗ 13 ਕਿਲੋਮੀਟਰ ਪੂਰਬ ਵਿੱਚ ਹੈ। ਢਾਕਾ ਦੇ ਡਿਪਟੀ ਪੁਲੀਸ ਕਮਿਸ਼ਨਰ ਮਲਿਕ ਅਹਿਸਾਨ ਉੱਦੀਨ ਸਾਮੀ ਨੇ ਫਾਇਰ ਸਰਵਿਸ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਪੁਰਾਣੇ ਢਾਕਾ ਦੇ ਅਰਮਾਨੀਟੋਲਾ ਇਲਾਕੇ ਵਿੱਚ ਇੱਕ ਪੰਜ-ਮੰਜ਼ਿਲਾ ਇਮਾਰਤ ਦੀ ਰੇਲਿੰਗ, ਬਾਂਸ ਦੀ ਸਟਾਫ਼ੋਲਡਿੰਗ ਅਤੇ ਮਲਬਾ ਡਿੱਗਣ ਕਾਰਨ ਘੱਟੋ-ਘੱਟ ਤਿੰਨ ਲੋਕ ਮਾਰੇ ਗਏ। ਉਨ੍ਹਾਂ ਕਿਹਾ ਕਿ ਭੀੜ ਵਾਲੇ ਇਲਾਕੇ ਵਿੱਚ ਇੱਕ ਰਾਹਗੀਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ। ਸਾਮੀ ਨੇ ਪੁਸ਼ਟੀ ਕੀਤੀ ਕਿ ਮਰਨ ਵਾਲਿਆਂ ਵਿੱਚੋਂ ਇੱਕ ਮੈਡੀਕਲ ਵਿਦਿਆਰਥੀ ਸੀ, ਜੋ ਆਪਣੀ ਮਾਂ ਨਾਲ ਮੀਟ ਖਰੀਦਣ ਗਿਆ ਸੀ।

ਸਥਾਨਕ ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਤਿੰਨ ਮ੍ਰਿਤਕਾਂ ਵਿੱਚੋਂ ਇੱਕ ਅੱਠ ਸਾਲ ਦਾ ਅਣਪਛਾਤਾ ਬੱਚਾ ਸੀ। ਚੌਥੀ ਮੌਤ ਨਰਾਇਣਗੰਜ ਤੋਂ ਦੱਸੀ ਗਈ, ਜਿੱਥੇ ਇੱਕ ਨਵਜੰਮੇ ਬੱਚੇ ਦੀ ਮੌਤ ਹੋ ਗਈ। ਬਾਕੀ ਦੋ ਮੌਤਾਂ ਨਰਸਿੰਗਦੀ ਤੋਂ ਦੱਸੀਆਂ ਗਈਆਂ, ਜਿੱਥੇ ਭੂਚਾਲ ਦਾ ਕੇਂਦਰ ਸਤ੍ਵਾ ਤੋਂ ਲਗਭਗ 10 ਕਿਲੋਮੀਟਰ ਹੇਠਾਂ ਸਥਿਤ ਸੀ। ‘ਪ੍ਰੋਥਮ ਆਲੋ’ ਅਖਬਾਰ ਨੇ ਦੱਸਿਆ ਕਿ ਭੂਚਾਲ ਕਾਰਨ ਢਾਕਾ ਦੇ ਆਸ-ਪਾਸ ਦੇ ਤਿੰਨ ਜ਼ਿਲ੍ਹਿਆਂ ਵਿੱਚ 50 ਤੋਂ ਵੱਧ ਲੋਕ ਜ਼ਖਮੀ ਹੋਏ। ਮਾਹਰਾਂ ਵੱਲੋਂ ਲੰਮੇ ਸਮੇਂ ਤੋਂ ਕਿਹਾ ਜਾ ਰਿਹਾ ਹੈ ਕਿ ਬੰਗਲਾਦੇਸ਼ ਵਿੱਚ ਵੱਡੇ ਭੂਚਾਲਾਂ ਦਾ ਖ਼ਤਰਾ ਜ਼ਿਆਦਾ ਹੈ ਕਿਉਂਕਿ ਇਹ ਸਰਗਰਮ ਟੈਕਟੋਨਿਕ ਪਲੇਟਾਂ ਦੀਆਂ ਸੀਮਾਵਾਂ ‘ਤੇ ਸਥਿਤ ਹੈ ਅਤੇ ਉਨ੍ਹਾਂ ਵਿੱਚੋਂ ਕਈਆਂ ਦਾ ਕਹਿਣਾ ਹੈ ਕਿ ਇੱਕ ਵੱਡਾ ਭੂਚਾਲ ਅਟੱਲ ਹੈ, ਭਾਵੇਂ ਇਸ ਵਿੱਚ ਦਹਾਕੇ ਲੱਗ ਸਕਦੇ ਹਨ।

