70.11 F
New York, US
August 4, 2025
PreetNama
ਖਾਸ-ਖਬਰਾਂ/Important News

ਬੰਗਲਾਦੇਸ਼ ‘ਚ ‘ਬੁਲਬੁਲ’ ਤੂਫ਼ਾਨ ਕਾਰਨ ਭਾਰੀ ਬਾਰਿਸ਼

Bangladesh orders massive evacuation: ਢਾਕਾ: ਬੰਗਲਾਦੇਸ਼ ਵਿੱਚ ਬੁਲਬੁਲ ਤੂਫਾਨ ਨੇ ਤਬਾਹੀ ਸ਼ੁਰੂ ਕਰ ਦਿੱਤੀ ਹੈ । ਬੰਗਲਾਦੇਸ਼ ਵਿੱਚ ਭਾਰੀ ਬਾਰਿਸ਼ ਦੀ ਸ਼ੁਰੂਆਤ ਹੋ ਚੁੱਕੀ ਹੈ । ਸੂਤਰਾਂ ਮੁਤਾਬਿਕ ਸ਼ੁਰੂਆਤੀ ਤੂਫਾਨ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ । ਇਸ ਤੂਫ਼ਾਨ ਤੋਂ ਪਹਿਲਾਂ ਹੀ ਬੰਗਲਾਦੇਸ਼ੀ ਅਧਿਕਾਰੀਆਂ ਵੱਲੋਂ ਨਿਚਲੇ ਤੱਟੀ ਪਿੰਡਾਂ ਤੇ ਟਾਪੂਆਂ ਤੋਂ 18 ਲੱਖ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੇ ਆਦੇਸ਼ ਦੇ ਦਿੱਤੇ ਗਏ ਸਨ ।

ਦਰਅਸਲ,ਸ਼ਨੀਵਾਰ ਨੂੰ ਬੇਹੱਦ ਸ਼ਕਤੀਸ਼ਾਲੀ ਚੱਕਰਵਾਤ ਦੇ ਦਸਤਕ ਦੇਣ ਦਾ ਖਦਸ਼ਾ ਜਤਾਇਆ ਗਿਆ ਸੀ । ਇਸ ਤੂਫ਼ਾਨ ਦੇ ਚੱਲਦਿਆਂ ਆਪਦਾ ਪ੍ਰਬੰਧਨ ਦੇ ਅਧਿਕਾਰੀਆਂ ਵੱਲੋਂ ਹਜ਼ਾਰਾਂ ਲੋਕਾਂ ਨੂੰ ਪਹਿਲਾਂ ਹੀ ਸੁਰੱਖਿਅਤ ਕੈਂਪਾਂ ਵਿੱਚ ਲਿਜਾਇਆ ਜਾ ਚੁੱਕਿਆ ਹੈ ।

ਤੂਫ਼ਾਨ ਦੇ ਮੱਦੇਨਜ਼ਰ ਦੱਖਣੀ ਤੱਟੀ ਜ਼ਿਲਿਆਂ ਵਿੱਚ ਲੋਕਾਂ ਤੋਂ ਖਤਰੇ ਵਾਲੀਆਂ ਥਾਵਾਂ ਖਾਲੀ ਕਰਵਾਉਣ ਦੀ ਪ੍ਰਕਿਰਿਆ ਚੱਲ ਰਹੀ ਹੈ । ਆਪਦਾ ਮੰਤਰਾਲੇ ਦੇ ਸਕੱਤਰ ਸ਼ਾਹ ਕਮਲ ਨੇ ਦੱਸਿਆ ਕਿ ਹੁਣ ਤੱਕ ਤਿੰਨ ਲੱਖ ਲੋਕਾਂ ਨੂੰ ਸੁਰੱਖਿਅਤ ਸਥਾਨਾਂ ‘ਤੇ ਲਿਜਾਇਆ ਜਾ ਚੁੱਕਿਆ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਸੰਵੇਦਨਸ਼ੀਲ ਖੇਤਰਾਂ ਤੋਂ 18 ਲੱਖ ਲੋਕਾਂ ਨੂੰ ਸੁਰੱਖਿਅਤ ਕੈਂਪਾਂ ਵਿੱਚ ਲਿਜਾਣ ਦੀ ਯੋਜਨਾ ਬਣਾਈ ਗਈ ਹੈ । ਜਿਸ ਕਾਰਨ ਫੌਜ ਦੀਆਂ ਟੁਕੜੀਆਂ ਨੂੰ ਉੱਥੇ ਬੁਲਾਇਆ ਗਿਆ ਹੈ ।

ਉੱਥੇ ਹੀ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਬੁਲਬੁਲ ਬੰਗਲਾਦੇਸ਼ ਦੇ ਮਾਂਗਲਾ ਬੰਦਰਗਾਹ ਤੋਂ 280 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ । ਇਸ ਸਬੰਧੀ ਆਪਦਾ ਪ੍ਰਬੰਧਨ ਤੇ ਰਾਹਤ ਮੰਤਰੀ ਇਨਾਮੁਰ ਰਹਿਮਾਨ ਨੇ ਦੱਸਿਆ ਕਿ ਤੂਫ਼ਾਨ ਨਾਲ ਨਜਿੱਠਣ ਲਈ ਲੋੜੀਂਦੇ ਕਦਮ ਚੁੱਕੇ ਗਏ ਹਨ ।

Related posts

ਡੇਟਿੰਗ ਲਈ ਬਜ਼ੁਰਗ ਅਮੀਰ ਮਰਦ ਦੀ ਭਾਲ ’ਚ ਬੇਟੀ, ਵੈੱਬਸਾਈਟ ’ਤੇ ਮਿਲ ਗਏ ਆਪਣੇ ਹੀ ਪਿਤਾ!

On Punjab

ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ ਨੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਕੀਤਾ ਐਲਾਨ

On Punjab

ਮਿਸ਼ੇਲ ਓਬਾਮਾ ਨੇ ਟਰੰਪ ਨੂੰ ਦੱਸਿਆ ‘ਨਸਲਵਾਦੀ’, ਕਿਹਾ ਰਾਸ਼ਟਰਪਤੀ ਬਣਨ ਦੇ ਨਹੀਂ ਯੋਗ

On Punjab