PreetNama
ਖੇਡ-ਜਗਤ/Sports News

ਬੰਗਲਾਦੇਸ਼ ਦੇ ਦਿੱਗਜ ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਕੀਤੀ ਪੀਐੱਮ ਨਰਿੰਦਰ ਮੋਦੀ ਦੀ ਤਾਰੀਫ਼, ਦਿੱਤਾ ਇਹ ਬਿਆਨ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਰੋਨਾ ਕਾਲ ‘ਚ ਪਹਿਲੀ ਵਾਰ ਕਿਸੇ ਵਿਦੇਸ਼ੀ ਦੌਰੇ ‘ਤੇ ਹਨ। ਮੌਜੂਦਾ ਸਮੇਂ ‘ਚ ਉਹ ਬੰਗਲਾਦੇਸ਼ ਦੇ ਦੌਰੇ ‘ਤੇ ਹਨ। ਸ਼ੁੱਕਰਵਾਰ 26 ਮਾਰਚ ਨੂੰ ਢਾਕਾ ਪਹੁੰਚੇ ਪੀਐੱਮ ਮੋਦੀ ਸ਼ਨਿਚਰਵਾਰ ਨੂੰ ਵੀ ਬੰਗਲਾਦੇਸ਼ ‘ਚ ਹੀ ਰਹਿਣਗੇ। ਇਹ ਦੋ ਦਿਨਾਂ ਦਾ ਦੌਰਾ ਕਾਫੀ ਅਹਿਮ ਹੈ। ਪੀਐੱਮ ਮੋਦੀ ਨੇ ਬੰਗਲਾਦੇਸ਼ ਟੀਮ ਦੇ ਸਾਬਕਾ ਕਪਤਾਨ ਤੇ ਮੌਜੂਦਾ ਆਲਰਾਊਂਡਰ ਸ਼ਾਕਿਬ ਅਲ ਹਸਨ ਨਾਲ ਵੀ ਮੁਲਾਕਾਤ ਕੀਤੀ, ਜਿਸ ਨੂੰ ਲੈ ਕੇ ਸ਼ਾਕਿਬ ਨੇ ਉਨ੍ਹਾਂ ਦਾ ਧੰਨਵਾਦ ਵਿਅਕਤ ਕਰਦਿਆਂ ਉਨ੍ਹਾਂ ਦੀ ਤਾਰੀਫ਼ ਕੀਤੀ ਹੈ।

ਬੰਗਲਾਦੇਸ਼ ਦੇ ਕ੍ਰਿਕਟਰ ਸ਼ਾਕਿਬ ਅਲ ਹਸਨ ਨੇ ਪੀਐੱਮ ਮੋਦੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਆਪਣੇ ਬਿਆਨ ‘ਚ ਕਿਹਾ, ‘ਅਸਲ ‘ਚ ਪੀਐੱਮ ਮੋਦੀ ਨੂੰ ਮਿਲਣ ਤੋਂ ਬਾਅਦ ਮਾਨ ਮਹਿਸੂਸ ਕਰ ਰਿਹਾ ਹਾਂ। ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਯਾਤਰਾ ਦੋਵਾਂ ਦੇਸ਼ਾਂ ਲਈ ਫਲਦਾਈ ਹੋਵੇਗੀ। ਭਾਰਤ ਲਈ ਉਨ੍ਹਾਂ ਨੇ ਜੋ ਲੀਡਰਸ਼ਿਪ ਦਿਖਾਈ ਹੈ, ਉਹ ਜ਼ਬਰਦਸਤ ਹੈ। ਮੈਨੂੰ ਉਮੀਦ ਹੈ ਕਿ ਉਹ ਭਵਿੱਖ ‘ਚ ਭਾਰਤ ਤੇ ਸਾਡੇ ਸਬੰਧਾਂ ਨੂੰ ਅੱਗੇ ਵਧਾਉਣ ‘ਚ ਮਦਦ ਕਰਦੇ ਰਹਿਣਗੇ। ਭਾਰਤ ਦਿਨ ਭਰ ਦਿਨ ਬਹਿਤਰ ਹੁੰਦਾ ਜਾਵੇਗਾ।’

ਸ਼ਾਕਿਬ ਅਲ ਹਸਨ ਦੇ ਅੰਤਰਰਾਸ਼ਟਰੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਫਿਲਹਾਲ ਸੱਟ ਦੇ ਚੱਲਦਿਆਂ ਟੀਮ ਤੋਂ ਬਾਹਰ ਹਨ ਪਰ ਇਕ ਸਾਲ ਦਾ ਬੈਨ ਝੇਲਣ ਤੋਂ ਬਾਅਦ ਉਹ ਬੰਗਲਾਦੇਸ਼ ਲਈ ਵਾਪਸੀ ਕਰ ਚੁੱਕੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਉਹ ਇੰਡੀਅਨ ਪ੍ਰੀਮਿਅਰ ਲੀਗ ਯਾਨੀ ਆਈਪੀਐੱਲ ਦੇ 14ਵੇਂ ਸੀਜ਼ਨ ਨਾਲ ਪ੍ਰੋਫੈਸ਼ਨਲ ਕ੍ਰਿਕਟ ‘ਚ ਵਾਪਸੀ ਕਰਨ ਵਾਲੇ ਹਨ।

Related posts

Tokyo Paralympics ‘ਚ ਇਤਿਹਾਸ ਬਣਾ ਕੇ ਪਰਤੇ ਖਿਡਾਰੀਆਂ ਨੂੰ ਮਿਲੇ ਪੀਐੱਮ ਮੋਦੀ, ਨਾਲ ਬੈਠ ਕੇ ਕੀਤੀ ਗੱਲਬਾਤ

On Punjab

ਯਾਦਾਂ ’ਚ ਹਮੇਸ਼ਾ ਰਹਿਣਗੇ ਜ਼ਿੰਦਾ : ਦੇਸ਼ ਦੇ ਪਹਿਲੇ ਸੀਡੀਐੱਸ ਜਨਰਲ ਬਿਪਿਨ ਰਾਵਤ ਦੇ ਨਾਮ ਨਾਲ ਹੋਵੇਗਾ ਫ਼ੌਜੀ ਧਾਮ ਦਾ ਪ੍ਰਵੇਸ਼ ਦੁਆਰ

On Punjab

IPL 2019 ਰਾਜਸਥਾਨ ਦੀ ਟੀਮ ਦੇ ਇਸ ਖਿਡਾਰੀ ਨੇ ਰਚਿਆ ਇਤਿਹਾਸ, ਸਭ ਤੋਂ ਘੱਟ ਉਮਰ ‘ਚ ਤੋੜਿਆ ਇਹ ਰਿਕਾਰਡ

On Punjab