ਬੰਗਲਾਦੇਸ਼ ਯੂਨੀਵਰਸਿਟੀ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ (BUET) ਦੇ ਭੂਚਾਲ ਮਾਹਰ ਪ੍ਰੋਫੈਸਰ ਮੇਹਦੀ ਅਹਿਮਦ ਅੰਸਾਰੀ ਨੇ ਕਿਹਾ ਕਿ 6 ਤੀਬਰਤਾ ਦਾ ਭੂਚਾਲ ਦੇਸ਼ ਵਿੱਚ ਜ਼ਿਆਦਾਤਰ ਢਾਂਚਿਆਂ ਨੂੰ ਢਾਹ ਸਕਦਾ ਹੈ। ਅੰਸਾਰੀ ਨੇ ਕਿਹਾ, “ਇਹ ਭੂਚਾਲ ਬੰਗਲਾਦੇਸ਼ ਲਈ ਇੱਕ ਅਲਾਰਮ ਘੰਟੀ ਹੈ।” ਕੋਲਕਾਤਾ ਅਤੇ ਗੁਆਂਢੀ ਖੇਤਰਾਂ ਦੇ ਵਸਨੀਕਾਂ ਨੇ ਭੂਚਾਲ ਦੇ ਝਟਕਿਆਂ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਫਰਸ਼ਾਂ ਦੇ ਹਿੱਲਣ, ਪੱਖੇ ਝੂਲਣ ਅਤੇ ਲਾਈਟਾਂ ਹਿੱਲਣ ਦੀਆਂ ਰਿਪੋਰਟਾਂ ਦਿੱਤੀਆਂ। ਕਈ ਉਪਭੋਗਤਾਵਾਂ ਨੇ ਘਰਾਂ ਵਿੱਚ ਝੂਮਰਾਂ ਦੇ ਹਿੱਲਣ ਦੇ ਵੀਡੀਓ ਸਾਂਝੇ ਕੀਤੇ।

Related posts

Xiaomi ਭਾਰਤ ‘ਚ ਜਲਦੀ ਹੋਵੇਗਾ ਲਾਂਚ Redmi 4A, Redmi Note 14 ਸੀਰੀਜ਼ ਤੇ Xiaomi 15 ਇਸ ਸੀਰੀਜ਼ ਦੇ ਬੇਸ ਵੇਰੀਐਂਟ Redmi Note 14 ਸਮਾਰਟਫੋਨ MediaTek Dimensity 7025 Ultra ਚਿਪਸੈਟ, 5110mAh ਬੈਟਰੀ ਤੇ 45W ਚਾਰਜਿੰਗ ਸਪੀਡ ਨਾਲ ਆਉਂਦਾ ਹੈ। ਇਸ ਫੋਨ ‘ਚ 6.67-ਇੰਚ ਦਾ OLED ਡਿਸਪੇਲਅ ਦਿੱਤੀ ਗਈ ਹੈ। ਫੋਨ ‘ਚ 50MP ਦਾ ਪ੍ਰਾਈਮਰੀ ਕੈਮਰਾ ਦਿੱਤਾ ਗਿਆ ਹੈ।

On Punjab

ਇਜ਼ਰਾਈਲ ਨੇ ਲੇਬਨਾਨ ‘ਤੇ ਦਾਗੇ ਰਾਕੇਟ, 100 ਤੋਂ ਵੱਧ ਮੌਤਾਂ; ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਬਣਾਇਆ ਨਿਸ਼ਾਨਾ ਲੇਬਨਾਨ ‘ਤੇ ਇਜ਼ਰਾਇਲੀ ਹਵਾਈ ਹਮਲੇ ਲੇਬਨਾਨ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਜ਼ਰਾਇਲੀ ਹਵਾਈ ਹਮਲਿਆਂ ‘ਚ 100 ਲੋਕ ਮਾਰੇ ਗਏ ਹਨ ਅਤੇ 400 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਇਹ ਲੇਬਨਾਨ ਲਈ ਸਭ ਤੋਂ ਘਾਤਕ ਦਿਨ ਹੈ। ਮੰਤਰਾਲੇ ਨੇ ਕਿਹਾ ਕਿ ਇਨ੍ਹਾਂ ਮੌਤਾਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਹਵਾਈ ਹਮਲਿਆਂ ਨੇ ਦੱਖਣੀ ਅਤੇ ਉੱਤਰ-ਪੂਰਬੀ ਲੇਬਨਾਨ ਦੇ ਵੱਡੇ ਖੇਤਰਾਂ ਨੂੰ ਨਿਸ਼ਾਨਾ ਬਣਾਇਆ।

On Punjab

ਸਕਾਟਲੈਂਡ ਦੇ ਫਸਟ ਮਨਿਸਟਰ ਵੱਲੋਂ ਗਾਜਾ ਦੇ ਸ਼ਰਨਾਰਥੀਆਂ ਦੀ ਬਾਂਹ ਫੜਨ ਦਾ ਐਲਾਨ

On Punjab