PreetNama
ਸਮਾਜ/Social

ਬ੍ਰਿਟੇਨ : ਤੀਜਾ ਲਾਕਡਾਊਨ ਲਾਗੂ ਕਰਨ ਦੀ ਬਜਾਏ ਹਜ਼ਾਰਾਂ ਦੀਆਂ ਲਾਸ਼ਾਂ ਦਾ ਹੋਰ ਢੇਰ ਲੱਗਣਗੇ ਦੇਣਗੇ, ਰੱਖਿਆ ਮੰਤਰੀ ਨੇ ਅਖ਼ਬਾਰ ਦੀ ਰਿਪੋਰਟ ਨੂੰ ਦੱਸਿਆ ਫਰਜ਼ੀ

 ਬ੍ਰਿਟੇਨ ਦੇ ਰੱਖਿਆ ਮੰਤਰੀ ਬੇਨ ਵੈਲਿਸ ਨੇ ਕਿਹਾ ਕਿ ਇਕ ਅਖਬਾਰ ਦੀ ਉਹ ਰਿਪੋਰਟ ਗਲਤ ਹੈ ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਬ੍ਰਿਟਿਸ਼ ਪ੍ਰਧਾਨ ਮੰਤਰੀ ਬੌਰਿਸ਼ ਜੌਨਸਨ ਨੇ ਕਿਹਾ ਸੀ ਕਿ ਉਹ ਤੀਜਾ ਲਾਕਡਾਊਨ ਲਾਗੂ ਕਰਨ ਦੀ ਬਜਾਏ ਹਜ਼ਾਰਾਂ ਦੀਆਂ ਲਾਸ਼ਾਂ ਦਾ ਹੋਰ ਢੇਰ ਲੱਗਣਗੇ ਦੇਣਗੇ।

ਪ੍ਰਸਿੱਧ ਅਖ਼ਬਾਰ ਡੇਲੀ ਮੇਲ ਨੇ ਜੌਨਸਨ ‘ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਕੋਵਿਡ-19 ਦੇ ਸੰਕਟ ਨੂੰ ਬਹੁਤ ਹਲਕੇ ਤਰੀਕੇ ਨਾਲ ਲਿਆ ਤੇ ਅਖਬਾਰ ਨੇ ਇਹ ਵੀ ਪੁੱਛਿਆ ਹੈ ਕਿ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਹਾਇਸ਼ 10 ਡਾਊਨਿੰਗ ਸਟ੍ਰੀਟ ਦੀ ਦੋਬਾਰਾ ਕੀਤੀ ਗਈ ਸਾਜਸਜਾ ਦਾ ਖਰਚਾ ਕਿਸ ਨੇ ਚੁੱਕਿਆ ਹੈ। ਬ੍ਰਿਟਿਸ਼ ਅਖਬਾਰ ਡੇਲੀ ਮੇਲ ਮੁਤਾਬਕ ਅਕਤੂਬਰ ‘ਚ ਇਕ ਬੈਠਕ ਦੌਰਾਨ ਪੀਐਮ ਜੌਨਸਨ ਨੇ ਕਿਹਾ ਕਿ ਹੁਣ ਹੋਕ ਲਾਕਡਾਊਨ ਨਹੀਂ ਲੱਗੇਗਾ। ਫਿਰ ਚਾਹੇ ਹਜ਼ਾਰਾਂ ਦੀ ਤਾਦਾਦ ‘ਚ ਲਾਸ਼ਾਂ ਦੇ ਢੇਰ ਕਿਉਂ ਨਾਲ ਲੱਗ ਜਾਣ।

ਬ੍ਰਿਟਿਸ਼ ਅਖਬਾਰ ਦੀ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਬ੍ਰਿਟੇਨ ਦੇ ਮੰਤਰੀ ਵੈਲਿਸ ਨੇ ਦੱਸਿਆ ਕਿ ਇਸ ਗੱਲ ‘ਚ ਕੋਈ ਸੱਚਾਈ ਨਹੀਂ ਹੈ।

Related posts

ਮੋਦੀ ਵਾਂਗ ਝੂਠੇ ਵਾਅਦੇ ਕਰਦੇ ਨੇ ਕੇਜਰੀਵਾਲ: ਰਾਹੁਲ ਗਾਂਧੀ

On Punjab

ਚੀਨ ‘ਚ ਕੋਰੋਨਾਵਾਇਰਸ ਕਾਰਨ ਮੋਬਾਈਲ ਅਤੇ ਵਾਹਨ ਹੋ ਸਕਦੇ ਹਨ ਮਹਿੰਗੇ

On Punjab

ਏਏਆਈਬੀ ਦੀ ਮੁੱਢਲੀ ਰਿਪੋਰਟ ਦੇ ਕੁਝ ਪਹਿਲੂ ‘ਗੈਰਜ਼ਿੰਮੇਵਾਰਾਨਾ’

On Punjab