32.18 F
New York, US
January 22, 2026
PreetNama
ਖਾਸ-ਖਬਰਾਂ/Important News

ਬੰਗਲਾਦੇਸ਼ ‘ਚ ਬਲਾਤਕਾਰ ਦੇ ਦੋਸ਼ੀਆਂ ਨੂੰ ਮਿਲੇਗੀ ਸਜ਼ਾ-ਏ-ਮੌਤ, ਸ਼ੇਖ ਹਸੀਨਾ ਦੀ ਕੈਬਨਿਟ ਵੱਲੋਂ ਮਨਜੂਰੀ

ਢਾਕਾ: ਬੰਗਲਾਦੇਸ਼ ‘ਚ ਹਾਲ ਹੀ ‘ਚ ਯੌਨ ਸੋਸ਼ਣ ਦੀਆਂ ਕਈ ਘਟਨਾਵਾਂ ਸਾਹਮਣੇ ਆਉਣ ‘ਤੇ ਸੜਕਾਂ ਅਤੇ ਸੋਸ਼ਲ ਮੀਡੀਆ ‘ਤੇ ਲੋਕਾਂ ਦਾ ਰੋਹ ਦੇਖਣ ਨੂੰ ਮਿਲਿਆ। ਇਸ ਤੋਂ ਬਾਅਦ ਮੰਤਰੀਮੰਡਲ ਨੇ ਬਲਾਤਕਾਰ ਦੇ ਮਾਮਲਿਆਂ ‘ਚ ਉਮਰ ਕੈਦ ਤੋਂ ਵਧਾ ਕੇ ਮੌਤ ਦੀ ਸਜ਼ਾ ਕਰਨ ‘ਤੇ ਸੋਮਵਾਰ ਮਨਜੂਰੀ ਦੇ ਦਿੱਤੀ।

ਮੰਤਰੀਮੰਡਲ ਦੇ ਬੁਲਾਰੇ ਖਾਂਡਕਰ ਅਨਵਾਰੂਲ ਇਸਲਾਮ ਨੇ ਦੱਸਿਆ ਰਾਸ਼ਟਰਪਤੀ ਅਬਦੁਲ ਹਾਮਿਦ ਮਹਿਲਾ ਤੇ ਬਾਲ ਸੋਸ਼ਨ ਐਕਟ ‘ਚ ਸੋਧ ਸਬੰਧੀ ਆਰਡੀਨੈਂਸ ਜਾਰੀ ਕਰ ਸਕਦੇ ਹਨ। ਕਿਉਂਕਿ ਸੰਸਦ ਦਾ ਸੈਸ਼ਨ ਨਹੀਂ ਚੱਲ ਰਿਹਾ।

ਇਸ ਸੋਧ ਦਾ ਬਿਓਰਾ ਤਤਕਾਲ ਸਾਹਮਣੇ ਨਹੀਂ ਆਇਆ ਪਰ ਇਸਲਾਮ ਨੇ ਕਿਹਾ ਮੰਤਰੀਮੰਡਲ ਇਸ ਪ੍ਰਸਤਾਵ ਨਾਲ ਸਹਿਮਤ ਸੀ ਕਿ ਬਲਾਤਕਾਰ ਦੇ ਮਾਮਲੇ ਦੀ ਸੁਣਵਾਈ ਜਲਦ ਹੋਵੇ। ਵਰਤਮਾਨ ਕਾਨੂੰਨ ਤਹਿਤ ਬਲਾਤਕਾਰ ਦੇ ਮਾਮਲਿਆਂ ‘ਚ ਵੱਧ ਤੋਂ ਵੱਧ ਸਜ਼ਾ ਉਮਰ ਕੈਦ ਹੈ। ਹਾਲਾਂਕਿ ਜਿਸ ਮਾਮਲੇ ‘ਚ ਪੀੜਤਾ ਦੀ ਮੌਤ ਹੋ ਜਾਂਦੀ ਹੈ ਉੱਥੇ ਮੌਤ ਦੀ ਸਜ਼ਾ ਦੀ ਇਜਾਜ਼ਤ ਹੈ।ਹਾਲ ਹੀ ‘ਚ ਹਿੰਸਕ ਯੌਨ ਹਮਲਿਆਂ ਤੋਂ ਬਾਅਦ ਰਾਜਧਾਨੀ ਢਾਕਾ ਅਤੇ ਹੋਰ ਥਾਵਾਂ ‘ਤੇ ਜ਼ਬਰਦਸਤ ਪ੍ਰਦਰਸ਼ਨ ਹੋਏ। ਮਹਿਲਾਵਾਂਦੇ ਅਧਿਕਾਰ ਲਈ ਸੰਘਰਸ਼ ਕਰਨ ਵਾਲੇ ਸੰਗਠਨ ਆਇ-ਓ-ਸਾਲਿਸ਼ ਕੇਂਦਰ ਦੇ ਮੁਤਾਬਕ ਦੇਸ਼ ‘ਚ ਜਨਵਰੀ ਤੋਂ ਅਗਸਤ ਦਰਮਿਆਨ ਬਲਾਤਕਾਰ ਦੀਆਂ 889 ਘਟਨਾਵਾਂ ਹੋਈਆਂ ਅਤੇ ਘੱਟੋ-ਘੱਟ 41 ਪੀੜਤਾਂ ਦੀ ਮੌਤ ਹੋਈ।

Related posts

ਵਿਰਾਟ ਕੋਹਲੀ ਦੀ ਸਹਿ-ਮਾਲਕੀ ਵਾਲੇ ਪੱਬ ਤੇ ਰੈਸਟੋਰੈਂਟ ‘ਤੇ COTPA ਉਲੰਘਣਾ ਦੇ ਦੋਸ਼

On Punjab

ਦਿਲਜੀਤ ਦੁਸਾਂਝ : 150 ਰੁਪਏ ਨੇ ਬਦਲੀ ਤਕਦੀਰ…ਇਹ ਜਿਗਰੀ ਦੋਸਤ ਨਾ ਹੁੰਦਾ ਤਾਂ ਅੱਜ ਇੰਨੀਆਂ ਉਚਾਈਆਂ ‘ਤੇ ਨਾ ਹੁੰਦੇ ਦਿਲਜੀਤ ਦੁਸਾਂਝ

On Punjab

ਇੰਗਲੈਂਡ ‘ਚੋਂ ਧੱਕੇ ਨਾਲ ਡਿਪੋਰਟ ਵਿਦਿਆਰਥੀਆਂ ਨੂੰ ਵੱਡੀ ਰਾਹਤ ਦੀ ਆਸ

On Punjab